ਬਠਿੰਡਾ, 8 ਜਨਵਰੀ (ਇੰਦਰਜੀਤ ਨਥਾਣਾ)- ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਵਿਖੇ ਕੀਤੀ ਜਾ ਰਹੀ ਧਾਰਮਿਕ ਕਾਨਫ਼ਰੰਸ ਦੇ ਮੱਦੇ ਨਜਰ ਮਿਤੀ 12 ਜਨਵਰੀ ਨੂੰ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦਾ ਜੋ ਨਥਾਣੇ ਵਿਖੇ ਦਲਿਤ ਬੀਬੀਆਂ ਨਾਲ ਲੋਹੜੀ ਮਨਾਂਉਣ ਦਾ ਪ੍ਰੋਗਰਾਮ ਸੀ, ਉਸ ਨੂੰ ਰੱਦ ਕਰ ਦਿੱਤਾ ਹੈ। ਇਸ ਗੱਲਬਾਤ ਦਾ ਸ੍ਰੋਮਣੀ ਅਕਾਲੀ ਦਲ ਪਾਰਟੀ ਦੇ ਸੀਨੀਅਰ ਦਲਿਤ ਆਗੂ ਡਾ. ਹਰਜਿੰਦਰ ਸਿੰਘ ਜੱਖੂ ਨੇ ਜਾਰੀ ਕੀਤੇ ਇੱਕ ਪ੍ਰੈਸ ਨੋਟ ਰਾਹੀਂ ਦੱਸੀ। ਇਸ ਮੌਕੇ ਡਾ. ਜੱਖੂ ਨੇ ਸਮੁੱਚੀ ਅਕਾਲੀ ਦਲ ਪਾਰਟੀ ਦੇ ਸਾਰੇ ਕਾਡਰਾਂ ਨੂੰ ਮੁਕਤਸਰ ਸਾਹਿਬ ਦੀ ਮਾਘੀ ਮੇਲੇ ਦੀ ਕਾਨਫ਼ਰੰਸ ‘ਚ ਪੁੱਜਣ ਦੀ ਅਪੀਲ ਵੀ ਕੀਤੀ।



