May 16, 2026 7:44 pm

ਨਵੇਂ ਸਾਲ ’ਤੇ ਇੰਪਲਾਇਜ਼ ਜੁਆਇੰਟ ਫੋਰਮ ਸਬ ਯੂਨਿਟ ਬੋਹਾ ਦੇ ਮੁਲਾਜ਼ਮਾਂ ਵੱਲੋਂ ਰੋਸ

ਬੋਹਾ, 1 ਜਨਵਰੀ (ਸੰਤੋਖ ਸਾਗਰ)- ਸਰਕਾਰ ਦੀਆਂ ਮੁਲਾਜਮ ਮਾਰੂ ਨੀਤੀਆਂ ਖਿਲਾਫ ਅੱਜ ਬੋਹਾ ਦੇ ਬਿਜਲੀ ਦਫਤਰ ਮੂਹਰੇ ਨਵੇਂ ਸਾਲ ਦੇ ਦਿਨ ਇੰਪਲਾਇਜ ਜੁਆਇੰਟ ਫੋਰਮ ਸਬ ਯੂਨਿਟ ਬੋਹਾ ਦੇ ਮੁਲਾਜਮਾਂ ਨੇ ਇੱਕ ਰੋਸ ਰੈਲੀ ਕੀਤੀ।ਜਿਸ ਵਿੱਚ ਜਥੇਬੰਦੀ ਦੇ ਸਕੱਤਰ ਬੂਟਾ ਸਿੰਘ ਅਤੇ ਜੋਨ ਦੇ ਕਨਵੀਨਰ ਰਜਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਮੁਲਾਜਮਾਂ ਅਤੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ ਤੇ ਪੰਜਾਬ ਵਿੱਚ ਥਰਮਲ ਪਲਾਂਟਾਂ ਦੀ ਮਰੁੰਮਤ ਕਰਕੇ ਇਸਦੇ ਸਾਰੇ ਯੂਨਿਟ ਚਾਲੂ ਕਰੇਗੀ ਪਰ ਸਰਕਾਰ ਅਪਣੇ ਕੀਤੇ ਵਾਅਦੇ ਭੁੱਲਕੇ ਥਰਮਲ ਪਲਾਟਾਂ ਨੂੰ ਬੰਦ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ ਹੈ।ਇਸ ਬੰਦ ਦੇ ਫਰਮਾਨ ਦਾ ਸਮੁੱਚੀਆਂ ਮੁਲਾਜਮ ਜਥੇਬੰਦੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਸਰਕਾਰੀ ਥਰਮਲ ਪਲਾਟਾਂ ਵਿੱਚ ਪੈਦਾ ਕੀਤੀ ਗਈ ਬਿਜਲੀ ਪੰਜਾਬ ਦੇ ਲੋਕਾਂ ਨੂੰ ਘੱਟ ਰੇਟਾਂ ਉ¤ਪਰ ਮੁਹਾਇਆ ਕਰਵਾਈ ਜਾਂਦੀ ਸੀ ਅਤੇ ਜਦੋਂ ਕਿ ਪ੍ਰਾਈਵੇਟ ਥਰਮਲ ਅਪਣੀ ਮਨਮਾਨੀ ਦੇ ਰੇਟ ਲੋਕਾਂ ਉ¤ਪਰ ਲਾਗੂ ਕਰਨਗੇ।ਉਹਨਾਂ ਕਿਹਾ ਜਿਸਦਾ ਆਮ ਲੋਕਾਂ ਉ¤ਪਰ ਹੋਰ ਬੋਝ ਪਵੇਗਾ।ਇੰਪਲਾਇਜ ਜੁਆਇੰਟ ਫੋਰਮ ਸਬ ਯੂਨਿਟ ਦੇ ਮੁਲਾਜਮ ਸਾਥੀਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਬਠਿੰਡਾ ਥਰਮਲ ਅਤੇ ਰੋਪੜ ਥਰਮਲ ਨੂੰ ਬੰਦ ਕਰਨ ਦੇ ਫਰਮਾਨ ਨੂੰ ਜਲਦ ਵਾਪਿਸ ਨਾ ਲਿਆ ਤਾਂ ਇਹ ਜਥੇਬੰਦੀ ਸੰਘਰਸ਼ ਨੂੰ ਹੋਰ ਤਿੱਖਾ ਕਰੇਗੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ ਪ੍ਰਧਾਨ, ਸੀ.ਮੀ. ਪ੍ਰਧਾਨ ਗੁਰਜੰਟ ਸਿੰਘ, ਬਖਸ਼ੀਸ ਸਿੰਘ, ਪਵਨ ਕਮਾਰ, ਪਰਮਾਂਨੰਦ, ਚੂਹੜ ਸਿੰਘ ਮੰਡੇਰਨਾਂ, ਮਹਾ ਸਿੰਘ ਰਾਏ ਪੁਰੀ ਅਤੇ ਕਾਲੀ ਕਮਾਰ ਹਾਜਰ ਸਨ।

Send this to a friend