ਤਪਾ ਮੰਡੀ, 17 ਜਨਵਰੀ (ਧਰਮਿੰਦਰ ਸਿੰਘ ਧਾਲੀਵਾਲ)- ਅੱਜ ਬਾਅਦ ਦੁਪਹਿਰ 12 ਵਜੇ ਦੇ ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਪਿੰਡ ਘੁੰਨਸ ਦੇ ਨਜਦੀਕ ਸਕਾਰਪਿਉ ਦੇ ਖਤਾਨਾਂ ‘ਚ ਪਲਟ ਜਾਣ ਕਾਰਨ ਇੱਕ ਨੋਜਵਾਨ ਦੀ ਮੋਤ ਹੋ ਗਈ। ਪਿੰਡ ਘੁੜੈਲਾ ਦਾ ਨੋਜਵਾਨ ਸੰਦੀਪ ਸਿੰਘ ਉਰਫ ਸੌਨੀ ਪੁੱਤਰ ਰਣਜੀਤ ਸਿੰਘ ਪਿੰਡ ਤੋਂ ਬਰਨਾਲਾ ਵੱਲ ਨੂੰ ਜਾ ਰਿਹਾ ਸੀ ਤਾਂ ਤੇਜ ਰਫਤਾਰ ਵਾਹਨ ਬੇਕਾਬੂ ਹੋਕੇ ਪਲਟਣ ਕਾਰਨ ਡਿਵਾਇਡਰਾਂ ਉਪਰੋਂ ਦੀ ਪਲਟਦੀ ਹੋਈ ਦੂਸਰੀ ਸਾਈਡ ਖਤਾਨਾਂ ਜਾ ਪਲਟੀ ਤਾਂ ਜਖਮੀ ਸੋਨੀ ਨੇ ਇਸ ਘਟਨਾ ਬਾਰੇ ਅਪਣੇ ਪਿੰਡ ਪਰਿਵਾਰਿਕ ਮੈਂਬਰਾਂ ਨੂੰ ਦੱਸੀ ਜਿਨ੍ਹਾਂ ਸਿਵਲ ਹਸਪਤਾਲ ਬਰਨਾਲਾ ਦਾਖਲ ਕਰਵਾਇਆ ਗਿਆ, ਪਰ ਜਖਮਾਂ ਦੀ ਤਾਬ ਨਾ ਝੱਲਦੈ ਹੋਏ 4 ਵਜੇ ਦੇ ਕਰੀਬ ਦਮ ਤੋੜ ਗਿਆ। ਇੱਕ ਕਿਸਾਨ ਦਾ ਕਹਿਣਾ ਹੈ ਵਾਹਨ ਇਨ੍ਹਾਂ ਤੇਜ ਸੀ ਕਿ 10 ਵਾਰ ਪਲਟਿਆ ਹੈ। ਮ੍ਰਿਤਕ ਸੌਨੀ ਅਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ।
ਸਕਾਰਪਿਉ ਪਲਟਣ ਕਾਰਨ ਨੌਜਵਾਨ ਦੀ ਮੌਤ



