Skip to content
Independent perspectives. Global stories.
BREAKING

ਸਮਾਜ ਸੇਵੀਆਂ ਨੇ ਬੱਚਿਆਂ ਨੂੰ ਸਟੇਸ਼ਨਰੀ ਅਤੇ ਬਰਤਨ ਵੰਡੇ

Share this story

ਅਮਰਗੜ੍ਹ, 9 ਜਨਵਰੀ (ਸੁਖਵਿੰਦਰ ਸਿੰਘ ਅਟਵਾਲ)-ਇਸ ਪਦਾਰਥਵਾਦੀ ਯੁੱਗ ਵਿੱਚ ਜਿੱਥੇ ਹਰ ਬੰਦਾ ਸਿਰਫ ਆਪਣੇ-ਆਪ ਲਈ ਹੀ ਜੀਅ ਰਿਹਾ ਹੈ ਉਥੇ ਅਜੋਕੇ ਦੌਰ ਵਿੱਚ ਕੁੱਝ ਅਜਿਹੇ ਇਨਸ਼ਾਨਾਂ ਦੀ ਵੀ ਘਾਟ ਨਹੀ ਜੋ ਆਪਣੇ ਹਿੱਸੇ ਦੀਆਂ ਖੁਸ਼ੀਆਂ ਨੂੰ ਲੋੜਵੰਦਾਂ ਨਾਲ ਵੰਡਕੇ ਦੁੱਗਣਾ ਕਰ ਲੈਦੇ ਹਨ।ਪਿਛਲੇ ਦਿਨੀਂ ਅਜਿਹੀ ਹੀ ਇੱਕ ਨਿਵੇਕਲੀ ਪਹਿਲ ਕਰਦਿਆਂ ਪਿੰਡ ਅਲੀਪੁਰ ਦੇ ਕੁੱਝ ਉਦਮੀ ਨੋਜਵਾਨਾਂ ਨੇ ਜੋ ਕਿ ਵੱਖ-ਵੱਖ ਮੌਕਿਆਂ ’ਤੇ ਖੂਨਦਾਨ ਕਰਕੇ ਮਨੁੱਖਤਾ ਦੀ ਭਲਾਈ ਲਈ ਅਪਣਾ ਵਡਮੁੱਲਾ ਯੋਗਦਾਨ ਪਾਉਂਦੇ ਰਹਿੰਦੇ ਹਨ ਨੇ ਸਰਕਾਰੀ ਪ੍ਰਾਇਮਰੀ ਸਕੂਲ ਅਲੀਪੁਰ ਦੇ ਬੱਚਿਆਂ ਨੂੰ ਪੜ੍ਹਨ ਲਈ ਸਟੇਸ਼ਨਰੀ ਅਤੇ ਸਕੂਲ ਵਿੱਚ ਖਾਣਾ ਖਾਣ ਲਈ ਬਰਤਨਾਂ ਦਾ ਇੱਕ-ਇੱਕ ਸੈਟ ਵੰਡਕੇ ੳਨ੍ਹਾਂ ਦੀ ਮੱਦਦ ਕਰਨ ਦੇ ਨਾਲ-ਨਾਲ ਬੱਚਿਆਂ ਨੂੰ ਵਿੱਦਿਆਂ ਦੇ ਖੇਤਰ ਵਿੱਚ ਮਿਹਨਤ ਅਤੇ ਲਗਨ ਦੇ ਬਲਬੂਤੇ ਉਚੀਆਂ ਮੰਜ਼ਿਲਾ ਸਰ ਕਰਕੇ ਵੱਡੇ ਮੁਕਾਮ ਹਾਸਿਲ ਕਰਨ ਲਈ ਪ੍ਰੇਰਿਤ ਵੀ ਕੀਤਾ। ਇਸ ਸੇਵਾ ਵਿੱਚ ਮੈਡਮ ਪਰਮਜੀਤ ਕੋਰ, ਮੈਡਮ ਸੱਤਿਆ ਦੇਵੀ, ਸੱਤਪਾਲ ਸੱਤੀ ਮੀਤ ਪ੍ਰਧਾਨ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਸੰਗਰੂਰ, ਸੁਖਵੀਰ ਸਿੰਘ. ਜੈਗੋਪਾਲ ਦਾਸ ਅਤੇ ਚਰਨਜੀਤ ਸਿੰਘ ਦਾ ਵਿਸੇਸ਼ ਯੋਗਦਾਨ ਰਿਹਾ।

WRITTEN BY