ਕੋਟਕਪੂਰਾ,29 ਦਸੰਬਰ (ਚਰਨਦਾਸ ਗਰਗ/ਸਤਨਾਮ ਸਿੰਘ) -ਕਰ ਭਲਾ ਹੋ ਭਲਾ ਪ੍ਰੈਸ ਕਲਬ ਕੋਟਕਪੂਰਾ ਦੇ ਪ੍ਰਧਾਨ ਸੁਭਾਸ਼ ਮਹਿਤਾ ਦੀ ਅਗਵਾਈ ਹੇਠ ਕਲੱਬ ਵੱਲੋ ਪੰਜਾਬ ਡੇਅਰੀ ਵਿਕਾਸ ਬੋਰਡ ਦੀ ਟੀਮ ਬੁਲਾ ਕੇ ਦੁਧ ਦੇ ਸੈਂਪਲਾਂ ਦੀ ਜਾਂਚ ਕਰਵਾਈ ਗਈ। ਜਿਸ ਵਿਚ ਜਿਲੇ ਦੇ ਡਿਪਟੀ ਡਾਇਰੈਕਟਰ ਸ੍ਰ ਨਿਰਭੈ ਸਿੰਘ ਬਰਾੜ, ਲਖਮੀਤ ਸਿੰਘ ਇੰਸਪੈਕਟਰ, ਗੁਰਲਾਲ ਸਿੰਘ ਇਸਪੈਕਟਰ, ਜਸਵਿੰਦਰ ਸਿੰਘ ਲੈਬ ਇੰਚਾਰਜ, ਦਰਸ਼ਨ ਪ੍ਰੀਤ ਸਿੰਘ, ਹਰਪ੍ਰੀਤ ਸਿੰਘ ਇੰਸਪੈਕਟਰ ਆਦਿ ਨੇ ਮਹਾਰਾਜਾ ਰਣਜੀਤ ਸਿੰਘ ਨਗਰ ਦੁਆਰੇਆਣਾ ਰੋਡ ਵਿਖੇ ਵਖ ਵਖ ਘਰਾਂ ਚੋਂ ਦੁਧ ਦੇ ਸੈਂਪਲ ਮੰਗਵਾ ਕੇ ਮੌਕੇ ਤੇ ਸੈਂਪਲਾਂ ਦੀ ਜਾਂਚ ਕੀਤੀ ਗਈ।ਇਸ ਕੈਂਪ ਵਿੱਚ ਕੁਲ 22 ਸੈਂਪਲ ਭਰੇ ਗਏ ਜਿਨਾਂ ਵਿਚੋਂ 8 ਸੈਂਪਲ 16 ਤੋਂ 31 % ਪਾਣੀ ਦੀ ਮਾਤਰਾ ਵਿਚ ਪਾਏ ਗਏ। ਇਸ ਸਮੇਂ ਕਲੱਬ ਦੇ ਚੇਅਰਮੈਨ ਚਰਨਦਾਸ ਗਰਗ ਨੇ ਡੇਅਰੀ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਦੁਧ ਲੋਕਾਂ ਨੂੰ ਸਹੀ ਮਾਤਰਾ ਅਤੇ ਸਹੀ ਕੁਆਲਿਟੀ ਵਿਚ ਦੇਣ ਤਾਂ ਜੋ ਲੋਕਾਂ ਦੀ ਸਹਿਤ ਨਾਲ ਕੋਈ ਖਿਲਵਾੜ ਨਾ ਹੋਵੇ। ਇਸ ਮੋਕੋ ਸਥਾਨਕ ਨਗਰ ਨਿਵਾਸੀ ਰਜ਼ੇਸ਼ ਕੁਮਾਰ ਅਤੇ ਸਤਨਾਮ ਸਿੰਘ ਨੇ ਦਸਿਆ ਕਿ ਅਸੀਂ ਦੋਧੀਆਂ ਤੇ ਡੈਅਰੀਆਂ ਤੋੰ 40 ਤੋੰ 50 ਰੂਪੈ ਖਰੀਦ ਕਰਦੇ ਹਾਂ ਉਹਨਾਂ ਇਹ ਵੀ ਕਿਹਾ ਇਹਨਾਂ ਮਹਿੰਗਾ ਦਧ ਖਰੀਦਣ ਦੇ ਵਾਬਜੂਦ ਇਹਨਾਂ ਘਟੀਆ ਦੁਧ ਮਿਲ ਰਿਹਾ ਜੋ ਸਹਿਤ ਨਾਲ ਬਹੁਤ ਭਾਰੀ ਨੁਕਸਾਨ ਕਰ ਸਕਦੈ ਹਨ। ਪੰਜਾਬ ਡੇਅਰੀ ਵਿਕਾਸ ਬੋਰਡ ਦੇ ਇੰਚਾਰਜ ਨੇ ਲੋਕਾਂ ਨੂੰ ਜਾਗਰੂਕ ਕੀਤਾ ਤੇ ਸਮੇਂ ਸਿਰ ਆਪਣੇ ਦੁਧ ਦੇ ਸੈਂਪਲਾਂ ਦੀ ਜਾਂਚ ਕਰਵਾਂੁਦੇ ਰਹਿਣ। ਇਸ ਮੌਕੇ ਕਲੱਬ ਦੇ ਵਾਈਸ ਚੇਅਰਮੈਨ ਗੁਰਪ੍ਰੀਤ ਔਲਖ,ਸੀਨੀਅਰ ਮੀਤ ਪ੍ਰਧਾਨ ਰੋਹਿਤ ਅਜਾਦ, ਜਨਰਲ ਸਕਤਰ ਚੰਦਰ ਗਰਗ, ਸਕੱਤਰ ਸ਼ਾਮ ਸੁੰਦਰ ਅਰੋੜਾ, ਸਹਾਇਕ ਸਕੱਤਰ ਮੱਖਣ ਸਿੰਘ ਖੁਰਮੀ, ਕੈਸੀਅਰ ਸਤਨਾਮ ਸਿੰਘ, ਪ੍ਰੈੋਸ ਸਕੱਤਰ ਜਤਿੰਦਰ ਅਜਾਦ, ਸਲਾਹਕਾਰ ਬਲਜਿੰਦਰ ਬਲੀ, ਰਿਸ਼ੀ ਪਲਟਾ, ਕੇ ਸੀ ਸੰਜੇ, ਜਗਦੀਸ਼ ਕਪੂਰ, ਚੰਦਰ ਅਰੋੜਾ, ਸ਼ਦਾਜੀਤ ਦੀਪੂ, ਕਮਲ ਕਟਾਰੀਆ, ਅਮਨਦੀਪ ਗੁਲਾਟੀ, ਡਾ.ਲਲਿਤ ਸਰਮਾ, ਡਾ.ਰਣਜੀਤ ਸਿੰਘ ਸਿੱਧੂ, ਡਾ.ਜਸਕਰਨ ਸਿੰਘ ਸੰਧਵਾ, ਰਾਜਿੰਦਰ ਕੰਡਾ, ਰਾਣਾ ਜਿੰਦਲ, ਸੁਖਰਾਜ ਗੋਂਦਾਰਾ, ਸਤਨਾਮ ਸਿੰਘ ਬੁਰਜ ਹਰੀਕਾ ਅਤੇ ਐਮ. ਸੀ. ਬਲਬੀਰ ਸਿੰਘ ਰਾਓ, ਦਰਸ਼ਨ ਸਿੰਘ ਬੰਗਾ, ਮਨੋਜ ਕੁਮਾਰ, ਗੁਰਦੂਆਰਾ ਸਹਿਬ ਦੇ ਪ੍ਰਧਾਨ ਬਲਦੇਵ ਸਿੰਘ ਹੋਰ ਹਾਜਰ ਸਨ।