ਅੰਮ੍ਰਿਤਸਰ – ਚਾਈਨਾ ਡੋਰ ਨਾਲ ਹੋਈਆਂ ਮਾਸੂਮ ਬੱਚਿਆਂ ਦੀਆਂ ਮੌਤਾਂ ਤੇ ਦਰਜਨਾਂ ਲੋਕਾਂ ਦੇ ਜ਼ਖਮੀ ਹੋਣ ਤੋਂ ਬਾਅਦ ਜਿਲ੍ਹਾ ਪੁਲਿਸ ਪ੍ਰਸ਼ਾਸ਼ਨ ਵੱਲੋਂ ਚਾਈਨਾ ਡੋਰ ਦੀ ਵਿਕਰੀ ‘ਤੇ ਭਾਵੇਨ ਸਖਤੀ ਨਾਲ ਰੋਕ ਲਗਾਈ ਗਈ ਹੈ, ਪਰ ਕੁੱਝ ਦੁਕਾਨਦਾਰ ਚੋਰੀ ਛੁੱਪੇ ਅਜੇ ਵੀ ਇਸ ਦਾ ਕਾਰੋਬਾਰ ਪੜੱਲੇ ਨਾਲ ਕਰ ਰਹੇ ਹਨ। ਪੁਲਿਸ ਪ੍ਰਸ਼ਾਸ਼ਨ ਵੱਲੋਂ ਗਠਿਤ ਕੀਤੀਆਂ ਗਈਆਂ ਟੀਮਾਂ ਵੱਲੋਂ ਵੀ ਚਾਈਨਾ ਡੋਰ ‘ਤੇ ਰੋਕ ਲਗਾਉਣ ਲਈ ਕੋਈ ਖਾਸਤ ਯਤਨ ਨਹੀਂ ਕੀਤੇ ਜਾ ਰਹੇ, ਜਿਸ ਕਾਰਨ ਸ਼ਹਿਰ ਵਿਚ ਅਜੇ ਵੀ ਇਸ ਚਾਈਨਾ ਡੋਰ ਦੀ ਸ਼ੇਰਆਮ ਵਰਤੋਂ ਕੀਤੀ ਜਾ ਰਹੀ ਹੈ ਤੇ ਪੁਲਿਸ ਪ੍ਰਸ਼ਾਸ਼ਨ ਇਹਨਾਂ ‘ਤੇ ਨਕੇਲ ਪਾਉਣ ਵਿਚ ਨਾਕਾਮ ਸਾਬਤ ਹੋ ਰਿਹਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਵਾਰਡ ਨੰਬਰ 50 ਦੇ ਉਗੇ ਸਮਾਜ ਸੇਵਕ ਪਵਨ ਸੇਠ (ਮਾਤਾ ਮਾਡਲ ਟਾਊਨ ਸੁਸਾਇਟੀ) ਪ੍ਰਧਾਨ ਨੇ ਕੀਤਾ। ਉਹਨਾਂ ਕਿਹਾ ਕਿ ਸ਼ਹਿਰਾਂ ਤੇ ਸਕੂਲਾਂ ਵਿਚ ਜਾਗਰੂਕਤਾ ਅਭਿਆਨ ਚਲਾਉਣ ਦੇ ਬਾਵਜੂਦ ਕੋਲ ਕਾਨੂੰਨ ਦੀਆਂ ਧੱਜੀਆ ਉਡਾਉਂਦੇ ਹਨ ਤੇ ਜਿਸ ਨਾਲ ਰਾਹਗੀਰਾਂ ਤੇ ਪੰਛੀਆਂ ਦੀ ਜਾਨ ਨੂੰ ਖਤਰਾ ਬਚਿਆ ਹੋਇਆ ਹੈ। ਉਹਨਾਂ ਕਿਹਾ ਕਿ ਜੇਕਰ ਜਲਦ ਇਸ ਡੋਰ ‘ਤੇ ਨਕੇਲ ਨਾ ਪਾਈ ਗਈ ਤਾਂ ਇਸ ਦੇ ਸਿੱਟੇ ਹੋਰ ਵੀ ਭਿਆਨਕ ਹੋ ਸਕਦੇ ਹਨ। ਪਵਨ ਸੇਠ ਨੇ ਕਿਹਾ ਕਿ ਕੁੱਝ ਚਾਈਨਾ ਡੋਰ ਦੀ ਤਸਕਰੀ ਕਰਨ ਵਾਲੇ ਵਿਅਕਤੀ ਲੋਕਾਂ ਦੀ ਜ਼ਿੰਦਗੀ ਨਾਲ ਖੇਡਦੇ ਹੋਏ ਆਪਣਾ ਕਾਰੋਬਾਰ ਚਲਾ ਰਹੇ ਹਨ, ਅਜਿਹੇ ਲੋਕ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ, ਇਹਨਾਂ ਖਿਲਾਫ ਪੁਲਿਸ ਨੂੰ ਸਖਤ ਅਭਿਆਨ ਚਲਾ ਕੇ ਕਾਰਵਾਈ ਕਰਨੀ ਚਾਹੀਦੀ ਹੈ ਤੇ ਕਿਸੇ ਵੀ ਰਾਜਨੀਤਕ ਦਬਾਅ ਹੇਠ ਨਾ ਆ ਕੇ ਇਸ ਚਾਈਨਾ ਡੋਰ ਤੇ ਅਭਿਆਨ ਤੇਜ ਕਰਨਾ ਚਾਹੀਦਾ ਹੈ ਤਾਂ ਜੋ ਲੋਕਾਂ ਤੇ ਪੰਛੀਆਂ ਦੀ ਜਿੰਦਗੀ ਨਾਲ ਖੇਡਣ ਵਾਲਿਆ ਨੂੰ ਸਖਤ ਸਜਾ ਦਿੱਤੀ ਜਾ ਸਕੇ। ਇਸ ਮੌਕੇ ਪਵਨ ਸੇਠ, ਮਨੋਹਰ ਲਾਲ, ਸੰਦੀਪ ਭਗਤ, ਨਿਸ਼ਾਨਤ ਅਰੋੜਾ, ਮੋਹਿਤ ਸ਼ਰਮਾ ਅਤੇ ਰਾਜੀਵ ਨਾਹਰ ਆਦਿ ਹਾਜ਼ਰ ਸਨ।
ਬੱਚਿਆਂ ਦੀ ਮੌਤ ਦੇ ਬਾਵਜੂਦ ਲੋਕ ਵਰਤੇ ਰਹੇ ਨੇ ਚੀਨੀ ਡੋਰ : ਪਵਨ ਸੇਠ



