Skip to content
Independent perspectives. Global stories.
BREAKING

ਘਰਵਾਲੀ ਦੇ ਪੇਟ ’ਚ ਬਚੇ ਨੂੰ ਕਤਲ ਕਰਨ ਦਾ ਦੋਸ਼ੀ ਪਤੀ ਸਾਥੀਆਂ ਸਮੇਤ ਗ੍ਰਿਫਤਾਰ : ਐਸ.ਐਸ.ਪੀ.

Share this story

ਸੰਗਰੂਰ, 10 ਜਨਵਰੀ (ਸੰਜੀਵ ਸਿੰਗਲਾ)- ਪੱਤਰਕਾਰ ਸੰਮੇਲਨ ਦੌਰਾਨ ਐਸ.ਐਸ.ਪੀ ਸ੍ਰੀ ਸਿਧੂ ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮਿਤੀ 05.01.18 ਨੂੰ ਮੁਦਈ ਰਿੰਪੂ ਪਤਨੀ ਸੰਦੀਪ ਸਿੰਘ ਵਾਸੀ ਬੰਗਾ ਸਮੇਤ ਆਪਣੇ ਪਤੀ ਸੰਦੀਪ ਸਿੰਘ ਆਪਣੇ ਪੇਕੇ ਪਿੰਡ ਰਤਾਖੇੜਾ (ਹਰਿਆਣਾ) ਤੋ ਸਵਿਫਟ ਕਾਰ ਨੰਬਰ ਐਚ.ਆਰ.29. ਏ.ਡੀ.9333 ਵਿਚ ਸਵਾਰ ਹੋ ਕਿ ਪਿੰਡ ਬੰਗਾ ਨੂੰ ਆ ਰਹੇ ਸੀ। ਜਦੋ ਘਗਰ ਪੁਲ ਮੂਨਕ ਪਾਸ ਪੁੱਜੇ ਤਾ ਵਕਤ ਕਰੀਬ 5 ਵਜੇ ਸਾਮ ਦਾ ਹੋਵੇਗਾ ਤਾ ਪਿਛੋ ਮੋਟਰ ਸਾਇਕਲ ਪਰ ਸਵਾਰ ਵਿਅਕਤੀਆ ਨੇ ਮੁਦਈ ਰਿੰਪੂ ਉਕਤ ਦੇ ਪਰਸ ਵਿਚੋ 10 ਹਜਾਰ ਅਤੇ ਉਸ ਦੇ ਘਰਵਾਲੇ ਦੇ ਪਰਸ ਵਿਚ 7/8 ਹਜਾਰ ਰੂਪੈ ਦੀ ਨਗਦੀ ਤੇ ਮੁਦਈ ਦੀ ਸੋਨੀ ਦੀ ਅੰਗੂਠੀ ਖੋਹ ਲਈ ਤੇ ਇਕ ਵਿਅਕਤੀ ਨੇ ਡਰਾਇਵਰ ਸਾਇਡ ਤੋ ਆਪਣੀ ਪਿਸਤੋਲ ਦੀ ਗੋਲੀ ਮੁਦਈ ਮੁਕਦਮਾ ਦੇ ਪੇਟ ਵਿਚ ਮਾਰੀ ਜਿਸ ਨਾਲ ਮੁਦਈ ਦੇ ਪੇਟ ਪਲ ਰਹੇ ਕਰੀਬ 07 ਮਹੀਨੇ ਦੇ ਬਚੇ ਦੀ ਮੌਤ ਹੋ ਗਈ। ਐਸ.ਐਸ.ਪੀ ਨੇ ਦਸਿਆ ਕਿ ਦੋਸ਼ੀਆਨ ਮੋਕਾ ਤੋ ਭਜ ਗਏ।ਜਿਸ ਸਬੰਧੀ ਮੁਦਈ ਮੁਕਦਮਾ ਦੇ ਬਿਆਨ ਮੁ:ਨੰ: 04 ਮਿਤੀ 06.01.18 ਅ/ਧ 302, 397, 341, 34 ਆਈ.ਪੀ.ਸੀ. 25/54/59 ਅਸਲਾ ਐਕਟ ਥਾਣਾ ਮੂਨਕ ਦਰਜ ਰਜਿਸਟਰ ਕਰਕੇ ਥਾਣੇਦਾਰ ਰਮਨਦੀਪ ਸਿੰਘ ਮੁਖ ਅਫਸਰ ਥਾਣਾ ਮੂਨਕ ਵਲੋ ਤਫਤੀਸ ਅਮਲ ਵਿਚ ਲਿਆਦੀ ਗਈ।
ਸ੍ਰੀ ਹਰਮੀਤ ਸਿੰਘ ਹੁੰਦਲ ਕਪਤਾਨ ਪੁਲਿਸ (ਇੰਨ:), ਸ੍ਰੀ ਅਜੇਪਾਲ ਸਿੰਘ ਉਪ ਕਪਤਾਨ ਪੁਲਿਸ ਮੂਨਕ, ਥਾਣੇਦਾਰ ਰਮਨਦੀਪ ਸਿੰਘ ਮੁਖ ਅਫਸਰ ਥਾਣਾ ਮੂਨਕ ਦੀ ਸਪੈਸਲ ਟੀਮ ਬਣਾਈ ਗਈ। ਟੀਮ ਵਲੋ ਦਿਨ ਰਾਤ ਦੀ ਮਿਹਨਤ ਕਰਕੇ ਡੂੰਘਾਈ ਨਾਲ ਤਫਤੀਸ ਕੀਤੀ ਗਈ ਦੋਰਾਨੇ ਤਫਤੀਸ ਮੁਦਈ ਮੁਕਦਮਾ ਦੇ ਘਰਵਾਲੇ ਸੰਦੀਪ ਸਿੰਘ ਤੇ ਉਸਦੇ ਦੋਸਤ ਰਜਤ ਅਤੇ ਸੁਰਿੰਦਰ ਸ਼ਰਮਾ ਵਾਸੀ ਮੂਨਕ ਨੂੰ ਨਾਮਜਦ ਕੀਤਾ ਗਿਆ ਤੇ ਤਫਤੀਸ ਅਮਲ ਵਿਚ ਲਿਆਦੀ ਗਈ ਕਿ ਮਿਤੀ 09.01.18 ਨੂੰ ਮੁਦਈ ਦੇ ਪਤੀ ਸੰਦੀਪ ਸਿੰਘ, ਤੇ ਉਸਦੇ ਦੋਸਤ ਰਜਤ ਪੁਤਰ ਮਹਿੰਦਰ ਕੋਮ ਮਹਾਜਨ ਵਾਸੀ ਮੂਨਕ, ਸੁਰਿੰਦਰ ਸ਼ਰਮਾ ਪੁਤਰ ਭੀਮ ਸੈਨ ਕੋਮ ਪੰਡਤ ਵਾਸੀ ਮੂਨਕ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਦੋਰਾਨੇ ਪੁਛ ਗਿਛ ਦੋਸੀਆਨ ਪਾਸੋ ਇਕ 315 ਬੋਰ ਸਮੇਤ ਇਕ ਜਿੰਦਾ ਕਾਰਤੂਸ, ਇਕ ਖੋਲ, 08 ਹਜਾਰ ਰੁਪਏ, ਸੋਨੇ ਦੀ ਅੰਗੂਠੀ, ਅਧਾਰ ਕਾਰਡ, ਨਕ ਦਾ ਕੋਕਾ, ਪੈਨ ਡਰਾਇਵ, ਚਾਂਦੀ ਦਾ ਕੜਾ ਤੇ ਚੁਟਕੀ ਬ੍ਰਾਮਦ ਕਰਾਏ ਗਏ। ਐਸ.ਐਸ.ਪੀ ਨੇ ਦਸਿਆ ਕਿ ਦੋਰਾਨੇ ਪੁਛ ਗਿਛ ਇਹ ਗਲ ਸਾਹਮਣੇ ਆਈ ਹੈ ਕਿ ਸੰਦੀਪ ਸਿੰਘ ਦੀ ਸਾਦੀ ਮਿਤੀ 14.02.2017 ਨੂੰ ਹੋਈ ਸੀ ਜੋ ਅਕਸਰ ਕਹਿੰਦਾ ਸੀ ਕਿ ਮੇਰੀ ਘਰਵਾਲੀ ਸੋਹਣੀ ਨਹੀ ਹੈ, ਉਮਰ ਵਿਚ ਵਡੀ ਹੋਣ ਕਰਕੇ ਨਫਰਤ ਕਰਦਾ ਸੀ ਜਿਸ ਨੇ ਆਪਣੇ ਦੋਸਤਾ ਰਜਤ, ਸੁਰਿੰਦਰ ਸ਼ਰਮਾ ਉਕਤਾਨ ਨਾਲ ਮਿਲ ਕੇ ਆਪਣਾ ਖਹਿੜਾ ਛਡਾਉਣ ਲਈ ਆਪਣੀ ਘਰਵਾਲੀ ਨੂੰ ਮਾਰਨ ਦੀ ਯੋਜਨਾ ਬਣਾਈ ਕਿ ਜਦੋਂ ਉਹ ਆਪਣੇ ਸੋਹਰੇ ਘਰ ਤੋਂ ਉਸ ਨੂੰ ਲੈ ਕੇ ਆਵੇਗਾ ਤਾਂ ਉਸਨੂੰ ਰਸਤੇ ਵਿਚ ਘੇਰ ਕੇ ਲੁਟ ਖੋਹ ਦਾ ਡਰਾਮਾ ਕਰਕੇ ਗੋਲੀ ਮਾਰ ਦੇਣੀ ਤਾਂ ਜੋ ਉਸ ਦੇ ਘਰਵਾਲੀ ਮਰ ਜਾਵੇ। ਸੰਦੀਪ ਸਿੰਘ ਨੇ ਇਕ ਪਿਸਤੌਲ 315 ਬੋਰ ਸਮੇਤ 2 ਕਾਰਤੂਸ ਦਾ ਪ੍ਰਬੰਧ ਕਰਕੇ ਰਜਤ ਨੂੰ ਦੇ ਦਿਤੇ। ਮਿਤੀ 05.01.18 ਨੂੰ ਬਣਾਈ ਗਈ ਯੋਜਨਾ ਮੁਤਾਬਕ ਸੰਦੀਪ ਸਿੰਘ ਆਪਣੀ ਘਰਵਾਲੀ ਨੂੰ ਸੋਹਰੇ ਪਿੰਡ ਤੋ ਲੈ ਕੇ ਆ ਰਿਹਾ ਸੀ ਤੇ ਰਸਤੇ ਵਿਚ ਘਗਰ ਪੁਲ ਮੂਨਕ ਨੇੜੇ ਸੰਦੀਪ ਸਿੰਘ ਨੇ ਕਾਰ ਹੌਲੀ ਕਰ ਲਈ ਤੇ ਰਜਤ ਤੇ ਸੁਰਿੰਦਰ ਸ਼ਰਮਾਂ ਆਪਣੇ ਮੋਟਰਸਾਇਕਲ ਪਰ ਸਵਾਰ ਹੋ ਕੇ ਆਏ ਤੇ ਮੋਟਰਸਾਇਕਲ ਨੂੰ ਕਾਰ ਅਗੇ ਲਾ ਕੇ ਰੋਕ ਲਿਆ ਤੇ ਸੰਦੀਪ ਸਿੰਘ ਦੀ ਘਰਵਾਲੀ ਦੇ 10 ਹਜਾਰ ਅਤੇ ਉਸ ਦੇ ਘਰਵਾਲੇ ਦੇ ਪਰਸ ਵਿਚ 7/8 ਹਜਾਰ ਰੂਪੈ ਦੀ ਨਗਦੀ ਤੇ ਮੁਦਈ ਦੀ ਸੋਨੇ ਦੀ ਅੰਗੂਠੀ, ਪਰਸ ਵਿਚ 7/8 ਹਜਾਰ ਰੂਪੈ ਦੀ ਨਗਦੀ ਤੇ ਮੁਦਈ ਦੀ ਸੋਨੇ ਦੀ ਅਗੂੰਠੀ, ਮਦਈ ਦਾ ਅਧਾਰ ਕਾਰਡ ਵਿਆਹ ਦੇ ਪ੍ਰੋਗਰਾਮ ਦੀ ਪੈਨ ਡਰਾਇਵ ਸਮੇਤ ਪਰਸ, ਉਸ ਦੇ ਘਰਵਾਲੇ ਦਾ ਚਾਦੀ ਦਾ ਕੜਾ ਜਿਸ ਪਰ ਅੰਗਰੇਜੀ ਵਿਚ ਸੰਦੀਪ ਕਾਜਲ ਲਿਖਿਆ ਹੋਇਆ ਹੈ ਖੋਹ ਲਏ ਤੇ ਸੰਦੀਪ ਸਿੰਘ ਡਰਾਇਵਰ ਸੀਟ ਪਰ ਬਿਠਾ ਲਿਆ ਤੇ ਉਸ ਨੂੰ ਬਚਾਉਦੇ ਹੋਏ ਰਜਤ ਉਕਤ ਨੇ ਮੁਦਈ ਨੂੰ ਗੋਲੀ ਮਾਰ ਦਿਤੀ। ਗੋਲੀ ਲਗਣ ਕਾਰਨ ਮੁਦਈ ਜਖਮੀ ਹੋ ਗਈ ਤੇ ਉਸਦੇ ਪੇਟ ਵਿਚਲੇ ਬਚੇ ਦੀ ਮੌਤ ਹੋ ਗਈ ਤੇ ਰਜਤ ਤੇ ਸੁਰਿੰਦਰ ਸਰਮਾਂ ਮੋਕਾ ਤੋਂ ਮੋਟਰਸਾਇਕਲ ਪਰ ਫਰਾਰ ਹੋ ਗਏ ਤੇ ਸੰਦੀਪ ਸਿੰਘ ਜਾਣ ਬੁਝ ਕੇ ਸਮਾਂ ਖਰਾਬ ਕਰਦਾ ਹੋਇਆ ਆਪਣੇ ਘਰਵਾਲੀ ਨੂੰ ਗਡੀ ਵਿਚ ਪਾ ਕੇ ਟੋਹਾਨੇ ਹਸਪਤਾਲ ਲੈ ਗਿਆ ਟੈਲੀਫੋਨ ਕਰਕੇ ਆਪਣੇ ਸਾਲੇ ਨੂੰ ਬੁਲਾ ਲਿਆ, ਜਿਥੇ ਮਦਈ ਦਾ ਭਰਾ ਆ ਗਿਆ ਜੋ ਮੁਦਈ ਨੂੰ ਇਲਾਜ ਲਈ ਹਿਸਾਰ ਹਸਪਤਾਲ ਵਿਖੇ ਲੈ ਗਿਆ ।ਮੁਦਈ ਮੁਕਦਮਾ ਦੇ ਹੋਸ਼ ਚ ਆਉਣ ਤੋ ਬਾਅਦ ਸੰਦੀਪ ਸਿੰਘ ਉਸ ਕੋਲ ਨਹੀ ਆਇਆ। ਐਸ.ਐਸ.ਪੀ ਨੇ ਦਸਿਆ ਕਿ ਇਸ ਖੋਹ ਤੇ ਕਤਲ ਦੇ ਕੇਸ ਨੂੰ ਟਰੇਸ ਕਰਨ ਵਿਚ ਅਹਿਮ ਭੂਮਿਕਾ ਨਿਭਾਉਣ ਸਬੰਧੀ ਹੌਸਲਾ ਅਫਜਾਈ ਲਈ ਟੀਮ ਨੂੰ ਯੋਗ ਇਨਾਮ, ਪ੍ਰਸ਼ੰਸਾ ਪਤਰ ਦੇਣ ਲਈ ਉਚ ਅਫਸਰਾਨ ਨੂੰ ਲਿਖ ਕੇ ਭੇਜਿਆ ਜਾ ਰਿਹਾ ਹੈ।

WRITTEN BY