ਕੋਟਕਪੂਰਾ, 1 ਜਨਵਰੀ (ਚਰਨਦਾਸ ਗਰਗ, ਸਤਨਾਮ ਸਿੰਘ)-ਬ੍ਰਾਹਮਣ ਵਿਕਾਸ ਮੰਚ ਕੋਟਕਪੂਰਾ ਵੱਲੋਂ ਸਥਾਨਕ ਫੈਕਟਰੀ ਰੋਡ ’ਤੇ ਸਥਿਤ ਵੱਡਾ ਸੰਤੋਸ਼ੀ ਮਾਤਾ ਮੰਦਰ ਵਿਖੇ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਆਮਦਨ ਕਰ ਵਿਭਾਗ ਫ਼ਰੀਦਕੋਟ ਦੇ ਇੰਸਪੈਕਟਰ ਸ਼੍ਰੀ ਵਿਪਿਨ ਤਿਆਗੀ ਅਤੇ ਉਨ੍ਹਾਂ ਧਰਮਪਤਨੀ ਸ਼੍ਰੀਮਤੀ ਸਪਨਾ ਤਿਆਗੀ ਉਚੇਚੇ ਤੌਰ ’ਤੇ ਸ਼ਾਮਲ ਹੋਏ। ਸਮਾਗਮ ਵਿਚ ਇਲਾਕੇ ਦੇ ਬ੍ਰਾਹਮਣ ਪਰਿਵਾਰਾਂ ਵੱਲੋਂ ਸ਼੍ਰੀ ਰਾਮ ਚਰਿੱਤਰ ਮਾਨਸ ਦੇ ਸੁੰਦਰ ਕਾਂਡ ਦੇ ਪਾਠ ਕੀਤੇ ਗਏ। ਸ਼੍ਰੀ ਤਿਆਗੀ ਨੇ ਵਿਕਾਸ ਮੰਚ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਮੰਚ ਵੱਲੋਂ ਕੀਤੇ ਜਾਣ ਵਾਲੇ ਲੋਕਪੱਖੀ ਕੰਮਾਂ ਵਿਚ ਉਹ ਆਪਣਾ ਪੂਰਨ ਸਹਿਯੋਗ ਦੇਣਗੇ। ਮੰਚ ਦੇ ਸੀਨੀਅਰ ਆਗੂ ਓਮ ਪ੍ਰਕਾਸ਼, ਸ਼ਾਮ ਸੁੰਦਰ, ਭਾਰਤ ਭੂਸ਼ਨ ਆਜ਼ਾਦ, ਅਨਿਲ ਕੁਮਾਰ, ਵਿਨੋਦ ਕੁਮਾਰ, ਓਮ ਪ੍ਰਕਾਸ਼, ਗੌਰੀ ਸੰਕਰ, ਮਨੋਜ ਕੁਮਾਰ ਜਤਿੰਦਰ ਕੁਮਾਰ,ਰੋਸ਼ਨ ਲਾਲ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਜਲਦੀ ਹੀ ਵਿਕਾਸ ਮੰਚ ਵੱਲੋਂ ਮਨੁੱਖਤਾ ਦੀ ਸੇਵਾ ਲਈ ਉਪਰਾਲਾ ਕਰਦਿਆਂ ਸ਼ਹਿਰ ਵਿਚ ਇੱਕ ਮੈਡੀਕਲ ਸਟੋਰ ਖੋਲੇਗਾ ਜਿਸ ਵਿਚ ਗਰੀਬ ਤੇ ਜਰੂਰਤਮੰਦ ਮਰੀਜ਼ਾਂ ਨੂੰ ਬਜ਼ਾਰ ਨਾਲੋਂ ਸਸਤੀਆਂ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ।