ਅੰਮ੍ਰਿਤਸਰ, 3 ਜਨਵਰੀ (ਦਵਾਰਕਾ ਨਾਥ ਰਾਣਾ)-ਡੀਏਵੀ ਕਾਲੇਜ ਹਾਥੀ ਗੇਟ ਅੰਮ੍ਰਿਤਸਰ ਵਿੱਖੇ ਨਵੇਂ ਸਾਲ 2018 ਦਾ ਅਗਾਜ਼ ਵੈਦਿਕ ਹਵੱਨ ਯਗਿਆ ਦੇ ਨਾਲ ਕੀਤਾ ਗਿਆ ਅਤੇ ਇਸ ਵੈਦਿਕ ਹਵੱਨ ਯਗਿਆ ਦੇ ਮੁੱਖ ਮਹਿਮਾਨ ਵਜੋਂ ਯਜਮਾਨ ਪ੍ਰਿੰਸੀਪਲ ਰਾਜੇਸ ਕੁਮਾਰ ਅਤੇ ਕੌਂਸਲਰ ਸ੍ਰੀਮਤਿ ਮੀਤਾਂਜਲਿ ਸ਼ਰਮਾ ਅਤੇ ਉਨ੍ਹਾਂ ਦੇ ਪਤਿ ਸੁਲੀਨ ਕੁਮਾਰ ਕੌਂਟੀ ਨੇ ਸ਼ਿਰਕਤ ਕੀਤੀ। ਇਸ ਮੋਕੇ ਤੇਂ ਡੀਏਵੀ ਕਾਲੇਜ ਹਾਥੀ ਗੇਟ ਦੇ ਪ੍ਰਿੰਸੀਪਲ ਰਾਜੇਸ ਕੁਮਾਰ ਨੇ ਆਏ ਹੋਏ ਸਾਰੇ ਮਹਿਮਾਨਾ ਅਤੇ ਕਾਲੇਜ ਦੇ ਔਹਦੇਦਾਰਾਂ ਦਾ ਸਵਾਗਤ ਫੂਲਾਂ ਦੇ ਨਾਲ ਕੀਤਾ ਅਤੇ ਉਨ੍ਹਾ ਨੂੰ ਮਾਨ ਦੇਂਦੇ ਹੋਏ ਯਜਮਾਨ ਦੇ ਆਸਨ ਤੇਂ ਬਿਠਾਇਆ ਗਿਆ ਅਤੇ ਵੈਦਿਕ ਵਿਧੀ-ਵਿਧਾਨ ਦੇ ਨਾਲ ਹੋਏ ਇਸ ਯਗਿਆ ਵਿੱਚ ਕਾਲੇਜ ਦੇ ਸਾਰੇ ਵਿਭਾਗਾਂ ਦੇ ਹੈਡ, ਟੀਚਰ ਸਾਹਿਬਾਨ ਅਤੇ ਕਰਮਚਾਰੀਆਂ ਬੜ੍ਹੀ ਸਰਧਾ ਦੇ ਨਾਲ ਸ਼ੰਕਲਪ ਲੈਂਦੇ ਹੋਏ ਯਗਿਆ ਕੂੰਡ ਵਿੱਚ ਆਹੂਤਿਆਂ ਪਾਇਆਂ ਅਤੇ ਕਾਲੇਜ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਮੋਕੇ ਤੇ ਕਾਲੇਜ ਦੇ ਪ੍ਰਿੰਸੀਪਲ ਰਾਜੇਸ ਕੁਮਾਰ ਨੇ ਕਿਹਾ ਕਿ ਵੇਦ ਵਿਸ਼ਵ ਦੀ ਅਨਮੋਲ ਪੂੰਜੀ ਹੈ ਅਤੇ ਯਗਿਆ ਉਸ ਪੂੰਜੀ ਦਾ ਸੱਬ ਤੋਂ ਉਚਾ ਕਰਮ ਹੈ। ਇਹ ਸਾਡੇ ਲਈ ਮਾਨ ਵਾਲੀ ਗੱਲ ਹੈ ਕਿ ਜੇਹੜ੍ਹੇ ਯਗਿਆ ਨੂੰ ਰਾਜਾ ਮਹਾਰਾਜਾ ਕਰਦੇ ਸਨ ਸਾਨੂੰ ਉਸ ਯਗਿਆ ਨੂੰ ਕਰਣ ਦਾ ਮੋਕਾ ਮਿਲ ਰਿਹਾ ਹੈ । ਯਗਿਆ ਤੋਂ ਬਾਦ ਮੁੱਖ ਮਹਿਮਾਨ ਕੌਂਸਲਰ ਸ੍ਰੀਮਤਿ ਮੀਤਾਂਜਲਿ ਸ਼ਰਮਾ ਇਸ ਯਗਿਆ ਹੱਵਨ ਦੇ ਬਾਰੇ ਜਾਨਕਾਰੀ ਦਿੱਤੀ ਅਤੇ ਕਿਹਾ ਕਿ ਮੈਂ ਹਰ ਵੇਲੇ ਕਾਲੇਜ ਦੇ ਨਾਲ ਹਾਂ ਅਤੇ ਜੋ ਵੀ ਮੇਰੇ ਕੋਲੋ ਮਦਦ ਮੰਗੀ ਜਾਏਗੀ ਮੈਂ ਉਸ ਨੂੰ ਪੁਰਾ ਕਰਾਂਗੀ। ਇਸ ਮੋਕੇ ਤੇਂ ਐਡਮਿਂਸਟ੍ਰਟਰ ਡਾ: ਰਜਨੀ ਖੰਨ੍ਹਾ, ਸਟਾਫ ਸੈਕਟਰੀ ਡਾ: ਬੀ ਬੀ ਯਾਦਵ, ਸੀ ਸੀ ਏ ਪ੍ਰੈਜੀਡੈਂਟ ਡਾ: ਰਾਜਵਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਟੀਚਿੰਗ ਅਤੇ ਨਾਂਨ ਟੀਚਿੰਗ ਸਟਾਡ ਹਾਜਿਰ ਸੀ।