Skip to content
Independent perspectives. Global stories.
BREAKING

ਬੈਕਾਂ ਬਾਹਰੋਂ ਲੋਕਾਂ ਤੋਂ ਨਗਦੀ ਖੋਹਣ ਵਾਲੇ ਗਿਰੋਹ ਦੇ 3 ਲੁਟੇਰੇ ਕਾਬੂ : ਐਸ.ਐਸ.ਪੀ.

Share this story

ਫਰੀਦਕੋਟ, 17 ਜਨਵਰੀ (ਗੁਰਜੀਤ ਰੋਮਾਣਾ)- ਸੀਨੀਅਰ ਪੁਲਿਸ ਕਪਤਾਨ ਡਾ: ਨਾਨਕ ਸਿੰਘ, ਆਈ.ਪੀ.ਐਸ ਨੇ ਪੁਲਿਸ ਲਾਈਨ ਫਰੀਦਕੋਟ ਵਿਖੇ ਪਤਰਕਾਰਾਂ ਨਾਲ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕੀਤਾ ਕਿ। ਬੈਕ ਵਿਚੋ ਨਗਦੀ ਕਢਵਾ ਕੇ ਬਾਹਰ ਨਿਕਲੇ ਲੋਕਾਂ ਤੋਂ ਨਗਦੀ ਖੋਹਣ ਵਾਲਾ ਗਿਰੋਹ ਦੇ ਚਾਰ ਲੁਟੇਰਿਆਂ ਵਿਚੋਂ ਤਿੰਨ ਨੂੰ ਕੀਤੇ ਕਾਬੂ ਕਰ ਲਿਆ ਗਿਆ ਹੈ ਅਤੇ ਫਰਾਰ ਲੁਟੇਰੇ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ ਉਨ੍ਹਾਂ ਦਸਿਆ ਕਿ ਮੁਕਦਮਾ :ਨੰਬਰ :03 ਮਿਤੀ 04-01-2018 ਅ/ਧ 397/427 ਹਿੰ:ਡੰ: 25/54/59 ਅਸਲਾ ਐਕਟ ਥਾਣਾ ਸਿਟੀ ਕੋਟਕਪੂਰਾ ਬਰਬਿਆਨ ਸੁਖਰਾਜ ਸਿੰਘ ਪੁੱਤਰ ਆਤਮਾ ਸਿੰਘ ਕੌਮ ਜਟ ਸਿਖ ਵਾਸੀ ਹਰੀਕੇ ਕਲਾਂ, ਜ਼ਿਲਾ ਸ੍ਰੀ ਮੁਕਤਸਰ ਸਾਹਿਬ ਜੋ ਕਿ ਮਿਤੀ 4 ਜਨਵਰੀ ਨੂੰ ਆਪਣੀ ਕਾਰ ਸਵਿੱਫਟ ਨੰ:ਡੀ.ਐਲ-09-ਸੀ-ਛ-0676 ਪਰ ਸਵਾਰ ਹੋ ਕੇ ਐਚ.ਡੀ.ਐਫ.ਸੀ. ਬੈਂਕ ਕੋਟਕਪੂਰਾ ਤੋ 9,50,000/- ਰੁਪਏ ਲੈਣ ਆਇਆ ਸੀ। ਜਦ ਉਹ ਬੈਕ ਵਿਚੋ ਪੈਸੇ ਲੈ ਕੇ ਗਡੀ ਵਿਚ ਬੈਠਾ ਤਾਂ ਇਕ ਨੌਜਵਾਨ ਨੇ ਉਸ ਦੀ ਡਰਾਈਵਰ ਸਾਈਡ ਦਾ ਸ਼ੀਸ਼ਾ ਖੜਕਾਇਆ ਅਤੇ ਇਕ ਮੋਨਾ ਨੌਜਵਾਨ ਉਸ ਦੇ ਸਾਹਮਣੇ ਖੜ ਗਿਆ, ਜਿਸ ਦੇ ਹਥ ਵਿਚ ਪਿਸਤੌਲ ਸੀ ਅਤੇ ਉਸ ਪਾਸੋ ਪੈਸਿਆਂ ਦੀ ਮੰਗ ਕਰਨ ਲਗੇ।ਡਾ. ਨਾਨਕ ਸਿੰਘ ਨੇ ਦੱਸਿਆ ਕਿ ਇਸ ਮੁਕਦਮਾ ਨੂੰ ਹਲ ਕਰਨ ਲਈ ਵਖ-ਵਖ ਟੀਮਾਂ ਬਣਾ ਕੇ ਯੋਗ ਦਿਸ਼ਾ ਨਿਰਦੇਸ਼ ਦਿਤੇ ਗਏ ਸਨ । ਇਸ ਮੁਕੱਦਮਾ ਦੀ ਤਫਤੀਸ਼ ਦੌਰਾਨ ਸ੍ਰੀ ਮਨਵਿੰਦਰਬੀਰ ਸਿੰਘ, ਪੀਪੀਐਸ, ਡੀ.ਐਸ.ਪੀ. (ਸ.ਡ.), ਕੋਟਕਪੂਰਾ ਅਤੇ ਐਸ.ਆਈ. ਖੇਮ ਚੰਦ ਮੁਖ ਅਫਸਰ ਥਾਣਾ ਸਿਟੀ ਕੋਟਕਪੂਰਾ ਉਕਤ ਮੁਕਦਮਾ ਨੂੰ ਟਰੇਸ ਕਰਕੇ ਗੁਰਵਿੰਦਰ ਸਿੰਘ ਉਰਫ ਮੋਟਾ ਪੁਤਰ ਸੋਹਣ ਸਿੰਘ, ਵਾਸੀ ਭੇਖਾ ਜ਼ਿਲਾ ਮੋਗਾ, ਗੁਰਬਿੰਦਰ ਸਿੰਘ ਉਰਫ ਸਾਲੀ ਪੁਤਰ ਗੁਰਦੇਵ ਸਿੰਘ ਅਤੇ ਕੁਲਦੀਪ ਸਿੰਘ ਕੀਪਾ ਪੁਤਰ ਦਰਸ਼ਨ ਸਿੰਘ ਵਾਸੀਆਨ ਤਲਵੰਡੀ ਭਾਈ ਜ਼ਿਲਾ ਫਿਰੋਜ਼ਪੁਰ ਨੂੰ ਗ੍ਰਿਫਤਾਰ ਕਰਕੇ ਇਨਾਂ ਪਾਸੋ ਇਕ ਗਡੀ ਕਰੋਲਾ, ਇਕ ਦੇਸੀ ਕਟਾ 315 ਬੋਰ 05 ਰੌਦ 315 ਬੋਰ ਅਤੇ 50,000/- ਰੁਪਏ ਨਗਦ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ।ਉਨ੍ਹਾਂ ਦੱਸਿਆ ਕਿ ਪੁਛਗਿਛ ਦੌਰਾਨ ਇਨਾਂ ਦਾ ਚੌਥਾ ਸਾਥੀ ਜਗਸੀਰ ਸਿੰਘ ਉਰਫ ਸੀਰਾ ਪੁਤਰ ਸੁਰਜੀਤ ਸਿੰਘ ਵਾਸੀ ਭੇਖਾ ਜ਼ਿਲਾ ਮੋਗਾ ਸਾਹਮਣੇ ਆਇਆ ਹੈ,ਜੋ ਕੇ ਹਲੇ ਫਰਾਰ ਹੈ ਜਿਸ ਦੀ ਗ੍ਰਿਫਤਾਰੀ ਲਈ ਕਾਰਵਾਈ ਜਾਰੀ ਹੈ।

WRITTEN BY