Skip to content
Independent perspectives. Global stories.
BREAKING

ਰੰਗੜ ਨੰਗਲ ਨੇੜੇ ਟਰਾਲੀ ’ਚ ਮੋਟਰਸਾਇਕਲ ਵੱਜਣ ਨਾਲ ਇੱਕ ਦੀ ਮੌਤ-ਇੱਕ ਜ਼ਖਮੀਂ

Share this story

ਅੱਚਲ ਸਾਹਿਬ, 8 ਜਨਵਰੀ (ਅਰਵਿੰਦਰ ਮਠਾਰੂ)- ਕਸਬਾ ਰੰਗੜ ਨੰਗਲ ਤੋਂ ਚੋਧਰੀਵਾਲ ਨੂੰ ਜਾਦੀਂ ਸੜਕ ਤੇ ਲੱਕੜ ਨਾਲ ਲੋਡ ਖੜੀ ਟਰਾਲੀ ਵਿੱਚ ਮੋਟਰਸਾਈਕਲ ਵੱਜਣ ਨਾਲ 15 ਸਾਲਾ ਨੋਜਵਾਨ ਦੀ ਮੌਤ ਤੇ ਦੁਸਰੇ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਮਿਲੀ ਜਾਣਕਾਰੀ ਅਨੁਸਾਰ ਨਸੀਬ ਮਸੀਹ ਪੁੱਤਰ ਨਿਸ਼ਾਨ ਮਸੀਹ ਉਮਰ (15) ਵਾਸੀ ਚੌਧਰੀਵਾਲ ਜੋ ਆਪਣੇ ਪਿੰਡ ਦੇ ਹੀ ਵਿਅਕਤੀ ਲਾਡੀ ਪੁੱਤਰ ਗੁਰਬਚਨ ਮਸੀਹ ਨਾਲ ਮੋਟਰਸਾਇਕਲ ਨੰਬਰ ਪੀ.ਬੀ.18-ਐਚ 3384 ਤੇ ਰੰਗੜ ਨੰਗਲ ਤੋਂ ਦਵਾਈ ਲੈ ਕੇ ਆ ਰਿਹਾ ਸੀ ਪਿੰਡ ਤੋਂ ਥੋੜਾ ਦੂਰ ਲੱਕੜ ਨਾਲ ਲੋਡ ਟਰਾਲੀ ਵਿੱਚ ਵੱਜਣ ਨਾਲ ਨਸੀਬ ਮਸੀਹ ਦੇ ਸਿਰ ਵਿੱਚ ਸੱਟ ਲੱਗੀ ਜਿਸ ਨੂੰ ਪਹਿਲਾ ਸਿਵਲ ਹਸਪਤਾਲ ਬਟਾਲਾ ਲੈ ਕੇ ਗਏ ਜਿੱਥੇ ਉਸ ਨੂੰ ਸੱਟ ਜਿਆਦਾ ਹੋਣ ਕਰਕੇ ਅਮ੍ਰਿਤਸਰ ਰੈਫਰ ਕਰ ਦਿੱਤਾ ਜਿਸ ਦੀ ਗੁਰ ਨਾਨਕ ਹਸਪਤਾਲ ਅੰਮ੍ਰਿਤਸਰ ਜਾ ਕੇ ਉਸ ਦੀ ਮੌਤ ਹੋ ਗਈ ਜਦ ਕੀ ਦੂਸਰੇ ਮੋਟਰਸਾਇਕਲ ਸਵਾਰ ਦੇ ਮਾਮੂਲੀ ਸੱਟਾ ਲੱਗੀਆਂ ।

 

WRITTEN BY