May 13, 2026 2:22 am

ਭੀਮਾ ਕੋਰੋਗਾਂਵ ਵਿਖੇ ਬਹੁਜਨ ਮੁਕਤੀ ਪਾਰਟੀ ’ਤੇ ਹਮਲਾ ਕਰਨਾ ਆਰ.ਐਸ.ਐਸ. ਦੀ ਬੁਖਲਾਹਟ : ਖੁਡਾਲ

ਬਰੇਟਾ, 2 ਜਨਵਰੀ (ਜੈਲ ਕੌਰ ਖਾਲਸਾ)-ਬਹੁਜਨ ਮੁਕਤੀ ਪਾਰਟੀ ਵੱਲੋਂ ਪਿਛਲੇ ਦਿਨੀਂ ਭੀਮਾਕੋਰੋਗਾਂਵ ਵਿਖੇ ਸ਼ਾਂਤੀ ਮਈ ਤਰੀਕੇ ਦੇ ਨਾਲ ਆਪਣੇ ਦੋ ਸੌ ਸਾਲਾ ਸਮਾਗਮ ਨੂੰ ਮਨਾਉਂਦਿਆਂ ਉਪਰ ਆਰ ਐਸ ਐਸ ਦੇ ਗੁੰਡਾ ਅਨਸਰਾਂ ਵੱਲੋਂ ਕੀਤਾ ਗਿਆ ਹਮਲਾ ਆਰ ਐਸ ਐਸ ਦੀ ਬੁਖਲਾਟ ਅਤੇ ਬ੍ਰਾਹਮਣ ਵਾਦ ਦਾ ਹੰਕਾਰ ਜਗ ਜਾਹਿਰ ਹੋਇਆ ਹੈ।ਇਹਨਾਂ ਵਿਚਾਂਰਾਂ ਦਾ ਪ੍ਰਗਟਾਵਾ ਬਹੁਜਨ ਮੁਕਤੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਖੁਡਾਲ ਕਲਾਂ ਨੇ ਅਖਬਾਰ ਦੇ ਦਫਤਰ ਸ਼ਟੇਸ਼ਨ ਬਰੇਟਾ ਵਿਖੇ ਪਹੁੰਚਣ ਉਪਰੰਤ ਕੀਤਾ।
ਉਹਨਾਂ ਕਿਹਾ ਕਿ ਦੇਸ਼ ਦੀ ਸਤਾ ਤੇ ਰਾਜ ਕਰ ਰਹੀ ਬੀਜੇਪੀ ਅਤੇ ਆਰ ਐਸ ਐਸ ਨਹੀਂ ਚਾਹੁੰਦੀ ਕਿ ਦੇਸ਼ ਦੇ ਅੰਦਰ ਬਹੁ ਗਿਣਤੀ ਵੱਖ ਵੱਖ ਧਰਮਾਂ ਅਤੇ ਪਾਰਟੀਆਂ ਵਿੱਚ ਵੰਡੀ ਗਈ ਮਹਿਨਤ ਕਸ਼ ਜਮਾਤ ਆਪਣਾ ਬਣਦਾ ਹੱਕ ਲੈਣ ਲਈ ਇੱਕ ਪਲੇਟ ਫਾਰਮ ਤੇ ਇੱਕਠੀ ਹੋ ਜਾਵੇ। ਜਿਸ ਕਰਕੇ ਇਹਨਾਂ ਮਹਿਨਤ ਜਸ਼ ਲੋਕਾਂ ਵਿੱਚ ਆਪਣੀ ਦਹਿਸ਼ਤ ਪਾਉਣ ਲਈ ਭੀਮਾਕੋਰੋਗਾਂਵ ਦਾ ਕਾਂਡ ਹੋਇਆ ਹੈ। ਜੋ ਕਿ ਅਤ ਨਿੰਦਨਯੋਗ ਹੈ।
ਇਸ ਸਮੇਂ ਉਹਨਾਂ ਦੇ ਨਾਲ ਪਾਰਟੀ ਵਰਕਰ ਵੀ ਮੌਜਦ ਸਨ।

Send this to a friend