Skip to content
Independent perspectives. Global stories.
BREAKING

ਕੇਂਦਰ ਵੱਲੋਂ ਸਿੰਗਲ ਬਰਾਂਡ ਰਿਟੇਲ ਤੇ ਉਸਾਰੀ ਖੇਤਰ ’ਚ 100% ਐਫਡੀਆਈ ਨੂੰ ਮਨਜ਼ੂਰੀ

Share this story

ਨਵੀਂ ਦਿੱਲੀ, 10 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਕੇਂਦਰ ਸਰਕਾਰ ਨੇ ਵਿਦੇਸ਼ੀ ਨਿਵੇਸ਼ ਨੂੰ ਵਧਾਵਾ ਦੇਣ ਲਈ ਕਈ ਖੇਤਰਾਂ ਵਿਚ ਐਫਡੀਆਈ ਨੀਤੀ ਵਿਚ ਅਹਿਮ ਤਬਦੀਲੀ ਦਾ ਐਲਾਨ ਕੀਤਾ ਹੈ।ਪ੍ਰਧਾਨਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿਚ ਹੋਈ ਕੇਂਦਰੀ ਕੈਬਿਨਟ ਨੇ ਸਿੰਗਲ ਬਰਾਂਡ ਰਿਟੇਲ ਟਰੈਡਿੰਗ ਵਿਚ ਆਟੋਮੈਟਿਕ ਰੂਟ ਦੇ ਤਹਿਤ 100 ਫੀਸਦੀ ਐਫਡੀਆਈ ਦਾ ਫੈਸਲਾ ਲਿਆ ਹੈ।ਇਸਦੇ ਨਾਲ ਹੀ ਕੇਂਦਰ ਸਰਕਾਰ ਨੇ ਆਟੋਮੈਟਿਕ ਰੂਟ ਦੇ ਤਹਿਤ ਕੰਸਟਰਕਸ਼ਨ ਸੈਕਟਰ ਵਿਚ ਵੀ 100 ਫੀਸਦੀ ਐਫਡੀਆਈ ਦਾ ਐਲਾਨ ਕੀਤਾ ਹੈ।ਈਜ ਆਫ ਡੂਇੰਗ ਬਿਜ਼ਨਸ ਨੂੰ ਵਧਾਉਣ ਲਈ ਕੇਂਦਰ ਸਰਕਾਰ ਨੇ ਵਿਦੇਸ਼ੀ ਨਿਵੇਸ਼ ਨੀਤੀ ਵਿਚ ਛੁਟ ਦੇ ਨਾਲ ਹੀ ਏਅਰ ਇੰਡੀਆ ਦੇ ਪ੍ਰਵੇਸ਼ ਵਿਚ ਵਿਦੇਸ਼ੀ ਕੰਪਨੀਆਂ ਨੂੰ 49 ਫੀਸਦੀ ਹਿਸੇਦਾਰੀ ਲੈਣ ਦੀ ਛੂਟ ਵੀ ਦੇ ਦਿਤੀ ਹੈ।

WRITTEN BY