ਮਨਾਮਾ/ਨਵੀਂ ਦਿੱਲੀ, 8 ਜਨਵਰੀ (ਪੀ.ਟੀ.)- ਬਹਿਰੀਨ ਦੌਰੇ ‘ਤੇ ਗਏ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਬਹਿਰੀਨ ਦੇ ਸ਼ਹਿਜ਼ਾਦੇ ਸਲਮਾਨ ਬਿਨ ਹਾਮਦ ਅਲ-ਖ਼ਲੀਫ਼ਾ ਨਾਲ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਸ਼ਹਿਜ਼ਾਦਾ ਖ਼ਾਲਿਦ ਬਿਨ ਹਾਮਦ ਅਲ ਖ਼ਲੀਫ਼ਾ ਨਾਲ ਵੀ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵਲੋਂ ਲਿਖੀ ਪੁਸਤਕ ਭੇਟ ਕੀਤੀ।
ਰਾਹੁਲ ਗਾਂਧੀ ਵੱਲੋਂ ਬਹਰੀਨ ਦੇ ਸ਼ਹਿਜ਼ਾਦਾ ਨਾਲ ਮੁਲਾਕਾਤ



