May 16, 2026 6:59 am

ਸਿਟੀ ਪੁਲਿਸ ਵੱਲੋਂ ਚੋਰ ਲੁਟੇਰਾ ਗਿਰੋਹ ਕਾਬੂ

ਕੋਟਕਪੂਰਾ, 3 ਜਨਵਰੀ (ਚਰਨਦਾਸ ਗਰਗ, ਸਤਨਾਮ ਸਿੰਘ)- ਡਾ: ਨਾਨਕ ਸਿੰਘ ਸੀਨੀਅਰ ਪੁਲਿਸ ਕਪਤਾਨ ਫਰੀਦਕੋਟ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਮੁਤਾਬਕ ਅਤੇ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਸ: ਮਨਵਿੰਦਰਬੀਰ ਸਿੰਘ ਡੀ.ਐਸ.ਪੀ. ਸਾਹਿਬ ਕੋਟਕਪੂਰਾ ਦੀ ਸੇਧ ਅਨੁਸਾਰ ਅਤੇ ਐਸ.ਆਈ. ਖੇਮ ਚੰਦ ਪ੍ਰਾਸ਼ਰ ਮੁੱਖ ਅਫਸਰ ਥਾਣਾ ਸਿਟੀ ਕੋਟਕਪੂਰਾ ਦੀ ਰਹਿਨੁਮਾਈ ਹੇਠ ਹੌਲ: ਗੁਰਜੀਤ ਸਿੰਘ ਥਾਣਾ ਸਿਟੀ ਕੋਟਕਪੂਰਾ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਗਸ਼ਤ ਦੇ ਸਬੰਧ ਵਿਚ ਨੇੜੇ ਗਿਆਨੀ ਜੈਲ ਸਿੰਘ ਮਾਰਕੀਟ ਕੋਟਕਪੂਰਾ ਮੌਜੂਦਾ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸੁਖਵਿੰਦਰ ਸ਼ਰਮਾ ਉਰਫ ਗੋਛਾ ਪੁੱਤਰ ਰਾਜਦਿਆਲ ਕੌਮ ਪੰਡਤ ਵਾਸੀ ਹਰੀ ਨੋ ਰੋਡ, ਮੋਨੂੰ ਕੁਮਾਰ ਪੁੱਤਰ ਭੋਲਾ ਸਿੰਘ ਵਾਸੀ ਨੇੜੇ ਦੁੱਧਾਧਾਰੀ ਡੇਰਾ, ਗੁਰਪ੍ਰੀਤ ਸਿੰਘ ਉਰਫ ਗੋਰੀ ਪੁੱਤਰ ਜਗਸੀਰ ਸਿੰਘ ਵਾਸੀ ਰਿਸ਼ੀ ਮਾਡਲ ਸਕੂਲ, ਅਮਰਜੀਤ ਸਿੰਘ ਉਰਫ ਭੂਰਾ ਪੁੱਤਰ ਗੁਰਚਰਨ ਸਿੰਘ ਵਾਸੀ ਦੇਵੀ ਵਾਲਾ ਰੋਡ, ਗੁਰਤੇਜ ਸਿੰਘ ਉਰਫ ਅਰਸ਼ ਪੁੱਤਰ ਦਰਬਾਰਾ ਸਿੰਘ ਵਾਸੀਆਨ ਕੋਟਕਪੂਰਾ ਜੋ ਕਿ ਚੋਰੀ ਅਤੇ ਲੁੱਟਾਂ ਖੋਹਾਂ ਕਰਨ ਦੇ ਆਦੀ ਹਨ ਜੋ ਅੱਜ ਖੀ ਸੁਖਵਿੰਦਰ ਸ਼ਰਮਾ ਵਗੈਰਾ ਸ਼ਹਿਰ ਵਿਚ ਚੋਰੀ ਅਤੇ ਲੁੱਟਮਾਰ ਕਰਨ ਦੀ ਤਾਂਗ ਵਿਚ ਫਿਰਦੇ ਹਨ ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਸੁਖਵਿੰਦਰ ਸਿੰਘ, ਗੁਰਤੇਜ ਸਿੰਘ ਵਗੈਰਾ ਲੁੱਟ ਅਤੇ ਚੋਰੀ ਦੇ ਸਮਾਨ ਸਹਿਤ ਕਾਬੂ ਆ ਸਕਦੇ ਹਨ। ਜਿਸ ਤੇ ਹੌਲ: ਗੁਰਜੀਤ ਸਿੰਘ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਤਿਕੋਣੀ ਮੋਗਾ ਬਠਿੰਡਾ ਰੋਡ ਕੋਟਕਪੂਰਾ ਨਾਕਾਬੰਦੀ ਕਰਕੇ ਸੁਖਵਿੰਦਰ ਸ਼ਰਮਾ ਉਰਫ ਗੋਛਾ, ਰਾਜਦਿਆਲ ਕੌਮ ਪੰਡਤ ਵਾਸੀ ਹਰੀ ਨੋਡ ਰੋਡ ਕੋਟਕਪੂਰਾ, ਮੋਨੂੰ ਕੁਮਾਰ ਪੁੱਤਰ ਭੋਲਾ ਸਿੰਘ ਵਾਸੀ ਨੇੜੇ ਦੁੱਧਾਧਾਰੀ ਡੇਰਾ ਕੋਟਕਪੂਰਾ, ਗੁਰਪ੍ਰੀਤ ਸਿੰਘ ਉਰਫ ਗੌਰੀ ਪੁੱਤਰ ਜਗਸੀਰ ਸਿੰਘ ਅਮਰਜੀਤ ਸਿੰਘ ਉਰਫ ਭੂਰਾ ਪੁੱਤਰ ਗੁਰਚਰਨ ਸਿੰਘ ਵਾਸੀ ਦੇਵੀ ਵਾਲਾ ਰੋਡ, ਗੁਰਤੇਜ ਸਿੰਘ ਉਰਫ ਅਰਸ਼ ਪੁੱਤਰ ਦਰਬਾਰਾ ਸਿੰਘ ਵਾਸੀ ਨਾਈਆਂ ਵਾਲੀ ਬਸਤੀ, ਨੇੜੇ ਗੁਰਦੁਆਰਾ ਸਾਹਿਬ ਕੋਟਕਪੂਰਾ ਨੂੰ ਹਸਬ ਜਾਬਤਾ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜਾ ਵਿਚੋ. 03 ਮੋਟਰ ਸਾਈਕਲ, 01 ਕਾਰ ਮਾਰੂਤੀ 01 ਕੰਪਿਉਟਰ ਸੈਟ 05, ਮੋਬਾਇਲ ਫੋਨ, 02 ਸਿਲੰਡਰ, 01 ਜੂਸਰ, 02 ਗਰੈਂਡਰ, 01 ਬੈਟਰੀ, 01 ਇਨਵਰਟਰ ਬਰਾਮਦ ਕੀਤੇ। ਜਿਸ ਦੀ ਕੁੱਲ ਮਲੀਤੀ 2,50,000 ਰੁ: ਬਣਦੀ ਹੈ। ਫਿਰ ਇਹਨਾਂ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਨੰ: 02 ਮਿੀਤ 02.01.2018 ਅ/ਧ 379/379ਏ/379 ਬੀ/411 ਆਈ.ਪੀ.ਸੀ. ਥਾਣਾ ਸਿਟੀ ਕੋਟਕਪੂਰਾ ਦਰਜ ਰਜਿਸਟਰ ਕਰਵਾਇਆ ਗਿਆ।

Send this to a friend