ਸ਼ਾਨਦਾਰ ਸੇਵਾਵਾਂ ਬਦਲੇ 13 ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਮਿਲੇਗਾ ਪੁਲਿਸ ਮੈਡਲ
ਚੰਡੀਗੜ੍ਹ, 25 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਗਣਤੰਤਰ ਦਿਵਸ ਮੌਕੇ ਪੰਜਾਬ ਪੁਲਿਸ ਦੇ ਏ.ਡੀ.ਜੀ.ਪੀ. ਸ੍ਰੀ ਗੁਰਦੇਵ ਸਿੰਘ ਸਹੋਤਾ, ਆਈ.ਪੀ.ਐਸ., ਆਰਮਡ ਬਟਾਲੀਅਨ ਜਲੰਧਰ ਅਤੇ ਇੰਸਪੈਕਟਰ ਸ੍ਰੀ ਹਰਪਾਲ ਸਿੰਘ ਮਾਨਸਾ ਨੂੰ ਵਿਲ¤ਖਣ ਸੇਵਾਵਾਂ ਬਦਲੇ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ। ਏ.ਐਸ.ਆਈ. ਸ੍ਰੀ ਗੁਰਦਿਆਲ ਸਿੰਘ ਨੂੰ ਬਹਾਦਰੀ ਲਈ ਮਰਨ ਉਪਰੰਤ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ।
ਪੰਜਾਬ ਪੁਲਿਸ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਪੁਲਿਸ ਦੇ ਡੀ.ਆਈ.ਜੀ., ਜਲੰਧਰ ਸ੍ਰੀ ਅਰੁਣ ਪਾਲ ਸਿੰਘ, ਡੀ.ਆਈ.ਜੀ., ਪਟਿਆਲਾ ਸ੍ਰੀ ਸ਼ਿਵੇ ਕੁਮਾਰ ਵਰਮਾ, ਐਸ.ਪੀ. ਮਾਨਸਾ ਸ੍ਰੀ ਰਾਜੇਸ਼ਵਰ ਸਿੰਘ ਸਿ¤ਧੂ, ਡੀ.ਐਸ.ਪੀ. ਪਟਿਆਲਾ ਸ੍ਰੀ ਚੰਦ ਸਿੰਘ, ਇੰਸਪੈਕਟਰ ਚੰਡੀਗੜ੍ਹ, ਪੰਜਾਬ ਸ੍ਰੀ ਰਤਨ ਲਾਲ, ਇੰਸਪੈਕਟਰ ਪਟਿਆਲਾ ਸ੍ਰੀ ਗੁਰਜਿੰਦਰ ਸਿੰਘ, ਇੰਸਪੈਕਟਰ, ਸੀ.ਆਈ.ਡੀ, ਚੰਡੀਗੜ੍ਹ, ਪੰਜਾਬ ਸ੍ਰੀ ਸਲੀਮੂਦੀਨ, ਧਰ ਸ੍ਰੀ ਇਕਬਾਲ ਸਿੰਘ ਐਸ.ਆਈ.ਸੀ.ਆਰ., ਆਰ.ਟੀ.ਸੀ., ਪੀ. ਏ. ਪੀ. ਜਲੰਧਰ, ਸ੍ਰੀ ਗੁਰਪਿੰਦਰਪਾਲ ਸਿੰਘ ਐਸ. ਆਈ. ਸੀ.ਆਰ., ਸੀ. ਆਈ. ਏ.ਸਟਾਫ ਮੰਡੀ ਗੋਬਿੰਦਗੜ੍ਹ, ਸ੍ਰੀ ਬਹਾਦੁਰ ਸਿੰਘ ਏ. ਐਸ. ਆਈ. ਐਸ.ਐਸ.ਜੀ. ਐਸ. ਏ. ਐਸ.ਨਗਰ, ਸ੍ਰੀ ਬਲਵਿੰਦਰ ਸਿੰਘ ਏ. ਐਸ. ਆਈ., ਪੰਜਾਬ ਪੁਲਿਸ ਇਲੈਕਸ਼ਨ ਸੈਲ ਚੰਡੀਗੜ੍ਹ, ਪੰਜਾਬ ਅਤੇ ਸ੍ਰੀ ਅਮਰ ਚੰਦ ਏ.ਐਸ.ਆਈ. ਡੀ. ਪੀ.ਓ. ਸ੍ਰੀ ਮੁਕਤਸਰ ਸਾਹਿਬ ਦੀ ਗਣਤੰਤਰ ਦਿਵਸ ਮੌਕੇ ਸ਼ਾਨਦਾਰ ਸੇਵਾਵਾਂ ਲਈ ਪੁਲਿਸ ਮੈਡਲ ਲਈ ਚੋਣ ਕੀਤੀ ਗਈ ਹੈ।