ਮਹਿਤਪੁਰ, 9 ਜਨਵਰੀ (ਅਸ਼ੋਕ ਚੋਹਾਨ)-ਐਚ.ਆਈ.ਵੀ ਏਡਜ਼ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਸਰਕਾਰ ਵਲੋਂ ਚਲਾਈ ਗਈ ਮੁਹਿਮ ਤਹਿਤ ਮੁਢਲਾ ਸਿਹਤ ਕੇਂਦਰ ਤੋਂ ਵੈਨ ਨੂੰ ਰਵਾਨਾ ਕੀਤਾ ਗਿਆ ।ਐਸ.ਐਮ.ਓ ਡਾ.ਪਰਮਜੀਤ ਸਿੰਘ ਮਾਂਗਟ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਹੀ ਜਾਣਕਾਰੀ ਹੀ ਏਡਜ਼ ਤੋਂ ਬਚਾ ਸਕਦੀ ਹੈ । ਉਨ੍ਹਾਂ ਦਸਿਆ ਕਿ ਬਲਾਕ ਅਧੀਨ ਪੈਂਦੇ ਪਿੰਡਾਂ ਵਿਚ ਏਡਜ਼ ਬਾਰੇ ਜਾਣਕਾਰੀ ਦਿਤੀ ਜਾਵੇਗੀ । ਇਸ ਮੋਕੇ ਬੀ.ਈ.ਈ ਸੰਦੀਪ ਨੇ ਦਸਿਆ ਕਿ ਵੈਨ ਵਿਚ ਮੋਜੂਦ ਆਈ ਸੀ ਟੀ ਕੋਸਲਰ ਵਲੋਂ ਅਤੇ ਲੈਬਾਰਟਰੀ ਟੈਕਨੀਸਨ ਵਲੋਂ ਲੋਕਾਂ ਦਾ ਮੁਫਤ ਐਚ ਆਈ ਵੀ / ਏਡਜ਼ ਟੈਸਟ ਕੀਤੇ ਜਾਣਗੇ ।ਉਨ੍ਹਾਂ ਦਸਿਆ ਕਿ ਦੋ ਦਿਨਾਂ ਦੌਰੇ ਦੌਰਾਨ ਸ਼ਾਮ ਨੂੰ ਇਸ ਵੈਨ ਦੇ ਨਾਲ ਆਈ ਟੀਮ ਵਲੋਂ ਨੁਕੜ ਨਾਟਕ ਵੀ ਕੀਤਾ ਜਾਵੇਗਾ ।ਜਿਸ ਨਾਲ ਲੋਕਾਂ ਨੂੰ ਏਡਜ਼ ਬਾਰੇ ਜਾਗਰੂਕ ਕੀਤਾ ਜਾਵੇਗਾ ।ਇਸ ਮੋਕੇ ਐਸ. ਆਈ. ਸੁਰਿੰਦਰ ਪਾਲ, ਗੁਰਮੀਤ ਸਿੰਘ, ਨਰਿੰਦਰ ਪਾਲ ਅਤੇ ਹੋਰ ਸਟਾਫ ਮੋਜੂਦ ਸੀ ।
ਮੁਢਲਾ ਸਿਹਤ ਕੇਂਦਰ ਤੋਂ ਐਚ.ਆਈ. ਵੀ ਜਾਗਰੁਕਤਾ ਵੈਨ ਰਵਾਨਾ



