Skip to content
Independent perspectives. Global stories.
BREAKING

ਧਾਰਮਿਕ ਸਮਾਗਮ ਭਾਈਚਾਰਕ ਸਾਂਝ ਮਜ਼ਬੂਤ ਬਣਾਉਂਦੇ ਨੇ : ਮਨਜਿੰਦਰ ਸਿੰਘ ਬਰਾੜ

Share this story

ਨੂਰਪੁਰ ਬੇਦੀ – ਗੰਦੀਨਸ਼ੀਨ ਮਹੰਤ ਬਾਤੋ ਦਾਸ ਜੀ ਦੀ ਅਗਵਾਈ ਹੇਠ ਮਨਾਈ ਜਾ ਰਹੀ ਧੰਨ ਧੰਨ ਬਾਪੂ ਕੁੰਭ ਦਾਸ ਮਹਾਰਾਜ ਜੀ ਦੀ 12ਵੀ ਸਲਾਨਾ ਬਰਸੀ ਅਤੇ ਭਗਾਵਤ ਕਥਾ ਦੇ ਤੀਸਰੇ ਦਿਨ ਡੇਰਾ ਬਾਲੇਵਾਲ (ਬਰਾਰੀ) ਵਿਖੇ ਸੀਨੀਅਰ ਅਕਾਲੀ ਨੇਤਾ ਮਨਜਿੰਦਰ ਸਿੰਘ ਬਰਾੜ ਅਤੇ ?ਹਨਾਂ ਦੇ ਨਾਲ ਸਰਪੰਚ ਕੁਲਵਿੰਦਰ ਸਿੰਘ ਬਿਟੂ ਦੇਣੀ, ਠੇਕੇਦਾਰ ਕੁਲਵੀਰ ਸਿੰਘ ਅਸਮਾਨਪੁਰ, ਪਤਰਕਾਰ ਐਮ.ਪੀ. ਸ਼ਰਮਾਂ ਨੇ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸ.ਬਰਾੜ ਨੇ ਕਿਹਾ ਕਿ ਧਾਰਮਿਕ ਸਮਾਗਮ ਸਾਡੀ ਭਾਈਚਾਰਿਕ ਸਾਂਝ ਨੂੰ ਮਜ਼ਬੂਤ ਬਣਾਉਂਦੇ ਹਨ।ਸ.ਬਰਾੜ ਨੇ ਕਿਹਾ ਕਿ ਭਾਗਵਤ ਕਥਾ ਇਕ ਐਸੀ ਅੰਮ੍ਰਿਤਮਈ ਬਾਣੀ ਹੈ ਜਿਸਨੂੰ ਸੁਣਨ ਨਾਲ ਮਨੁਖ ਦਾ ਰੌਮ ਰੌਮ ਭਗਤੀਮਈ ਹੋ ਜਾਂਦਾ ਹੈ ਤੇ ਉਸਨੂੰ ਸੰਸਾਰ ਦੇ ਹਰ ਪ੍ਰਕਾਰ ਦੇ ਸਵਾਦ ਵੀ ਫਿਕੇ ਲਗਦੇ ਹਨ।ਉਹਨਾਂ ਕਿਹਾ ਕਿ ਜੋ ਵਿਅਕਤੀ ਆਤਮਾ ਨੂੰ ਪਰਮਾਤਮਾ ਨਾਲ ਜੋੜ ਲੈਂਦਾ ਹੈ ਉਸ ਦਾ ਮਨ ਸਿਰਫ ਪਰਮਾਤਮਾ ਦੀ ਭਗਤੀ ‘ਚ ਹੀ ਲੀਨ ਹੋ ਜਾਂਦਾ ਹੈ।ਇਸ ਤੋਂ ਉਪਰੰਤ ਪ੍ਰਸਿਧ ਕਥਾਵਾਚਕ ਅਚਾਰਿਆ ਨੀਲਕੰਠ ਕੋਸ਼ਲ ਨੇ ਸੰਗਤਾਂ ਦੇ ਸਨਮੁਖ ਆਪਣੇ ਅਨਮੋਲ ਪ੍ਰਵਚਨ ਪੇਸ਼ ਕੀਤੇ। ਇਸ ਮੌਕੇ ਅਚਾਰਿਆ ਨੀਲਕੰਠ ਜੀ ਨੇ ਭਾਗਵਤ ਕਥਾ ਦੇ ਵਖ-ਵਖ ਪ੍ਰਸੰਗਾਂ ਰਾਹੀਂ ਸੰਗਤਾਂ ਨੂੰ ਗਿਆਨ ਉਪਦੇਸ਼ ਦਿੰਦਿਆਂ ਕਿਹਾ ਕਿ ਸਾਨੂੰ ਸਮਾਜ ਦੇ ਹਰ ਤਰ੍ਹਾਂ ਦੇ ਮਾੜੇ ਵਿਕਾਰਾਂ ਤੋਂ ਦੂਰ ਰਹਿ ਕੇ ਧਾਰਮਿਕ ਤੇ ਸਮਾਜਿਕ ਕਾਰਜਾਂ ਨਾਲ ਜੁੜਨਾ ਚਾਹੀਦਾ ਹੈ ਅਤੇ ਆਪਸੀ ਪਿਆਰ ਦੀ ਭਾਵਨਾ ਨਾਲ ਇਕ ਅਨੰਦਮਈ ਤੇ ਸੁਖਮਈ ਜੀਵਨ ਬਤੀਤ ਕਰਨਾ ਚਾਹੀਦਾ ਹੈ।ਇਸ ਦੌਰਾਨ ਪ੍ਰਬੰਧਕਾਂ ਵਲੋਂ ਆ? ਹੋਏ ਮੁਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਦਿਨੇਸ਼ ਹਲਣ, ਜਸੀ ਬਲਾਚੌਰੀਆ,ਅਜੈ ਸ਼ਰਮਾਂ, ਨੰਬਰਦਾਰ ਸੋਹਣ ਲਾਲ,ਨਰਿੰਦਰ ਸ਼ਰਮਾਂ ਲਖਣੋਂ, ਅਸ਼ੋਕ ਧੀਮਾਨ ਕਾਂਗੜ, ਕਮਲ ਕਿਸ਼ੋਰ, ਡਾ.ਧਰਮਿੰਦਰ ਗੌਨੀ, ਮਨੀ ਬਸਾਲੀ, ਮਲਕੀਤ ਚੰਦ, ਭੀਮ ਰਾਓ, ਲਕੀ ਸੁਰਿੰਦਰ ਫੌਜੀ ਅਸਮਾਨਪੁਰ, ਦਰਸ਼ਣ ਬਜਰੂੜ, ਬਬੂ ਦੇਵ, ਮੰਜੂ ਬਰਾਰੀ, ਸੁਕਨਿਆਂ ਦੇਵੀ ਅਤੇ ਹੋਰ ਸੰਗਤਾਂ ਵਡੀ ਗਿਣਤੀ ਵਿਚ ਹਾਜ਼ਰ ਸਨ।

WRITTEN BY