May 14, 2026 10:03 am

ਪ੍ਰਕਾਸ਼ ਦਿਹਾੜੇ ਸਬੰਧੀ ਭੂੰਦੜ ਵਿਖੇ ਨਗਰ ਕੀਰਤਨ ਸਜਾਇਆ

ਰਾਮਪੁਰਾ ਫੂਲ, 3 ਜਨਵਰੀ (ਗਿੱਲ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਤਿਹਾਸਿਕ ਗੁਰਦੁਆਰਾ ਸਾਹਿਬ ਗੁਰੂਸ਼ਰ ਪਾਤਸ਼ਾਹੀ ਛੇਵੀਂ ਭੂੰਦੜ ਵੱਲੋਂ ਪੰਜ ਪਿਆਰਿਆਂ ਦੀ ਅਗਵਾਈ ?ਚ ਪੂਰੇ ਜਾਹੋ-ਜਲਾਲ ਨਾਲ ਨਗਰ ਕੀਰਤਨ ਸਜਾਇਆ ਗਿਆ।ਜਿਸ ?ਚ ਸਾਰੇ ਪਿੰਡ ਦੀ ਸੰਗਤ ਨੇ ਭਾਰੀ ਉਤਸ਼ਾਹ ਨਾਲ ਭਾਗ ਲਿਆ।ਇਸ ਮੌਕੇ ਇਲਾਕੇ ਦੇ ਪ੍ਰਸਿੱਧ ਰਾਗੀ ਜਥਾ ਭਾਈ ਗੁਰਲਾਲ ਸਿੰਘ ਬੱਲ੍ਹੋ ਅਤੇ ਭਾਈ ਗੁਰਮੀਤ ਸਿੰਘ ਮੰਡੀ ਕਲਾਂ ਦੇ ਢਾਡੀ ਜਥਿਆਂ ਵੱਲੋਂ ਰਸ਼ਭਿੰਨੀ ਇਲਾਹੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੌਕੇ ਵੱਖ ਵੱਖ ਪੱਤੀਆਂ ਵੱਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਚਾਹ-ਪਕੌੜਿਆਂ ਅਤੇ ਬਰੈਡਾਂ ਦੇ ਲੰਗਰ ਲਗਾਏ।ਇਸ ਮੌਕੇ ਗੁਰੁਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਸ਼ਿੰਦਰ ਸਿੰਘ ਭੂੰਦੜ ਨੇ ਪਹੰਚੀਆਂ ਹੋਈਆਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ 7 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਜਾਣਗੇ ਅਤੇ 7 ਜਨਵਰੀ (ਐਂਤਵਾਰ) ਨੂੰ ਸਵੇਰੇ ਭੋਗ ਪਾਏ ਜਾਣਗੇ।ਇਸ ਮੌਕੇ ਗੁਰੁ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।ਇਸ ਮੌਕੇ ਮੁੱਖ ਗ੍ਰੰਥੀ ਭਾਈ ਗੁਰਪ੍ਰੀਤ ਸਿੰਘ, ਮੁੱਖ ਸੇਵਦਾਰ ਸ਼ਿੰਦਰ ਸਿੰਘ, ਭੋਲਾ ਸਿੰਘ, ਚਾਨਣ ਸਿੰਘ, ਕੇਵਲ ਸਿੰਘ,ਮੱਘਰ ਸਿੰਘ, ਦਰਸਨ ਸਿੰਘ, ਜੱਗੀ ਸਿੰਘ, ਰੇਸ਼ਮ ਸਿੰਘ, ਬਿੱਕਰ ਸਿੰਘ, ਬਾਬੂ ਸਿੰਘ ਆਦਿ ਕਮੇਟੀ ਮੈਂਬਰ ਤੇ ਪਤਵੰਤੇ ਸੱਜਣ ਹਾਜਰ ਸਨ

Send this to a friend