ਜਲਾਲਾਬਾਦ, 9 ਜਨਵਰੀ (ਸੋਨੂੰ ਮਹੰਤ)-ਸਥਾਨਕ ਮੰਨੇ ਵਾਲਾ ਰੋਡ ’ਤੇ ਮੌਜੂਦ ਗੁਰਦੁਆਰਾ ਸ਼ਹੀਦ ਭਾਈ ਮਤੀ ਸਿੰਘ ਵਿਖੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਅਮ੍ਰਿਤਸਰ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਦੀ ਅਗਵਾਈ ਹੇਠ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਹਰਪ੍ਰੀਤ ਸਿੰਘ ਧਮੀਜਾ ਨੂੰ ਕੌਮੀ ਜੁਆਇਟ ਸਕੱਤਰ ਤੇ ਜਲਾਲਾਬਾਦ ਦਾ ਪ੍ਰਧਾਨ ਤੇ ਸੁਖਵਿੰਦਰ ਸਿੰਘ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਇਸ ਦੇ ਨਾਲ ਹੀ ਹੋਰ ਵੀ ਆਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ। ਇਸ ਮੌਕੇ ਹਰਪ੍ਰੀਤ ਸਿੰਘ ਧਮੀਜਾ ਨੇ ਫੈਡਰੇਸ਼ਨਸ ਦੇ ਆਹੁਦੇਦਾਰਾਂ ਵੱਲੋਂ ਬਖਸ਼ੇ ਗਏ ਮਾਣ ਦਾ ਧੰਨਵਾਦ ਕੀਤਾ ਤੇ ਆਪਣੀਆਂ ਸੇਵਾਵਾਂ ਬੜੀ ਇਮਾਨਦਾਰੀ ਨਾਲ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਕੌਮੀ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਨੇ ਸੰਬੋਧਨ ਦੌਰਾਣ ਕਿਹਾ ਕਿ ਅੱਜ ਦੇ ਸਮੇਂ ਦੀ ਬਹੁਤ ਵੱਢੀ ਲੋੜ ਹੈ ਕਿ ਨੌਜਵਾਨੀ ਨੂੰ ਆਪਣੇ ਸਿੱਖੀ ਮੂਲ ਨਾਲ ਤੇ ਵਿਰਸੇ ਨਾਲ ਤੇ ਗੁਰੂ ਸਾਹਿਬਾਨਾਂ ਦੇ ਦੱਸੇ ਸਿਧਾਤਾਂ ਨਾਲ ਜੋੜਿਆ ਜਾਵੇ ਤੇ ਗੁਰੂਆਂ ਦੀਆਂ ਦਿੱਤੀਆਂ ਸ਼ਹਾਦਤਾਂ ਤੋਂ ਜਾਣੂ ਕਰਵਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਜੋ ਆਪਾਂ ਆਜ਼ਾਦੀ ਦੀ ਨਿੱਘ ਮਾਣ ਰਹੇ ਹਾਂ ਉਹ ਕਿਨ੍ਹਾਂ ਦੀ ਦੇਣ ਹੈ ਤੇ ਉਨ੍ਹਾਂ ਕਿਨੇ ਤਸੀਹੇ ਝਲਦਿਆਂ ਧਰਮ ਨਹੀ ਛੱਡਿਆ ਤੇ ਦੇਸ਼ ਦੀ ਖਾਤਿਰ ਸ਼ਹੀਦ ਹੋ ਗਏ। ਅੰਤ ’ਚ ਉਨ੍ਹਾਂ ਨੇ ਨਵੇਂ ਬਣੇ ਸਾਰੇ ਆਹੁਦੇਦਾਰਾਂ ਨੂੰ ਡੱਟ ਕੇ ਅਤੇ ਇਮਾਨਦਾਰੀ ਨਾਲ ਸਰਬਤ ਦੇ ਭਲੇ ਦੇ ਕੰਮ ਕਰਨ ਲਈ ਕਿਹਾ।
ਹਰਪ੍ਰੀਤ ਧਮੀਜਾ ਕੌਮੀ ਜੁਆਇਟ ਸਕੱਤਰ ਤੇ ਜਲਾਲਾਬਾਦ ਦੇ ਪ੍ਰਧਾਨ ਨਿਯੁਕਤ



