ਨਾਭਾ, 3 ਜਨਵਰੀ (ਕਰਮਜੀਤ ਸੋਮਲ, ਸਿਕੰਦਰ)- ਪਿੰਡ ਲੁਬਾਣਾ ਟੇਕੂ ਦੀ ਕੋਆਪਰੇਟਿਵ ਸਹਿਕਾਰੀ ਸਭਾ ਵਿੱਚ ਸਰਕਾਰ ਦੀ ਕਰਜਾ ਮੁਆਫੀ ਦੀ ਸਕੀਮ ਦੀ ਲੱਗੀ ਲਿਸਟ ਵਿੱਚ ਦੋ ਤੋਂ ਢਾਈ ਏਕੜ ਦੇ ਬਹੁਤੇ ਕਿਸਾਨ ਰਹੇ ਸਕੀਮ ਤੋਂ ਵਾਂਝੇ ਅਤੇ ਲੋਕਾਂ ਨੇ ਸੁਸਾਇਟੀ ਦੇ ਅੱਗੇ ਇਕੱਠੇ ਹੋ ਕੇ ਕੀਤਾ ਮੁਜਾਹਰਾ ਅਤੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੂੰ ਕੋਸਦੇ ਹੋਏ ਮੁਜਾਹਰਾ ਕੀਤਾ ਅਤੇ ਮੁਲਾਜਮਾਂ ਦੀ ਮਿਲੀ-ਭੁਗਤ ਹੋਣ ਕਰਕੇ ਵੱਧ ਜਮੀਨਾਂ ਵਾਲਿਆਂ ਨੂੰ ਮਿਲਿਆ ਇਸ ਸਕੀਮ ਦਾ ਲਾਭ ਯੋਗ ਲਾਭ ਪਾਤਰੀਆਂ ਨੂੰ ਕੀਤਾ ਅੱਖੋਂ ਪਰੋਖੇ। ਇਸ ਮੌਕੇ ਭਰਪੂਰ ਸਿੰਘ ਨੇ ਲੋਕਾਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਕਿਸਾਨ ਆਤਮ ਹੱਤਿਆ ਕਰ ਰਹੇ ਹਨ। ਆਈ.ਡੀ.ਪੀ. ਦੇ ਬਲਾਕ ਪ੍ਰਧਾਨ ਕ੍ਰਿਸ਼ਨ ਸਿੰਘ ਨੇ ਲੋਕਾਂ ਨੂੰ ਸੰਬੋਧਤ ਕਰਦੇ ਹੋਏ ਛੋਟੇ ਕਿਸਾਨਾਂ ਅਤੇ ਬੇਜ਼ਮੀਨੇ ਕਿਸਾਨਾਂ ਦੇ ਕਰਜ਼ੇ ਦਾ ਉਠਾਇਆ ਮੁੱਦਾ ਅਤੇ ਭਰਪੂਰ ਸਿੰਘ ਨੇ ਲੁਬਾਣਾ ਟੇਕੂ ਦੀ ਸੁਸਾਇਟੀ ਵਿੱਚ ਹੋ ਰਹੇ ਲਗਾਤਾਰ ਘਾਟੇ ਅਤੇ ਠੱਗੀਆਂ ਦੀ ਸ਼ਿਕਾਰ ਸੁਸਾਇਟੀ ਨੂੰ ਪਹਿਲਾਂ ਵੀ ਲਗਾਤਾਰ ਦਰਖਾਸਤਾਂ ਰਾਹੀਂ ਉ੍ਯੱਚ ਅਧਿਕਾਰੀਆਂ ਨੂੰ ਜਾਣੂ ਕਰਵਾਉਂਦਾ ਆ ਰਿਹਾ ਹੈ ਜੋ ਕਿ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ। ਦੂਜੀ ਵਾਰ ਫਿਰ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਅਤੇ ਬੇਜ਼ਮੀਨੇ ਮਜ਼ਦੂਰਾਂ ਨਾਲ ਕੀਤਾ ਗਿਆ ਧਰੋਅ ਤਾਂ ਕਿ ਸਰਕਾਰ ਇਹ ਕਰਜ਼ਾ ਮੁਆਫੀ ਨੂੰ ਸਹੀ ਨੀਤੀਆਂ ਨੂੰ ਗ੍ਰਾਮ ਸਭਾਵਾਂ ਅਤੇ ਪੰਚਾਇਤਾਂ ਰਾਹੀਂ ਮਤੇ ਪੁਆਕੇ ਸਹੀ ਲਾਭ ਪਾਤਰੀਆਂ ਨੂੰ ਲਾਭ ਪਹੁੰਚਾਇਆ ਜਾ ਸਕੇ। ਇਸ ਮੌਕੇ ਸ਼ੀਤਲ ਸਿੰਘ, ਹਰਦੇਵ ਸਿੰਘ, ਗੁਰਵਿੰਦਰ ਸਿੰਘ, ਗੁਰਮੀਤ ਸਿੰਘ, ਪਾਲਾ ਸਿੰਘ, ਨਿਹਾਲ ਸਿੰਘ, ਲਾਭ ਸਿੰਘ, ਸਤਨਾਮ ਸਿੰਘ ਆਦਿ ਨੇ ਸਰਕਾਰ ਦੇ ਖਿਲਾਫ ਕੀਤੀ ਜੰਮ ਕੇ ਨਾਅਰੇਬਾਜ਼ੀ।