May 16, 2026 10:48 am

ਫਾਇਨੈਂਸ ਕੰਪਨੀ ਦੇ ਮੁਲਾਜ਼ਮ ਤੋਂ 1 ਲੱਖ 27 ਹਜ਼ਾਰ ਲੁੱਟੇ

ਰਾਮਪੁਰਾ ਫੂਲ, 2 (ਗਿੱਲ)-ਨੇੜਲੇ ਪਿੰਡ ਝੰਡੂਕੇ ਦੇ ਨਜਦੀਕ ਇਕ ਫਾਈਨਾਂਸ ਕੰਪਨੀ ਦੇ ਮੁਲਾਜਮ ਤੋਂ ਲੱਖਾਂ ਰੁ: ਲੁੱਟਣ ਦਾ ਸਮਾਚਾਰ ਹੈ। ਥਾਣਾ ਬਾਲਿਆਂਵਾਲੀ ਵਿਖੇ ਪੁਲੀਸ ਨੂੰ ਦਿੱਤੇ ਬਿਆਨਾਂ ਮੁਤਾਬਿਕ ਸੁੱਚਾ ਸਿੰਘ ਵਾਸੀ ਜੀਂਦ (ਹਰਿਆਣਾ) ਨੇ ਦੱਸਿਆ ਉਹ ਭਾਰਤ ਫਾਈਨਾਂਸ ਕੰਪਨੀ ?ਚ ਕੁਲੈਕਟਰ ਵਜੋਂ ਕੰਮ ਕਰਦਾ ਹੈ।
ਅੱਜ ਉਹ ਮੋਟਰਸਾਈਕਲ ?ਤੇ ਘਸੋਖਾਨਾ ਅਤੇ ਮਾਈਸਰਖਾਨਾ ਪਿੰਡਾਂ ਤੋਂ ਪੈਸੇ ਕੁਲੈਕਟ ਕਰਕੇ ਗਹਿਰੀ ਬਾਰਾ ਸਿੰਘ ਤੋਂ ਰਾਮਪੁਰਾ ਵੱਲ ਜਾ ਰਿਹਾ ਸੀ ਤਾਂ ਝੰਡੂਕੇ ਤੋਂ ਅੱਧਾ ਕਿਲੋਮੀਟਰ ਪਿੱਛੇ 3 ਨੌਜਵਾਨਾਂ ਨੇ ਉਸ ਨੂੰ ਰੋਕ ਲਿਆ। ਉਕਤ ਨੌਜਵਾਨ ਹੀਰੋ ਹਾਂਡਾ ਡੀਲਕਸ ਮੋਟਰਸਾਈਕਲ ?ਤੇ ਸਵਾਰ ਸਨ ਅਤੇ ਸਿਰੋਂ ਮੋਨੇ ਸਨ। ਉਨ੍ਹਾਂ ਉਸ ਦੇ ਡੰਡਾ ਮਾਰ ਕੇ ਬੈਗ ਖੋਹ ਲਿਆ ਜਿਸ ਵਿਚ 1,27,000 ਰੁ:, ਸ਼ਨਾਖਤੀ ਕਾਰਡ ਅਤੇ ਹੋਰ ਜਰੂਰੀ ਦਸਤਾਵੇਜ ਸਨ। ਇਸ ਸਬੰਧੀ ਥਾਣਾ ਬਾਲਿਆਂਵਾਲੀ ਦੇ ਮੁੱਖ ਅਫਸਰ ਸੰਦੀਪ ਸਿੰਘ ਭਾਟੀ ਨੇ ਕਿਹਾ ਕਿ ਕੰਪਨੀ ਮੁਲਾਜਮ ਦੇ ਬਿਆਨ ਲੈ ਲਏ ਹਨ ਅਤੇ ਬਣਦੀ ਕਾਰਵਾਈ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

Send this to a friend