May 17, 2026 9:24 am

ਸੀ.ਆਈ. ਏ. ਸਟਾਫ ਬਰਨਾਲਾ ਨੇ ਵੱਡੀ ਮਾਤਰਾਂ ਵਿੱਚ ਕੀਤੀ ਭੁੱਕੀ ਬਰਾਮਦ

ਬਰਨਾਲਾ, 30 ਦਸੰਬਰ (ਕੁਲਦੀਪ ਗਰੇਵਾਲ)- ਬਰਨਾਲਾ ਜ਼ਿਲ੍ਹੇ ਵਿੱਚ ਪੁਲਿਸ ਵੱਲੋਂ ਚਲਾਈ ਗਈ ਨਸ਼ਾਂ ਰੋਕੂ ਮੁਹਿੰਮ ਦੇ ਤਹਿਤ ਬਲਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਵੱਲੋਂ ਦੌਰਾਨੇ ਗਸਤ ਸਮੇਤ ਪੁਲਿਸ ਪਾਰਟੀ ਰਾਜਗੜ ਉੱਪਲੀ ਤੋਂ ਕੁੱਟੂ ਵੱਲ ਨੂੰ ਜਾਂਦੇ ਸਮੇਂ ਕੱਸੀ ਨੇੜੇ ਖੜ੍ਹੇ ਇੱਕ ਖਰਾਬ ਟਰੱਕ ਨੰ: ਪੀ.ਬੀ. 11 ਸੀ.ਬੀ. 5600 ਜਿਸ ਨੂੰ ਚਾਰ ਵਿਅਕਤੀ ਠੀਕ ਕਰਨ ਲੱਗੇ ਹੋਏ ਸਨ ਜਿਨ੍ਹਾ ਨੂੰ ਨਾਮ ਪਤਾ ਪੁੱਛਣ ਤੇ ਸੱਕ ਦੇ ਅਧਾਰ ਤੇ ਕਾਬੂ ਕੀਤਾ ਗਿਆ । ਡੀ.ਐਸ.ਪੀ. ਸਿਟੀ ਰਾਜੇਸ ਕੁਮਾਰ ਛਿੱਬਰ ਨੂੰ ਮੌਕੇ ਤੇ ਬੁਲਾ ਕੇ ਜਦ ਟਰੱਕ ਦੀ ਤਲਾਸੀ ਲਈ ਗਈ ਤਾਂ ਟਰੱਕ ਦੀ ਬਾਡੀ ਵਿੱਚੋਂ 257 ਬੋਰੀਆਂ ਪਿਆਜ ਅਤੇ ਥੱਲੇ ਲੁਕਾ ਕੇ ਰੱਖੇ ਗਏ 15 ਗੱਟੇ ਚੂਰਾ ਭੁੱਕੀ ਬਰਾਮਦ ਹੋਏ। ਜਿਨ੍ਹਾਂ ਦਾ ਬਜਨ ਕਰਨ ਤੇ 3 ਕੁਇੰਟਲ 52 ਕਿੱਲੋ 500 ਗ੍ਰਾਮ ਕੁੱਲ ਹੋਇਆ। ਅਰੋਪੀ ਰੇਸਮ ਸਿੰਘ ਪੁੱਤਰ ਜਗਦੇਵ ਸਿੰਘ,ਰਿੰਕੂ ਸਿੰਘ ਪੁੱਤਰ ਦਰਬਾਰਾ ਸਿੰਘ ,ਹਰਦੀਪ ਸਿੰਘ ਉਰਫ ਰਾਜੂ ਪੁੱਤਰ ਭਰਪੂਰ ਸਿੰਘ ਤਿੰਨੋ ਅਰੋਪੀ ਵਾਸੀ ਖੁਰਾਨਾ ਜ਼ਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਹਨ,ਸਰਬਜੀਤ ਸਿੰਘ ਉਰਫ ਬਾਰਾ ਪੁੱਤਰ ਮੋਹਣ ਸਿੰਘ ਵਾਸੀ ਬੁੱਗਰਾ ਥਾਣਾ ਲੌਗੋਵਾਲ ਦਾ ਰਹਿਣ ਵਾਲਾ ਹੈ ਜਿਨ੍ਹਾਂ ਦੇ ਖਿਲਾਫ਼ ਮੁਕੱਦਮਾ ਨੰ: 130 ਮਿਤੀ 29 /12/17 ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਧਨੌਲਾ ਵਿਖੇ ਦਰਜ ਕਰਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ। ਅਰੋਪੀਆਂ ਨੇ ਇਹ ਵੀ ਦੱਸਿਆ ਕਿ ਭੁੱਕੀ ਕਸਬਾ ਜਬਰਾ ਮੱਧ ਪ੍ਰਦੇਸ ਤੋਂ ਲੈ ਕੇ ਆਏ ਸੀ ਭੁੱਕੀ ਨੂੰ ਪਿਆਜਾ ਦੇ ਗੱਟਿਆ ਹੇਠ ਲੁਕਾ ਲਿਆ ਸੀ ਇਹ ਪਿਆਜ ਇਨ੍ਹਾਂ ਨੇ ਇੰਦੋਰ ਤੋਂ ਪਟਿਆਲਾ ਲਈ ਲੋਡ ਕੀਤੇ ਸਨ।

 

Send this to a friend