May 17, 2026 10:23 pm

ਅਗਵਾ ਦੀ ਝੂਠੀ ਕਹਾਣੀ ਬਣਾਉਣ ਵਾਲਾ ਪੁਲਿਸ ਵੱਲੋਂ ਗ੍ਰਿਫਤਾਰ

ਸ਼੍ਰੀ ਅਨੰਦਪੁਰ ਸਾਹਿਬ, 28 ਦਸੰਬਰ (ਦਵਿੰਦਰਪਾਲ ਸਿੰਘ)- ਸ਼੍ਰੀ ਰਾਜ ਬੱਚਨ ਸਿੰਘ ਸੰਧੂ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਨੇ ਦੱਸਿਆ ਹੈ ਕਿ ਕੱਲ 27 ਦਸੰਬਰ ਨੂੰ ਕਰਮਜੀਤ ਕੌਰ ਪਤਨੀ ਗੁਰਦੀਪ ਸਿੰਘ ਵਾਸੀ ਗਨੂੰਰਾ ਨੇ ਪੁਲਿਸ ਹੈਲਪਲਾਈਨ 181 ਤੇ ਕੰਪਲੇਂਟ ਕੀਤੀ ਸੀ ਕਿ ਉਸ ਦਾ ਘਰਵਾਲਾ ਗੁਰਦੀਪ ਸਿੰਘ ਨੂੰ ਅਣਪਛਾਤੇ ਵਿਅਕਤੀਆ ਨੇ ਅਗਵਾ ਕਰ ਲਿਆ ਹੈ ਤੇ 7 ਲੱਖ ਦੀ ਫਿਰੋਤੀ ਮੰਗ ਕਰ ਰਹੇ ਹਨ ਜਿਸ ਤੇ ਸ਼9/ਸ਼8ੌ ਕੁਲਵੀਰ ਸਿੰਘ ਨੇ ਪਿੰਡ ਗਨੂੰਰਾ ਪੁਜ ਕੇ ਪੜਤਾਲ ਕੀਤੀ ਇਸੀ ਦੌਰਾਨ ਗੁਰਦੀਪ ਸਿੰਘ ਦਾ ਫੋਨ ਆਪਣੀ ਘਰਵਾਲੀ ਨੂੰ ਆਇਆ ਜਿਸ ਤੇ ਸ਼8ੌ ਕੁਲਵੀਰ ਸਿੰਘ ਨੇ ਖੁਦ ਗੁਰਦੀਪ ਸਿੰਘ ਨਾਲ ਗੱਲਬਾਤ ਕੀਤੀ ਗੁਰਦੀਪ ਸਿੰਘ ਨੂੰ ਸ਼8ੌ ਨੇ ਕਿਹਾ ਕਿ ਤੈਨੂੰ ਕਿਥੋ ਅਗਵਾ ਕੀਤਾ ਹੈ ਤਾ ਉਸ ਨੇ ਪਹਿਲਾ ਕਿਹਾ ਢੇਰ ਤੋ ਤੇ ਫਿਰ ਕਹਿਣ ਲੱਗਾ ਗੰਗੂਵਾਲ ਤੋ ਮੈਨੂੰ ਅਣਪਛਾਤੇ ਵਿਅਕਤੀਆ ਨੇ ਕਿਡਨੇਪ ਕਰ ਕੇ ਬਲੈਰੋ ਗੱਡੀ ਵਿਚ ਸੁਟ ਲਿਆ ਹੈ ਮੇਰੀਆ ਅੱਖਾਂ ਬੰਨੀਆ ਹਨ ਸ਼8ੌ ਦੇ ਸਵਾਲ ਜਵਾਬ ਕਰਨ ਤੇ ਕਿ ਤੇਰਾ ਮੋਟਰਸਾਇਕਲ ਕਿਥੇ ਹੈ ਤੈਨੂੰ ਗੱਲ ਕਰਨ ਲਈ ਮੋਬਾਇਲ ਫੋਨ ਕਿਵੇ ਦੇ ਦਿੱਤਾ ਤਾ ਗੁਰਦੀਪ ਸਿੰਘ ਨੇ ਅੱਗੋ ਕਿਹਾ ਕਿ ਮੇਰਾ ਮੋਟਰਸਾਇਕਲ ਅਗਵਾ ਕਰਨ ਵਾਲੇ ਵਿਅਕਤੀਆ ਨੇ ਲੈ ਲਿਆ ਹੈ ਤੇ ਗੱਡੀ ਦੇ ਨਾਲ-ਨਾਲ ਹੀ ਚਲਾ ਕੇ ਆ ਰਹੇ ਹਨ ਤੇ ਮੋਬਾਇਲ ਫੋਨ ਬਾਰੇ ਕਿਹਾ ਕਿ ਮੇਰੇ ਬੜਾ ਜੋਰ ਪਾਉਣ ਤੇ ਉਹਨਾ ਨੇ ਮੋਬਾਇਲ ਫੋਨ ਮੈਨੂੰ ਦੇ ਦਿੱਤਾ ਹੈ ਗੁਰਦੀਪ ਸਿੰਘ ਨੇ ਕਿਹਾ ਮੈਨੂੰ ਨਹੀ ਪਤਾ ਕਿ ਮੈਨੂੰ ਕਿਹੜੇ ਪਾਸੇ ਲਿਜਾ ਰਹੇ ਹਨ ਜੋ ਗੁਰਦੀਪ ਸਿੰਘ ਵੱਲੋ ਵਾਰ-ਵਾਰ ਆਪਣਾ ਬਿਆਨ ਬਦਲਣ ਅਤੇ ਆਪਣੇ ਫੋਨ ਤੋ ਹੀ ਕਾਲਾ ਕਰਨ ਤੇ ਸ਼ੱਕ ਦੇ ਅਧਾਰ ਤੇ ਮੁੱਖ ਥਾਣਾ ਅਫਸਰ ਨੂਰਪੁਰ ਬੇਦੀ ਨੇ ਗੁਰਦੀਪ ਸਿੰਘ ਦੇ ਫੋਨ 70878-80641 ਦੀ ਲੋਕੇਸ਼ਨ ਬਾਰੇ ਪਤਾ ਕੀਤਾ ਗਿਆ ਜੋ ਉਸ ਦੇ ਫੋਨ ਦੀ ਪਹਿਲਾ ਲੋਕੇਸ਼ਨ ਨੈਣਾ ਦੇਵੀ ਅਤੇ ਫਿਰ ਕੁਝ ਦੇਰ ਬਾਅਦ ਪਿੰਡ ਅਨੰਦ ਬਹਿਲ ਨੇੜੇ ਕੋਲਾ ਵਾਲਾ ਟੋਬਾ (ਹਿਮਾਚਲ ਪ੍ਰਦੇਸ਼ ) ਦੀ ਪਾਈ ਗਈ ਜਿਸ ਤੇ ਉਪ ਪੁਲਿਸ ਕਪਤਾਨ ਸ਼੍ਰੀ ਰਮਿੰਦਰ ਸਿੰਘ ਕਾਹਲੋ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁੱਖ ਥਾਣਾ ਅਫਸਰ ਅਨੰਦਪੁਰ ਸਾਹਿਬ , ਮੁੱਖ ਥਾਣਾ ਅਫਸਰ ਨੂਰਪੁਰ ਬੇਦੀ ਦੀ ਟੀਮਾ ਬਣਾ ਕੇ ਸਰਚ ਲਈ ਭੇਜੀਆ ਤੇ ਆਪ ਵੀ ਸਰਚ ਲਈ ਰਵਾਨਾ ਹੋਏ ਮੁੱਖ ਥਾਣਾ ਅਫਸਰ ਨੂਰਪੁਰ ਬੇਦੀ ਲੋਕੇਸ਼ਨ ਦਾ ਪਿੱਛਾ ਤੇ ਗੁਰਦੀਪ ਸਿੰਘ ਦੀ ਭਾਲ ਕਰਦਾ ਹੋਇਆ ਕਰੀਬ 8.00 ਵਜੇ ਸ਼ਾਮ ਪਾਰਕਿੰਗ ਗੁਰੂਦੁਆਰਾ ਕੇਸਗੜ ਸਾਹਿਬ ਪੁੱਜਾ ਤਾ ਗੁਰਦੀਪ ਸਿੰਘ ਦਾ ਮੋਟਰਸਾਇਕਲ ਨੰਬਰ ਪੀ.ਬੀ 12 ਏ.ਸੀ 9601 ਮਾਰਕਾ ਪਲਟੀਨਾ ਗੁਰੂਦੁਆਰਾ ਕੇਸਗੜ ਸਾਹਿਬ ਦੀ ਪਾਰਕਿੰਗ ਵਿੱਚ ਖੜਾ ਮਿਲਿਆ ਤਾ ਸ਼9 ਕੁਲਵੀਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਮੋਟਰਸਾਇਕਲ ਦੇ ਆਲੇ ਦੁਆਲੇ ਟਰੈਪ ਲਗਾ ਕੇ ਗੁਰਦੀਪ ਸਿੰਘ ਨੂੰ ਇਕੱਲੇ ਨੂੰ ਮੋਟਰਸਾਇਕਲ ਚੁਕਦੇ ਨੂੰ ਕਾਬੂ ਕੀਤਾ ਜਿਸ ਨਾਲ ਹੋਰ ਕੋਈ ਵੀ ਵਿਅਕਤੀ ਨਹੀ ਸੀ ਜਿਸ ਨੂੰ ਕਿਸੇ ਨੇ ਅਗਵਾ ਨਹੀ ਕੀਤਾ ਸੀ ਪੜਤਾਲ ਕਰਨ ਤੇ ਗੁਰਦੀਪ ਸਿੰਘ ਨੇ ਮੁੱਖ ਥਾਣਾ ਅਫਸਰ ਨੂੰ ਦੱਸਿਆ ਕਿ ਮੈ ਕੇਸਗੜ ਸਾਹਿਬ ਤੋ ਲੰਗਰ ਖਾ ਕੇ ਆਇਆ ਹਾ ਜੋ ਪੜਤਾਲ ਤੋ ਪਾਇਆ ਗਿਆ ਕਿ ਗੁਰਦੀਪ ਸਿੰਘ ਮੱਝਾ ਦਾ ਵਪਾਰ ਕਰਦਾ ਹੈ ਇਸ ਨੇ ਲੋਕਾ ਤੋ ਕਾਫੀ ਉਧਾਰ -ਸੁਧਾਰ ਫੜਿਆ ਹੈ ਜੋ ਦੇਣਾ ਬਾਕੀ ਹੈ ਜੋ ਉਹਨਾ ਨੂੰ ਡਰਾਉਣ ਲਈ ਆਪਣੀ ਘਰਵਾਲੀ ਨੂੰ ਕਿਡਨੇਪ ਹੋਣ ਬਾਰੇ ਝੂਠੀ ਇਤਲਾਹ ਦਿੱਤੀ ਸੀ ਇਸ ਤਰਾ ਗੁਰਦੀਪ ਸਿੰਘ ਨੇ ਅਪਣਾ ਅਗਵਾ ਹੋਣ ਸਬੰਧੀ ਝੂਠੀ ਇਤਲਾਹ ਦੇਕਰ ਪੁਲਿਸ ਪ੍ਰਸ਼ਾਸ਼ਨ ਨੂੰ ਗੁੰਮਰਾਹ ਕੀਤਾ ਹੈ ਗੁਰਦੀਪ ਸਿੰਘ ਨੇ ਜਿਨਾ ਲੋਕਾ ਦਾ ਪੈਸਾ ਦੇਣਾ ਸੀ ਉਹਨਾ ਨੂੰ ਡਰਾਉਣ ਲਈ ਸੰਗੀਨ ਜੁਰਮ ਤਹਿਤ ਉਹਨਾ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਆਪਣੇ ਮਨਸੂਬੇ ਵਿਚ ਸਫਲ ਨਹੀ ਹੋ ਸਕਿਆ ਜੋ ਗੁਰਦੀਪ ਸਿੰਘ ਖਿਲਾਫ ਝੂਠੀ ਇਤਲਾਹ ਦੇਣ ਬਾਰੇ 182 3ਰਫ3 ਤਹਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ।

Send this to a friend