ਚੌਕ ਮਹਿਤਾ, 29 ਦਸੰਬਰ (ਕੁਲਦੀਪ ਧਰਦਿਓ)-ਪਿੰਡ ਖੱਬੇਰਾਜਪੂਤਾਂ ਵਿਖੇ ਨੌਜਵਾਨਾਂ ਵੱਲੋਂ੍ਹ ਸਮੂੰਹ ਨਗਰ ਨਿਵਾਸੀਆਂ ਤੇ ਐਨ:ਆਰ: ਆਈ ਦੇ ਸਹਿਯੋਗ ਨਾਲ ਗੁਰਦੂਆਰਾ ਗੁਰਦਰਸ਼ਨ ਪ੍ਰਕਾਸ਼ ਖੱਬੇਰਾਜਪੂਤਾਂ ਵਿਖੇ ਸ਼ਾਹਿਬਜਾਦਿਆ ਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਰਤਨ ਸਮਾਗਮ ਕਰਵਾਇਆ ਗਿਆਂ। ਇਸ ਮੌਕੇ ਭਾਈ ਸਰੂਪ ਸਿੰਘ ਹਜੂਰੀ ਰਾਗੀ ਬਾਬਾ ਬਕਾਲਾ ਸਾਹਿਬ ਤੇ ਭਾਈ ਹਰਜੀਤ ਸਿੰਘ ਮੰਡੀ ਗੋਬਿੰਦਗੜ੍ਹ ਵਾਲਿਆ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਤੇ ਗੁਰੂ ਇਤਿਹਾਸ ਨਾਲ ਨਿਹਾਲ ਕੀਤਾ। ਇਸ ਸਮਾਗਮ ‘ਚ ਵੱਡੀ ਗਿਣਤੀ ‘ਚ ਸੰਗਤਾਂ ਤੋਂ ਇਲਾਵਾਂ ਬਾਬਾ ਹਰਭਜਨ ਸਿੰਘ, ਬਾਬਾ ਕੁਲਵੰਤ ਸਿੰਘ, ਬਾਬਾ ਗੁਰਮੁੱਖ ਸਿੰਘ, ਬਾਬਾ ਨਿਸ਼ਾਨ ਸਿੰਘ, ਜਸਬੀਰ ਸਿੰਘ ਯੂ.ਐਸ.ਏ., ਮਨਿੰਦਰ ਸਿੰਘ, ਹਰਧੰਨਵੰਤ ਸਿੰਘ ਜਿੰਮੀ, ਬਿਕਰਮਜੀਤ ਸਿੰਘ, ਸਰਬਜੀਤ ਸਿੰਘ, ਰਾਜਵਿੰਦਰ ਸਿੰਘ ਬੱਲ, ਰਾਜਨਪ੍ਰੀਤ ਸਿੰਘ, ਅਵਤਾਰ ਸਿੰਘ ਲਾਡੀ, ਅੰਮ੍ਰਿਤਪਾਲ ਸਿੰਘ, ਹਰਜਿੰਦਰ ਸਿੰਘ, ਦਿਲਪ੍ਰੀਤ ਸਿੰਘ, ਗੁਰਧਿਆਨ ਸਿੰਘ, ਅਰਸ਼ਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਜਗਤਾਰ ਸਿੰਘ, ਗੁਰਪ੍ਰੀਤ ਸਿੰਘ, ਸਤਨਾਮ ਸਿੰਘ, ਗੁਰਤੇਜ ਸਿੰਘ, ਗੁਰਵਿੰਦਰ ਸਿੰਘ, ਗੁਰਸੇਵਕ ਸਿੰਘ, ਗੁਰਸਾਹਿਲ ਸਿੰਘ, ਮੰਗਲਜੀਤ ਸਿੰਘ, ਸੁੱਖ ਵਿਰਕ, ਲਵਪ੍ਰੀਤ ਸਿੰਘ, ਰਛਪਾਲ ਸਿੰਘ, ਅਕਾਸ਼ਦੀਪ ਸਿੰਘ, ਸਰਪ੍ਰੀਤ ਸਿੰਘ , ਰਜੇਸ ਕੁਮਾਰ ਬੱਤਰਾ ਰਾਜੂ ,ਅਜੇਪਾਲ ਸਿੰਘ, ਸੁਖਰਾਜ ਸਿੰਘ, ਚਰਨਜੀਤ ਸਿੰਘ ਆਦਿ ਹਾਜ਼ਰ ਸਨ।