ਮੰਡੀ ਗੋਬਿੰਦਗੜ੍ਹ, 13 ਜਨਵਰੀ (ਮਨੋਜ ਭੱਲਾ)- ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਅਤੇ ਨਾਰਕੋਟਿਕ ਸੈਲ ਜ਼ਿਲਾ ਫਤਿਹਗੜ੍ਹ ਸਾਹਿਬ ਨੇ ਇੱਕ ਪ੍ਰਵਾਸੀ ਵਿਅਕਤੀ ਨੂੰ ਗਾਜ਼ੇ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ, ਪੁਲਿਸ ਵਲੋਂ ਦਾਅਵਾ ਕਰਦੇ ਹੋਏ ਸਹਾਇਕ ਥਾਣੇਦਾਰ ਕੇਵਲ ਸਿੰਘ ਨੇ ਦਸਿਆ ਕਿ ਮੰਡੀ ਗੋਬਿੰਦਗੜ੍ਹ ਦੇ ਪੁਲਿਸ ਅਤੇ ਨਾਰਕੋਟਿਕ ਸੈਲ ਵਲੋਂ ਭੈੜੇ ਪੁਰਸ਼ਾਂ ਦੀ ਚੈਕਿੰਗ ਅਤੇ ਪਕੜ ਲਈ ਨਿੰਰਕਾਰੀ ਭਵਨ ਕੋਲ ਨਾਕਾ ਲਗਾਇਆ ਹੋਇਆ ਸੀ ਤਾਂ ਇੱਕ ਪਰਵਾਸੀ ਵਿਅਕਤੀ ਜੋ ਬੱਸ ਸਟੈਡ ਵਲੋਂ ਨਿੰਰਕਾਰੀ ਭਵਨ ਵੱਲ ਨੂੰ ਸਿਰ ਤੇ ਪਲਾਸਟਿਕ ਦਾ ਥੈਲਾ ਚੁੱਕੀ ਆ ਰਿਹਾ ਸੀ, ਤਾਂ ਅੱਗੇ ਖੜੀ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾਕੇ ਪਿੱਛੇ ਨੂੰ ਮੁੜਨ ਲੱਗਾ ਤਾਂ ਪੁਲਿਸ ਪਾਰਟੀ ਨੂੰ ਉਸ ਨੂੰ ਫੜਕੇ ਜਦੋਂ ਸ਼ੱਕ ਦੇ ਅਧਾਰ ਤੇ ਤਲਾਸ਼ੀ ਲਈ ਤਾਂ ਉਸ ਦੇ ਸਿਰ ਤੇ ਰੱਖੇ ਥੈਲੇ ਵਿਚੋਂ 5 ਕਿਲੋਗ੍ਰਾਮ ਨਸ਼ੀਲਾ ਪਦਾਰਥ ਗਾਜਾਂ ਬਰਾਮਦ ਹੋਇਆ ਜਿਸ ਤੇ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ, ਪੁੱਛਗਿੱਛ ਦੋਰਾਨ ਉਸ ਦੀ ਪਹਿਚਾਣ ਮਨੋਰ ਮੰਡਲ ਪੁੱਤਰ ਵਕੀਲ ਮੰਡਲ ਵਾਸੀ ਪਿੰਡ ਅਕਬਰਪੁਰ, ਥਾਣਾ ਭਵਾਨੀਪੁਰ, ਜਿਲਾ ਪੂਰਨੀਆ ਬਿਹਾਰ, ਵਜੋਂ ਜਿਸ ਤੇ ਪੁਲਿਸ ਨੇ ਉਸ ਦੇ ਖਿਲਾਫ ਮੁੱਕਦਮਾਂ ਨੰਬਰ 08 ਧਾਰਾ 20/61/85 ਐਨ.ਡੀ.ਪੀ.ਐਸ ਐਕਟ ਅਧੀਨ ਮੁੱਕਦਮਾਂ ਦਰਜ ਕਰ ਕੇ ਉਸ ਨੂੰ ਮਾਣਯੋਗ ਅਦਾਲਤ ਅਮਲੋਹ ਵਿਚ ਪੇਸ਼ ਕੀਤਾ ਗਿਆ ਜਿਥੇ ਮਾਣਯੋਗ ਜੱਜ ਸਾਹਿਬ ਨੇ ਉਸ ਨੂੰ ਨਾਭਾ ਜੇਲ ਵਿਚ ਭੇਜ ਦਿਤਾ ਹੈ।
5 ਕਿਲੋਗ੍ਰਾਮ ਗਾਜ਼ੇ ਸਮੇਤ ਪ੍ਰਵਾਸੀ ਕਾਬੂ



