ਸੰਤੋਖ ਸਿੰਘ ਚੌਧਰੀ ਵੱਲੋਂ ਸਕੂਲ ਦੇ ਰਸਤੇ ਲਈ ਸੱਤ ਲੱਖ ਰੂਪੈ ਦੀ ਗਰਾਂਟ ਦਾ ਐਲਾਨ
ਰੁੜਕਾ ਕਲਾਂ, 9 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਸਰਕਾਰੀ ਪ੍ਰਾਇਮਰੀ ਸਕੂਲ ਰੁੜਕਾ ਕਲਾਂ ਕੁੜੀਆਂ ਸਕੂਲ ਵਿੱਚ ਪਿਛਲੇ ਸਾਲਾਂ ਵਾਂਗ ਹੀ ਇਸ ਸਾਲ ਵੀ ਬੇਟੀ ਬਚਾਉ ਬੇਟੀ ਪੜ੍ਹਾਓ ਅਭਿਆਨ ਤਹਿਤ ਧੀਆਂ ਦੀ ਲੋਹੜੀ ਦਾ ਬਲਾਕ ਪੱਧਰੀ ਸਮਾਗਮ ਕਰਵਾਇਆ ਗਿਆ ।ਇਸ ਸਮਾਗਮ ਵਿੱਚ ਮੈਂਬਰ ਪਾਰਲੀਮੈਂਟ ਸ.ਸੰਤੋਖ ਸਿੰਘ ਚੌਧਰੀ ਤੇ ਵਿਕਰਮਜੀਤ ਸਿੰਘ ਚੌਧਰੀ ਜਨਰਲ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਬਤੌਰ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ।ਸਕੂਲ ਪੁੱਜਣ ਤੇ ਮੁੱਖ ਮਹਿਮਾਨ ਜੀ ਨੂੰ ਸਕੂਲ ਸਟਾਫ਼ ਤੇ ਪਿੰਡ ਵਾਸੀਆਂ ਨੇ ਨਿੱਘਾ ਜੀ ਆਇਆ ਕਿਹਾ ਅਤੇ ਸਕੂਲ ਵਿੱਚ ਚੱਲਦੇ ਬੁਲ ਬੁਲ ਯੂਨਿਟ ਵੱਲੋਂ ਅਸਕਾਟ ਕਰਦੇ ਹੋਰੇ ਫੁਲਕਾਰੀ ਦੀ ਛਾਂ ਹੇਠ ਲਿਆਂਦਾ ਗਿਆ ।ਸਮਾਗਮ ਦੀ ਸੁਰੂਆਤ ਮੁੱਖ ਮਹਿਮਾਨ ਜੀ ਵੱਲੋਂ ਸ਼ਮਾਂ ਰੌਸ਼ਨ ਕਰਨ ਉਪਰੰਤ ਹੋਈ ।ਸਕੂਲ ਮੁੱਖੀ ਬੂਟਾ ਰਾਮ ਜੀ ਵੱਲੋਂ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਮੁੱਖ ਮਹਿਮਾਨ ਜੀ ਨੂੰ ਜਾਣੂ ਕਰਵਾਇਆ ਗਿਆ । ਇਸ ਸਮਾਗਮ ਵਿੱਚ ਸੀ.ਡੀ.ਪੀ.ਓ ਦਫ਼ਤਰ ਰੁੜਕਾ ਕਲਾਂ ਤੋਂ ਸੁਪਰਵਾਇਜ਼ਰਾਂ ਤੇ ਵੱਡੀ ਗਿਣਤੀ ਵਿੱਚ ਆਂਗਨਵੜੀ ਵਰਕਰਾਂ ਨੇ ਹਿੱਸਾ ਲਿਆ । ਸਮਾਗਮ ਵਿੱਚ ਡਾ ਲੇਖ ਰਾਮ ਲਵਲੀ ਜੀ ਨੇ ਵੀ ਮਾਪਿਆਂ ਨੂੰ ਧੀਆਂ ਦੇ ਮਾਣ ਸਤਿਕਾਰ ਤੇ ਬਰਾਬਰ ਮੌਕੇ ਦੇਣ ਦੀ ਗੱਲ ਕਹੀਂ ।ਮੁੱਖ ਮਹਿਮਾਨ ਮੈਂਬਰ ਪਾਰਲੀਮੈਂਟ ਸ.ਸੰਤੋਖ ਸਿੰਘ ਚੌਧਰੀ ਜੀ ਨੇ ਸਕੂਲ ਵਿਹੜੇ ਵਿੱਚ ਇਕੱਤਰ ਹੋਏ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਕੂਲ ਦੀਆਂ ਪ੍ਰਾਪਤੀਆਂ ਨੂੰ ਸਵਿਕਾਰਇਅ ਤੇ ਧੀਆਂ ਦੀ ਲੋਹੜੀ ਦੇ ਨਿਵੇਕਲੇ ਯਤਨਾਂ ਦੀ ਸ਼ਲਾਘਾ ਕੀਤੀ ।ਉਹਨਾਂ ਨੇ ਅਪਣੇ ਪੁਰਾਣੇ ਸਮੇਂ ਦੀਆਂ ਯਾਦਾਂ ਨੂੰ ਵੀ ਸਾਂਝਾਂ ਹੋਏ ਦੱਸਿਆ ਕੇ ਕਿਵੇ 2002 ਵਿੱਚ ਸਮਾਜਿਕ ਸੁਰੱਖਿਆ ਮਹਿਕਮੇ ਦੇ ਮੰਤਰੀ ਬਣਨ ਤੇਂ ਪਹਿਲੀ ਵਾਰ ਧੀਆਂ ਦੀ ਲੋਹੜੀ ਦੇ ਸਮਾਗਮਾਂ ਦੀ ਸ਼ੁਰੂਆਤ ਕੀਤੀ ਗਈ ਸੀ ।ਉਹਨਾਂ ਨੇ ਸੀ.ਡੀ.ਪੀ.ਓ ਦਫਤਰ ਦੀ ਵੀ ਪ੍ਰਸੰਸਾ ਕੀਤੀ ਕੇ ਉਹ ਵੀ ਧੀਆਂ ਦੀ ਲੋਹੜੀ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ।ਇਸ ਸਮੇਂ ਸਕੂਲ ਦੀਆਂ ਬੱਚੀਆਂ ਨੇ ਪੰਜਾਬੀ ਵਿਰਸੇ ਨਾਲ ਤੇ ਸੱਭਿਆਚਾਰਕ ਪੇਸ਼ਕਾਰੀ ਕੀਤੀ ।ਸਾਨੀਆ ਤੇ ਰਿਤਿਕਾ ਕੌਲ ਵੱਲੋਂ ਕਵਿਤਾਵਾਂ ਦਾ ਉਚਾਰਨ ਕੀਤਾ ਗਿਆ । ਇਸ ਮੌਕੇ ਤੇ ਪਿੰਡ ਰੁੜਕਾ ਕਲਾਂ,ਪਾਸਲਾ ਤੇ ਦੰਦੂਵਾਲ ਤੋਂ ਆਇਆ ਨਵ ਜੰਮੀਆਂ ਬੱਚੀਆਂ ਨੂੰ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ ।ਇਹ ਤੋਹਫੇ ਪ੍ਰਵੀਨ ਮੈਨੀ ਮਨੀ ਟਰਾਂਸਫਰ,ਬਸੰਤ ਜਨਰਲ ਸਟੋਰ ਤੇ ਰਾਣਾ ਕਲਾਥ ਹਾਊਸ ਰੁੜਕਾ ਕਲਾਂ ਵੱਲੋਂ ਤੇ ਸਕੂਲੀਂ ਬੱਚੀਆਂ ਲਈ ਨੌਜਵਾਨ ਏਕਤਾ ਮੰਡਲੀ ਤੇ ਲੋਕ ਜਾਗਰਿਤੀ ਰੰਗ ਮੰਚ ਰੁੜਕਾ ਕਲਾਂ ਵੱਲੋਂ ਵਰਦੀ ਦਾ ਪ੍ਰਬੰਧ ਕੀਤਾ ਗਿਆ ਸੀ ।ਸਕੂਲ ਸਟਾਫ਼ ਤੇ ਪਿੰਡ ਦੇ ਪੰਤਵੰਤੇ ਸੱਜਣਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਤੇ ਮੁੱਖ ਮਹਿਮਾਨ ਜੀ ਦਾ ਸਕੂਲ ਟੋਕਨ ਤੇ ਸਕੂਲ ਰੀਬਨ ਨਾਲ ਸਨਮਾਨ ਕੀਤਾ ਗਿਆ । ਇਸ ਸਮੇਂ ਪਿੰਡ ਦੇ ਸਰਪੰਚ ਜਸਵੀਰ ਸਿੰਘ, ਬਲਵੀਰ ਸਿੰਘ, ਮਾਸਟਰ ਭਗਤ ਸਿੰਘ, ਗੁਰਮੇਲ ਸਿੰਘ ਸੰਧੂ, ਸੁਰਿੰਦਰ ਕੁਮਾਰੀ ਸਕੂਲ ਕਮੇਟੀ ਚੇਅਰਪਰਸਨ, ਬੀਬੀ ਰਾਣੋ ਜੀ, ਬਸੰਤ ਕੁਮਾਰ, ਬਗੀਚਾ ਸਿੰਘ, ਰਾਜ ਸਟੂਡੀਓ ਤੋਂ ਰਾਜ, ਪੰਡਿਤ ਜੀ,ਪੰਚ ਗੁਰਬਖਸ਼ ਕੌਰ, ਮੇਜਰ ਸਿੰਘ, ਅਮਰੀਕ ਸਿੰਘ, ਬੂਟਾ ਸਿੰਘ, ਮਲਕੀਤ ਸਿੰਘ ਨੰਬਰਦਾਰ,ਬੀਬੀ ਸਮੂਹ ਸਕੂਲ ਦੀਆਂ ਬੱਚੀਆਂ ਦੇ ਨਾਲ ਨਾਲ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਤੇ ਮਾਪੇ ਵੀ ਸ਼ਾਮਲ ਸਨ ।



