ਅੰਮਿਤਸਰ, 3 ਜਨਵਰੀ (ਸੁਨੀਲ ਗੁਪਤਾ)-2018 ਦੀ ਆਮਦ ਤੇ ਬੀਬੀ ਕੌਲਾਂ ਜੀ ਭਲਾਈ ਕੇਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਜੀ ਦੀ ਪ੍ਰੇਰਨਾ ਸਦਕਾ ਨਿਊ ਸਿੰਘਾਂਪੁਰ ਗਿਫਟ ਹਾਊਸ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕਿਸ਼ਨਗੜ੍ਹ, ਅਮਦਰੂਨ ਚਾਟੀਵਿੰਡ ਗੇਟ ਵਿਖੇ ਜਪ-ਤਪ ਤੇ ਕਥਾ ਕੀਰਤਨ ਦੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਭਾਈ ਹਰਜਿੰਦਰ ਸਿੰਘ (ਜਲੰਧਰ ਵਾਲੇ), ਭਾਈ ਸੁਖਵਿੰਦਰ ਸਿੰਘ ਗੋਗਾ, ਭਾਈ ਅੰਤਰਪ੍ਰੀਤ ਸਿੰਘ, ਭਾਈ ਅਮਰਜੀਤ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਅਮਨਦੀਪ ਸਿੰਘ (ਗੁ. ਭਾਈ ਮੰਝ ਸਾਹਿਬ ਵਾਲੇ), ਭਾਈ ਦੀਪਕਪਾਲ ਸਿੰਘ (ਜੰਡਿਆਲਾ ਗੁਰੂ) ਅਤੇ ਬੀਬੀ ਨਰਿੰਦਰਜੀਤ ਕੌਰ ਅੰਮ੍ਰਿਤ ਵੇਲੇ ਬੀਬੀਆਂ ਦੇ ਜੱਥੇ ਤੋਂ ਇਲਾਵਾਂ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਨੇ 2018 ਦੇ ਅਗਾਜ ਦੀ ਖੁਸ਼ੀ ਵਿੱਚ ਕਥਾ ਕੀਰਤਨ ਦੀਆਂ ਅੰਮ੍ਰਿਤਮਈ ਵਰਖਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਸਾਹਿਬ ਜੀ ਨੇ ਕਿਹਾ ਕਿ 2018 ਸਾਡੇ ਸਾਰਿਆਂ ਲਈ ਨਾਮ ਬਾਣੀ ਸਿਮਰਨ ਭਗਤੀ ਵਾਲਾ ਸਾਲ ਹੋਵੇ। ਇਸ ਸਾਲ ਸਾਡਾ ਪਿਛਲੇ ਸਾਲ ਨਾਲੋਂ ਵੀ ਜਿਆਦਾ ਨੇਮ ਹੋਵੇ। ਕੀਰਤਨ ਵਿੱਚ ਭਾਈ ਸਾਹਿਬ ਜੀ ਵੱਲੋਂ 2018 ਲਈ ਸ੍ਰੀ ਚੌਪਈ ਸਾਹਿਬ ਜੀ ਦੇ ਪਾਠ ਰਾਹੀ ਠਾਠਾ ਮਾਰਦੇ ਸੰਗਤਾਂ ਦੇ ਇਕੱਠ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਅੱਗੇ ਸੁਖੀ ਬਸੇ ਮੋਰੋ ਪਰਿਵਾਰਾ ਪੰਗਤੀ ਲੈ ਕੇ ਬੇਨਤੀਆਂ ਕੀਤੀਆਂ ਗਈਆਂ ਤੇ ਵਿਚਾਰ ਕੀਤੀ ਸਤਿਗੁਰੂ 2018 ਵਿੱਚ ਸਾਨੂੰ ਰੱਜ ਬਖਸ਼ੋ ਤੇ ਕਰਨੀ ਬਖਸ਼ੋ। ਸਮਾਗਮ ਦੀ ਆਰੰਭਤਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਗਤ ਰੂਪੀ ਪਾਠ ਨਾਲ ਕੀਤੀ ਗਈ। ਸਮਾਪਤੀ ਉਪਰੰਤ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ।