Skip to content
Independent perspectives. Global stories.
BREAKING

ਫਰੀਦਕੋਟ ਜ਼ਿਲ੍ਹੇ ਦੇ ਪਤਰਕਾਰ ਭਾਈਚਾਰੇ ਵਲੋਂ ਰਚਨਾ ਖਹਿਰਾ ਵਿਰੁਧ ਐਫਆਈਆਰ ਖਿਲਾਫ ਰੋਸ ਮਾਰਚ

Share this story

ਫਰੀਦਕੋਟ, 9 ਜਨਵਰੀ (ਗੁਰਜੀਤ ਰੋਮਾਣਾ, ਪਰਵਿੰਦਰ ਸਿੰਘ ਕੰਧਾਰੀ)-ਅਧਾਰ ਡੇਟਾ ਬਾਰੇ ਟ੍ਰਿਬਿਊਨ ਵਲੋਂ ਕੀਤੇ ਖੁਲਾਸੇ ਤੋ ਬਾਅਦ ਦਾ ਟ੍ਰਿਬਿਊਨ ਦੀ ਪਤਰਕਾਰ ਰਚਨਾ ਖਹਿਰਾ ਖਿਲਾਫ ਦਰਜ ਐਫਆਈਆਰ ਦੇ ਵਿਰੁਧ ਵਿਚ ਇਲੈਕੋਟ੍ਰਨਿਕ ਮੀਡੀਆ ਅਤੇ ਪ੍ਰਿੰਟ ਮੀਡੀਆ ਦੇ ਪਤਰਕਾਰ ਭਾਈਚਾਰੇ ਵਲੋਂ ਕਾਲੀਆਂ ਪਟੀਆਂ ਬੰਨ੍ਹ ਕੇ ਰੋਸ਼ ਮੁਜ਼ਾਹਰਾ ਕੀਤਾ ਗਿਆ। ਇਨ੍ਹਾਂ ਵਿਚ ਫਰੀਦਕੋਟ ਜਿਲ੍ਹੇ ਦੇ ਇਲੈਕਟ੍ਰਾਨਿਕ ਮੀਡੀਆ ਅਤੇ ਪ੍ਰਿੰਟ ਮੀਡੀਆ ਦੇ ਪਤਰਕਾਰਾਂ ਵਲੋਂ ਇਸ ਮਾਰਚ ਵਿਚ ਹਿਸਾ ਲਿਆ ਗਿਆ। ਇਸ ਮੌਕੇ ਤੇ ਪਤਰਕਾਰ ਭਾਈਚਾਰੇ ਵਲੋਂ ਪ੍ਰਧਾਨ ਮੰਤਰੀ ਦੇ ਨਾਂ ਤੇ ਲਿਖਿਆ ਮੰਗ ਪਤਰ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੂੰ ਸੌਪਿਆ ਤੇ ਮੰਗ ਕੀਤੀ ਰਚਨਾ ਖਹਿਰਾ ਖਿਲਾਫ਼ ਵਿਰੁਧ ਦਰਜ ਕੇਸ ਨੂੰ ਬਿਨਾਂ ਸਰਤ ਵਾਪਿਸ ਲਿਆ ਜਾਵੇ। ਇਸ ਮੌਕੇ ਤੇ ਸੀਨੀਅਰ ਪਤਰਕਾਰ ਗੁਰਿੰਦਰ ਸਿੰਘ ਮਹਿੰਦੀਰਤਾ ਜਸਵੰਤ ਜਸ , ਪ੍ਰੇਮ ਪਾਸੀ, ਅਮਨਦੀਪ ਲਕੀ ਅਤੇ ਜਗਤਾਰ ਦੁਸਾਂਝ ਨੇ ਕਿਹਾ ਪਤਰਕਾਰ ਰਚਨਾ ਖਹਿਰਾ ਵਿਰੁਧ ਐਫਆਈਆਰ ਨੂੰ ਵਾਪਿਸ ਲਿਆ ਜਾਵੇ ਨਹੀ ਤਾਂ ਪਤਰਕਾਰ ਤਿਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਤੇ ਸਤੀਸ਼ ਬਾਗੀ, ਗੁਰਜੀਤ ਰੋਮਾਣਾ, ਸਰਬਜੀਤ ਸਿੰਘ,ਰਾਕੇਸ਼ ਸਰਮਾਂ, ਚਰਨਜੀਤ ਗੌਦਾਰਾ, ਹਰਪ੍ਰੀਤ ਚਾਨਾ, ਗੁਲਜ਼ਾਰ ਮਦੀਨਾ, ਰਵਿੰਦਰ ਸਿੰਘ ਕੰਧਾਰੀ, ਸੁਖਜਿੰਦਰ ਸਹੋਤਾ, ਪ੍ਰਭਮੀਤ ਸਿੰਘ ਕੰਧਾਰੀ, ਜਗਦੀਸ਼ ਬਾਂਬਾ , ਮਨਪ੍ਰੀਤ ਸਿੰਘ ਸੰਧੂ, ਦੇਵਾਨੰਦ ਸ਼ਰਮਾ, ਅਮਨ ਸ਼ਰਮਾਂ, ਨਰਿੰਦਰ ਜਗਬਾਣੀ, ਗੁਰਪ੍ਰੀਤ ਸਿੰਘ, ਰਾਜਨ ਠਾਕੁਰ, ਗੋਤਮ ਬਾਂਸਲ, ਸ਼ਰਨਜੀਤ ਕੌਰ, ਹਰਮਿੰਦਰ ਮਿੰਦਾ, ਜਸਬੀਰ ਜਸੀ, ਐਲਏਕਸ ਡਿਸੂਜਾ, ਨਰੇਸ਼ ਸੇਠੀ ਆਦਿ ਹਾਜਰ ਸਨ।

WRITTEN BY