ਭਵਾਨੀਗੜ, 9 ਜਨਵਰੀ (ਕ੍ਰਿਸ਼ਨ ਗਰਗ)-ਅਜ ਸ੍ਰੀ ਗੁਰੂ ਤੇਗ ਬਹਾਦਰ ਟੈਕਸੀ ਯੂਨੀਅਨ ਅਤੇ ਟੈਕਸੀ ਡਰਾਈਵਰ ਭਾਈਚਾਰਾ ਦੀ ਸੁਖ ਸਾਂਤੀ ਲਈ ਹਰ ਸਾਲ ਦੀ ਹਰ ਸਾਲ ਦੀ ਤਰ੍ਹਾਂ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖੁਲਵਾਏ ਗਏ।ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਪ੍ਰਧਾਨ ਗਰਪ੍ਰੀਤ ਸਿੰਘ ਮਿੰਟੂ ਮਾਝੀ ਨੇ ਦਸਿਆ ਕਿ ਡਰਾਈਵਰ ਭਾਈਚਾਰੇ ਦੇ ਸਹਿਯੋਗ ਨਾਲ ਨਵੇਂ ਸਾਲ ਦੀ ਸੁਰੂਆਤ ਵਿਚ ਅਤੇ ਵਿਆਹ ਦੇ ਸੀਜਨ ਚਲਣ ?ਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਟ ਆਸਰਾ ਲਿਆ ਜਾਂਦਾ ਹੈ। ਇਸ ਮੋਕੇ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਵਾਇਸ ਪ੍ਰਧਾਨ ਪ੍ਰਮਿੰਦਰ ਸਿੰਘ ਅਤੇ ਸਮੂਹ ਮੈਂਬਰ ਵਲੋਂ ਟ੍ਰੈਫਿਕ ਇੰਚਾਰਜ਼ ਸਾਮ ਲਾਲ ਅਤੇ ਗ੍ਰੰਥੀ ਸਿੰਘ ਨੂੰ ਸਿਰੋਪਾ ਪਾ ਕੇ ਸਨਮਾਨ ਕੀਤਾ। ਅਖੰਡ ਪਾਠ ਦੇ ਭੋਗ ਤੋਂ ਬਾਅਦ ਗੁਰੂ ਦਾ ਲੰਗਰ ਅਤੁਟ ਵਰਤਾਇਆ।ਇਸ ਮੌਕੇ ਬੰਟੀ ਸਿੰਘ ਕੈਸੀਆਰ ,ਮਨਜੀਤ ਸਿੰਘ, ਬਲਵਿੰਦਰ ਸਿੰਘ, ਕ੍ਰਿਸ਼ਨ ਸਿੰਘ ਬਿਟੂ ਸਿੰਘ ਗਰੇਵਾਲਾਂ, ਸਤਪਾਲ ਸਿੰਘ, ਲੀਲਾ ਭਟੀਵਾਲਾ, ਮਨੀ ਪੰਡਤ, ਬਿਟੂ ,ਕਾਲ ਆਦਿ ਹਾਜਰ ਸਨ।
ਗੁਰੂ ਤੇਗ ਬਹਾਦਰ ਟੈਕਸੀ ਯੂਨੀਅਨ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ



