Skip to content
Independent perspectives. Global stories.
BREAKING

ਚੀਫ਼ ਜਸਟਿਸ ਵੱਲੋਂ 4 ਜੱਜਾਂ ਨਾਲ ਮੁਲਾਕਾਤ ਵਿਵਾਦ ਨਿਪਟਾਉਣ ਦੀ ਕੋਸ਼ਿਸ਼

Share this story

ਨਵੀਂ ਦਿੱਲੀ, 17 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀਪਕ ਮਿਸ਼ਰਾ ਨੇ ਮੰਗਲਵਾਰ ਉਨ੍ਹਾਂ 4 ਜਜਾਂ ਨਾਲ ਗਲਬਾਤ ਕਰ ਕੇ ਵਿਵਾਦ ਨਿਪਟਾਉਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਪਿਛਲੇ ਸ਼ੁਕਰਵਾਰ ਪ੍ਰੈਸ ਕਾਨਫਰੰਸ ਕਰ ਕੇ ਸੁਪਰੀਮ ਕੋਰਟ ਦੇ ਜੁਡੀਸ਼ੀਅਲ ਪ੍ਰਸ਼ਾਸਨ ਵਿਚ ਕਥਿਤ ਖਾਮੀਆਂ ਨੂੰ ਉਜਾਗਰ ਕੀਤਾ ਸੀ।ਅਦਾਲਤ ਦੇ ਸੂਤਰਾਂ ਨੇ ਦਸਿਆ ਕਿ ਆਮ ਕੰਮ-ਕਾਜ ਦੇ ਸ਼ੁਰੂ ਹੋਣ ਤੋਂ ਪਹਿਲਾਂ ਸਭ ਜਜ ਚਾਹ ‘ਤੇ ਮਿਲੇ ਅਤੇ ਚੀਫ ਜਸਟਿਸ ਮਿਸ਼ਰਾ ਨੇ ਜਸਟਿਸ ਚੇਲਮੇਸ਼ਵਰ, ਮਦਨ ਬੀ. ਲੋਕੁਰ, ਕੁਰੀਅਨ ਜੋਸੇਫ ਅਤੇ ਰੰਜਨ ਗੋਗੋਈ ਨਾਲ ਗਲਬਾਤ ਕਰ ਕੇ ਵਿਵਾਦ ਹਲ ਕਰਨ ਦਾ ਯਤਨ ਕੀਤਾ।ਇਸ ਤੋਂ ਪਹਿਲਾਂ ‘ਜਜ ਵਿਵਾਦ‘ ਸਬੰਧੀ ਦੋ ਅਹਿਮ ਕਾਨੂੰਨੀ ਸੰਗਠਨਾਂ ਦੇ ਜਿਥੇ ਆਪਾ ਵਿਰੋਧੀ ਬਿਆਨ ਸਾਹਮਣੇ ਆਏ, ਉਥੇ ਅਟਾਰਨੀ ਜਨਰਲ ਨੇ ਵੀ ਸੰਕਟ ਨੂੰ ਹਲ ਕਰਨ ਵਿਚ 2-3 ਦਿਨ ਹੋਰ ਲਗਣ ਦੀ ਗਲ ਕਹੀ। ਅਟਾਰਨੀ ਜਨਰਲ ਕੇ. ਕੇ. ਵੇਣੂਗੋਪਾਲ ਨੇ ਕਿਹਾ ਕਿ ਵਿਵਾਦ ਅਜੇ ਖਤਮ ਨਹੀਂ ਹੋਇਆ।

WRITTEN BY