ਮਾਛੀਵਾੜਾ ਸਾਹਿਬ 25 ਜਨਵਰੀ (ਕਰਮਜੀਤ ਸਿੰਘ ਆਜ਼ਾਦ)-ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਤੋਂ ਪੜ੍ਹਾਈ ਅਤੇ ਖੇਡ ਗਤੀਵਿਧੀਆਂ ਤੋਂ ਇਲਾਵਾ ਹੋਰ ਕੰਮ ਨਾ ਕਰਵਾਉਣ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ, ਪਰ ਫਿਰ ਵੀ ਕੁਝ ਅਧਿਆਪਕ ਵਿਭਾਗ ਦੇ ਇਨ੍ਹਾਂ ਨਿਰਦੇਸ਼ਾਂ ਨੂੰ ਟਿੱਚ ਸਮਝਦਿਆਂ ਛੋਟੇ-ਛੋਟੇ ਬੱਚਿਆਂ ਤੋਂ ਨੌਕਰਾਂ ਵਾਂਗ ਕੰਮ ਕਰਵਾਉਣ ਤੋਂ ਗੁਰੇਜ਼ ਨਹੀਂ ਕਰਦੇ। ਅੱਜ ਹਲਕਾ ਸਾਹਨੇਵਾਲ ਦੇ ਪਿੰਡ ਸੇਲਕਿਆਣਾ ਵਿਖੇ ਚੌਤਾ ਤੋਂ ਲੁਧਿਆਣਾ ਨੂੰ ਜਾਂਦੀ ਪ੍ਰਮੁੱਖ ਸੜਕ ’ਤੇ ਪੰਜ ਛੋਟੇ ਛੋਟੇ ਬੱਚਿਆਂ ਨੂੰ ਉਨ੍ਹਾਂ ਦੇ ਵਜਨ ਤੋਂ ਕਿਤੇ ਭਾਰਾ ਸਿ¦ਡਰ ਚੁੱਕੇ ਜਾਂਦੇ ਦੇਖਿਆ ਤਾਂ ਉਨ੍ਹਾਂ ਦੱਸਿਆ ਕਿ ਸਕੂਲ ਅਧਿਆਪਕ ਨੇ ਉਨ੍ਹਾਂ ਨੂੰ ਇਹ ਸਿ¦ਡਰ ਪਿੰਡ ਦੇ ਕਿਸੇ ਘਰ ਵਿੱਚ ਰੱਖਣ ਲਈ ਕਿਹਾ ਹੈ। ਸਰਕਾਰੀ ਪ੍ਰਾਇਮਰੀ ਸਕੂਲ ਸੇਲਕਿਆਣਾ ਵਿੱਚ ਤਾਇਨਾਤ ਜਦੋਂ ਸਰਕਾਰੀ ਅਧਿਆਪਕਾਵਾਂ ਨੂੰ ਐਨਾ ਭਾਰਾ ਸਿ¦ਡਰ ਬੱਚਿਆਂ ਨੂੰ ਚੁਕਾਉਣ ਤੇ ਉਨ੍ਹਾਂ ਕਿਹਾ ਕਿ ਸਕੂਲ ਵਿੱਚ ਸਿ¦ਡਰ ਚੋਰੀ ਹੋ ਜਾਣ ਦਾ ਡਰ ਰਹਿੰਦਾ ਹੈ। ਇਸ ਲਈ ਰੋਜ਼ਾਨਾ ਹੀ ਉਹ ਛੁੱਟੀ ਤੋਂ ਬਾਅਦ ਸਿ¦ਡਰ ਨੂੰ ਪਿੰਡ ਦੇ ਕਿਸੇ ਘਰ ਰੱਖ ਦਿੰਦੇ ਹਨ, ਪਰ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਸਿੱਖਿਆ ਵਿਭਾਗ ਵੱਲੋਂ ਬੱਚਿਆਂ ਤੋਂ ਪੜ੍ਹਾਈ ਤੋਂ ਇਲਾਵਾ ਹੋਰ ਕੰਮ ਨਾ ਕਰਵਾਉਣ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਤਾਂ ਉਹ ਇਸ ਬਾਰੇ ਕੋਈ ਵੀ ਸੰਤੁਸ਼ਟ ਜਵਾਬ ਨਾ ਦੇ ਸਕੇ। ਸਰਕਾਰੀ ਪ੍ਰਾਇਮਰੀ ਸਕੂਲ ਦੇ ਛੋਟੇ-ਛੋਟੇ ਬੱਚੇ ਜੋ ਕਿ ਸਕੂਲ ਤੋਂ ਲੈ ਕੇ ਥੋੜ੍ਹੀ ਦੂਰ ਜਿਸ ਘਰ ਵਿੱਚ ਸਿ¦ਡਰ ਰੱਖਣਾ ਸੀ ਉਥੇ ਤੱਕ ਵਾਰ-ਵਾਰ ਸਿ¦ਡਰ ਨੂੰ ਚੁੱਕਦੇ ਤੇ ਫੇਰ ਥੱਕ ਕੇ ਉਸ ਨੂੰ ਸੜਕ ਤੇ ਰੱਖ ਦਿੰਦੇ। ਉਨ੍ਹਾਂ ਦੀ ਇਸ ਤਰਸਯੋਗ ਹਾਲਤ ਬਾਰੇ ਜਦੋਂ ਬੱਚਿਆਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਕੂਲ ਦੀ ਅਧਿਆਪਕਾ ਦਾ ਹੁਕਮ ਹੈ, ਉਹ ਤਾਂ ਉਨ੍ਹਾਂ ਨੂੰ ਮੰਨਣਾ ਹੀ ਪਵੇਗਾ। ਸਰਕਾਰੀ ਪ੍ਰਾਇਮਰੀ ਸਕੂਲ ਸੇਲਕਿਆਣਾ ਵਿੱਚ ਛੋਟੇ-ਛੋਟੇ ਬੱਚਿਆਂ ਤੋਂ ਨੌਕਰਾਂ ਵਾਂਗ ਕੰਮ ਕਰਵਾਉਣ ਬਾਰੇ ਜਦੋਂ ਬਲਾਕ ਸਿੱਖਿਆ ਅਫਸਰ ਸ੍ਰੀ ਭੂਸ਼ਣ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਰੇ ਸਕੂਲ ਅਧਿਆਪਕਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਬੱਚਿਆਂ ਤੋਂ ਸਿੱਖਿਆ ਅਤੇ ਖੇਡਾਂ ਤੋਂ ਇਲਾਵਾ ਹੋਰ ਕੋਈ ਵੀ ਕੰਮ ਨਾ ਕਰਵਾਉਣ, ਪਰ ਜੇਕਰ ਇਸ ਸਕੂਲ ਵਿੱਚ ਅਜਿਹਾ ਹੋਇਆ ਹੈ ਤੇ ਉਹ ਇਸ ਮਾਮਲੇ ਦੀ ਜਾਂਚ ਕਰਨਗੇ ਤੇ ਅਧਿਆਪਕਾਂ ਨੂੰ ਸਖ਼ਤ ਨਿਰਦੇਸ਼ ਦੇਣਗੇ ਕਿ ਸਿੱਖਿਆ ਵਿਭਾਗ ਦੇ ਆਦੇਸ਼ਾਂ ਦੀ ਉ¦ਘਣਾ ਨਾ ਕੀਤੀ ਜਾਵੇ।