May 16, 2026 5:59 am

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ’ਤੇ ਮਹਾਨ ਨਗਰ ਕੀਰਤਨ ਸਜਾਇਆ

ਮੰਡੀ ਗੋਬਿੰਦਗੜ੍ਹ, 3 ਜਨਵਰੀ (ਮਨੋਜ ਭੱਲਾ)- ਅੱਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਤੇ ਗੁਰਦਆਰਾ ਸ੍ਰੀ ਗੁਰੂ ਸਿੰਘ ਸਭਾ ਮੁੱਹਲਾ ਸੰਗਤਪੁਰਾ ਅਤੇ ਸਮੂਹ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਮਹਾਨ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਪੰਜ ਪਿਆਰਿਆਂ ਦੀ ਅਗਵਾਹੀ ਵਿੱਚ ਸਾਹੀ ਸਾਨੋ ਸੌਕਤ ਨਾਲ ਅਰੰਭ ਹੋਇਆ। ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋ ਅਰੰਭ ਹੋ ਕੇ ਮੁੱਹਲਾ ਸੰਗਤਪੁਰਾ ਤੋ ਐਰੀ ਮਿੱਲ ਰੋਡ, ਅਮਲੋਹ ਰੋੜ, ਗੁਰਦਆਰਾ ਗੁਪਤਸਰ ਸਾਹਿਬ-ਪਿੰਡ ਜੱਸੜਾ ਵਾਪਸੀ ਅਮਲੋਹ ਰੋੜ, ਜੀ.ਟੀ.ਰੋਡ, ਮੀਰੀ ਪੀਰੀ ਗੇਟ, ਮੇਨ ਬਜਾਰ, ਗੁਰਦੁਆਰਾ ਸਿੰਘ ਸਭਾ, ਪ੍ਰਤਾਪ ਮਿਲ ਰੋੜ ਨਸਰਾਲੀ, ਮਾਡਲ ਟਾਉਨ ਤੋ ਯਾਤਰਾ ਕਰਦਾ ਹੋਇਆ ਸਪੂੰਰਨਤਾ ਗੁਰਦੁਆਰਾ ਸਿੰਘ ਸਭਾ ਵਿਖੇ ਹੋਈ। ਸੰਗਤਾਂ ਵੱਲੋ ਨਗਰ ਕੀਰਤਨ ਦੇ ਰਸਤੇ ਨੂੰ ਥਾਂ -ਥਾਂ ਤੇ ਸਵਾਗਤੀ ਗੇਟਾ ਅਤੇ ਝੰਡਿਆ ਨਾਲ ਵਿਸ਼ੇਸ ਤੌਰ ’ਤੇ ਸਜਾਇਆ ਗਿਆ ਸੀ । ਸੰਗਤਾਂ ਨੇ ਥਾਂ- ਥਾਂ ਤੇ ਨਗਰ ਕੀਰਤਨ ਦਾ ਸਵਾਗਤ ਕੀਤਾ ਅਤੇ ¦ਗਰ ਲਗਾ ਕੇ ਗੁਰੂ ਘਰ ਦੀਆ ਖੁਸੀਆ ਪ੍ਰਾਪਤ ਕੀਤੀਆ । ਇਸ ਨਗਰ ਕੀਰਤਨ ਵਿੱਚ ਭਾਈ ਜਗਜੀਤ ਸਿੰਘ ਜੀ, ਮਹਿੰਦਰ ਸਿੰਘ ਜੀ ਜੋਸਿਲਾ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਆਦਿ ਜੱਥੇਆਂ ਨੇ ਸੰਗਤਾ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ। ਖਾਲਸਾ ਗੱਤਕਾ ਪਾਰਟੀ ਵੱਲੋ ਗਤਕੇ ਦੇ ਯੋਹਰ ਦਿਖਾਏ ਗਏ। ਦਸਮੇਸ ਸੇਵਾ ਦਲ ਵੱਲੋ ਤੋਪ ਦੀ ਸੇਵਾ ਅਤੇ ਧਰਮਿੰਦਰ ਸਿੰਘ ਆਸਟਰੇਲੀਆ ਵੱਲੋ ਫੁੱਲਾ ਦੀ ਸੇਵਾ ਕੀਤੀ ਗਈ। ਇਸ ਸਮੇ ਨਗਰ ਕੀਰਤਨ ਵਿੱਚ ਬਲਬੰਤ ਸਿੰਘ ਭਾਬਰੀ, ਡੀ.ਐਸ.ਪੀ. ਤਲਵਿੰਦਰ ਸਿੰਘ ਗਿੱਲ, ਨਿਸਕਾਮ ਕੀਰਤਨ ਸੇਵਾ ਸੁਸਾਇਟੀ ਦੇ ਪ੍ਰਧਾਨ ਕਰਮਜੀਤ ਸਿੰਘ ਬਿੱਟੂ, ਮੀਤ ਪ੍ਰਧਾਨ ਰਵਿੰਦਰ ਸਿੰਘ ਰਵੀ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਫੋਰਮੈਨ, ਮੀਤ ਪ੍ਰਧਾਨ ਰਣਜੀਤ ਸਿੰਘ ,ਜਨਰਲ ਸਕੱਤਰ ਅਜੈਬ ਸਿੰਘ, ਹਰੀ ਸਿੰਘ, ਖਜਾਨਚੀ ਗੁਰਬਖਸ ਸਿੰਘ, ਅਡੀਟਰ ਭਿੰਦਰ ਸਿੰਘ, ਰਣਜੀਤ ਸਿੰਘ, ਸੁਬੇਗ ਸਿੰਘ, ਦਲੀਪ ਸਿੰਘ, ਰਣਧੀਰ ਸਿੰਘ ਪੱਪੀ , ਰਵਿੰਦਰ ਸਿੰਘ ਖਾਲਸਾ, ਪੀ.ਏ .ਰਾਮ ਕ੍ਰਿਸਨ ਭੱਲਾ, ਰਜਿੰਦਰ ਸਿੰਘ ਬਿੱਟੂ, ਕੌਸਲਰ ਸੁਖਵਿੰਦਰ ਕੌਰ , ਕੌਸਲਰ ਕੁਲਦੀਪ ਕੌਰ , ਕੋਸਲਰ ਬਿਕਰਮ ਸਿੰਘ, ਬਖਸੀਸ ਸਿੰਘ ਸੁੱਖੀ , ਰਜਿੰਦਰ ਸਿੰਘ, ਰਣਧੀਰ ਸਿੰਘ ਹੈਪੀ, ਚਰਨਜੀਤ ਸਿੰਘ, ਅਸੋਕ ਚੋਪੜਾ, ਪੰਡਿਤ ਰਾਮਕਰਨ ਸਰਮਾਂ, ਹਰਚਰਨ ਸਿੰਘ ਨਾਗਰਾ ਤੋ ਇਲਾਵਾ ਇਲਾਕੇ ਦੀਆਂ ਸੰਗਤਾਂ ਅਤੇ ਨਿਸਕਾਮ ਕੀਰਤਨ ਸੇਵਾ ਸੁਸਾਇਟੀ ਅਤੇ ਸੰਗਤ ਸਿੰਘ ਸੇਵਾ ਦਲ ਨੇ ਨਗਰ ਕੀਰਤਨ ਵਿੱਚ ਵੱਧ ਚੱੜ ਕੇ ਸਹਿਯੋਗ ਦਿੱਤਾ।

Send this to a friend