Skip to content
Independent perspectives. Global stories.
BREAKING

ਬੁੱਕ ਸੇਲਰ ਐਸੋਸੀਏਸ਼ਨ ਨੇ ਪ੍ਰਾਈਵੇਟ ਸਕੂਲਾਂ ਖ਼ਿਲਾਫ ਦਿੱਤਾ ਐਸ.ਡੀ.ਐਮ. ਨੂੰ ਮੰਗ-ਪੱਤਰ

Share this story

ਅਮਰਗੜ੍ਹ, 23 ਜਨਵਰੀ (ਸੁਖਵਿੰਦਰ ਸਿੰਘ ਅਟਵਾਲ)- ਸਥਾਨਕ ਬੁੱਕ ਸ਼ੇਲਰ ਐਸੋਸੀਏਸ਼ਨ ਨੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਪੜਾਈਆਂ ਜਾਣ ਵਾਲੀਆਂ ਕਿਤਾਬਾਂ ਨੂੰ ਲੈਕੇ ਪ੍ਰਾਈਵੇਟ ਸਕੂਲਾਂ ਦੀ ਮਨਮਰਜੀ ਖ਼ਿਲਾਫ ਕਦਮ ਚੁੱਕਦਿਆਂ ਪ੍ਰਧਾਨ ਪ੍ਰਦੀਪ ਸ਼ਿੰਗਲਾ ਦੀ ਅਗਵਾਈ ਵਿੱਚ ਐ¤ਸ.ਡੀ.ਐ¤ਮ ਮਾਲੇਰਕੋਟਲਾ ਮੈਡਮ ਪ੍ਰੀਤੀ ਯਾਦਵ ਨੂੰ ਮੰਗ-ਪੱਤਰ ਦਿੱਤਾ।ਜਿਸ ਵਿੱਚ ਉਨ੍ਹਾਂ ਮੰਗ ਕੀਤੀ ਕਿ ਅਮਰਗੜ੍ਹ ਇਲਾਕੇ ਦੇ ਸਕੂਲ ਮਾਨਯੋਗ ਹਾਈਕੋਰਟ ਦੀਆਂ ਹਦਾਇਤਾਂ ਮੁਤਾਬਿਕ ਜਿਨ੍ਹਾਂ ਵਿੱਚ ਕਿਤਾਬਾਂ ਕਾਪੀਆਂ ਸਕੂਲਾਂ ’ਚੋਂ ਦੇਣ ਤੋਂ ਮਨਾਹੀ ਕੀਤੀ ਹੋਈ ਹੈ ਦੀ ਉਲੰਘਣਾ ਕਰਦਿਆਂ ਸਕੂਲਾਂ ਦੇ ਬਾਹਰ ਦੁਕਾਨਾਂ ਲਗਾਕੇ ਕਿਤਾਬਾਂ ਕਾਪੀਆਂ ਵੇਚਦੇ ਹਨ,ਜਿਸ ਕਾਰਨ ਮਾਪਿਆਂ ਨੂੰ ਵੀ ਮਹਿੰਗੇ ਭਾਅ ’ਚ ਮਜ਼ਬੂਰਨ ਕਿਤਾਬਾਂ ਕਾਪੀਆਂ ਖ੍ਰੀਦਣੀਆਂ ਪੈਂਦੀਆਂ ਹਨ।ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਸਾਰੇ ਸਕੂਲਾਂ ਨੇ ਜੋ ਕਿਤਾਬਾਂ ਕਾਪੀਆਂ 2018-19 ਦੇ ਸੈਸ਼ਨ ’ਚ ਲਗਾਉਣੀਆਂ ਹਨ ਉਹਨਾਂ ਦੀ ਸੂਚੀ ਪਬਲੀਸ਼ਰ, ਲੇਖਕ, ਬੋਰਡ ਅਤੇ ਸਿਲੇਬਸ ਸਬੰਧੀ ਸਥਾਂਨਕ ਦੁਕਾਨਦਾਰਾਂ ਨੂੰ ਸੂਚਿਤ ਕੀਤਾ ਜਾਵੇ ਅਤੇ ਇਹਨਾਂ ਸੂਚੀਆਂ ਦੀ ਮਿਆਦ ਪੂਰੇ ਸਾਲ ਲਈ ਹੋਣੀ ਚਾਹੀਦੀ ਹੈ।ਬੁੱਕ ਐਸੋਸੀਏਸ਼ਨ ਨੇ ਇਹ ਵੀ ਕਿਹਾ ਕਿ ਜੇਕਰ ਸਕੂਲ ਪ੍ਰਬੰਧਕਾਂ ਪਾਸ ਕੋਈ ਕਿਤਾਬਾ ਕਾਪੀਆਂ ਦਾ ਸਟਾਕ ਪਿਆ ਹੈ ਤਾਂ ਅਸੀ ਉਹ ਵੀ ਖ੍ਰੀਦਣ ਲਈ ਤਿਆਰ ਹਾਂ। ਉਹਨਾਂ ਕਿਹਾ ਕਿ ਸਾਡੇ ਸਾਰੇ ਦੁਕਾਨਦਾਰਾਂ ਵੱਲੋਂ ਵਿਦਿਆਰਥੀਆਂ ਨੂੰ ਸਹੀ ਮੁੱਲ ਤੇ ਕਿਤਾਬਾਂ ਦਿੱਤੀਆਂ ਜਾਣਗੀਆਂ।ਉਨ੍ਹਾਂ ਦੱਸਿਆ ਕਿ ਅੱਸ.ਡੀ.ਅੱਮ ਮੈਡਮ ਨੇ ਐਸੋਸੀਏਸ਼ਨ ਨੂੰ ਭਰੋਸਾ ਦਿੱਤਾ ਹੈ ਕਿ ਦੁਕਾਨਦਾਰਾਂ ਦੀਆਂ ਮੰਗਾਂ ਲਾਗੂ ਕਰਨ ਲਈ ਜਲਦ ਹੀ ਲੋੜੀਦੇ ਕਦਮ ਚੁੱਕੇ ਜਾਣਗੇ।ਇਸ ਮੌਕੇ ਸਕੱਤਰ ਸਤੀਸ਼ ਕੁਮਾਰ, ਸੁਖਵਿੰਦਰ ਕੁਮਾਰ ਸੁੱਖੀ ਅਤੇ ਨਟਵਰ ਸਿੰਗਲਾ ਹਾਜ਼ਰ ਸਨ।

WRITTEN BY