May 17, 2026 10:00 pm

ਸੁਰੱਖਿਆ ਕਾਰਨਾ ਕਰਕੇ ਸੰਗਤਾਂ ਨੂੰ ਨਾ ਲੱਗਣ ਦਿਤਾ ਪਾਲਕੀ ਸਾਹਿਬ ਦੇ ਨੇੜੇ

ਫਤਿਹਗੜ ਸਾਹਿਬ, ਅਮਲੋਹ, 28 ਦਸੰਬਰ (ਰਣਜੀਤ ਸਿੰਘ ਘੁੰਮਣ)- ਛੋਟੇ ਸਾਹਿਬਜਾਦਿਆਂ ਦੀ ਯਾਦ ਵਿਚ ਸਹੀਦੀ ਸਭਾ ਦੇ ਆਖਰੀ ਦਿਨ ਨਗਰ ਕੀਰਤਨ ਕੱਢੇ ਗਏ, ਨਗਰ ਕੀਰਤਨ ਦਾ ਇਹ ਪੜਾਅ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਤੋ ਚਲਕੇ ਗੁ: ਜੋਤੀ ਸਰੂਪ ਵਿਚ ਸਮਾਪਿਤ ਹੋਇਆ ਇਸ ਪਾਲਕੀ ਸਾਹਿਬ ਦੀ ਅਗਵਾਈ ਗੁਰੂ ਗਰੰਥ ਸਾਹਿਬ ਜੀ ਕਰਕੇ ਰਹੇ ਸਨ ਅਤੇ ਪਾਲਕੀ ਸਾਹਿਬ ਅੱਗੇ ਪੰਜ ਪਿਆਰੇ ਚਲ ਰਹੇ ਸਨ ਇਸ ਪਾਲਕੀ ਵਾਲੀ ਗੱਡੀ ਵਿਚ ਹਰਨਾਮ ਸਿੰਘ ਧੁੰਮਾ ਮੁੱਖੀ ਦਮਦਮੀ ਟਕਸਾਲ ਗਿਆਨੀ ਬਲਵੀਰ ਸਿੰਘ ,ਨਿਹਾਲ ਸਿੰਘ ਹਰੀਆਂਵੇਲਾ ਵਾਲੇ, ਗਿਆਂਨੀ ਫੁਲਾ ਸਿੰਘ, ਗਿਆਨੀ ਜਗਤਾਰ ਸਿੰਘ ਹੈਡ ਗਰੰਥੀ ਦਰਬਾਰ ਸਾਹਿਬ ਸਨ। ਇਸ ਦੋਰਾਨ ਸੰਗਤਾ ਵਿਚ ਕਾਫੀ ਭਾਰੀ ਉਤਸਾਹ ਪਾਇਆ ਜਾ ਰਿਹਾ ਸੀ ਅਤੇ ਸੰਗਤਾ ਵਾਹਿਗੁਰੂ ਦਾ ਜਾਪ ਕਰਦੀਆਂ ਨਗਰ ਕੀਰਤਨ ਵਿਚ ਚਲ ਰਹੀਆਂ ਸਨ , ਥਾਂ ਥਾਂ ਤੇ ਦੂਰੋ ਨੇੜਿਓੁ ਆਈਆਂ ਸੰਗਤਾਂ ਲਈ ਲੰਗਰ ਲਗਾਏ ਗਏ ਸਨ। ਇਸ ਮੋਕੇ ਜੇਕਰ ਪੁਲਸ ਪ੍ਰਸਾਸਨ ਦੀ ਗੱਲ ਕਰੀਏ ਤਾਂ ਜਿਲਾ ਪੁਲਿਸ ਪ੍ਰਸਾਸਨ ਵਲੋ ਅੱਤ ਸੂਰੱਖਿਆ ਦੇ ਪੁਖਤਾ ਪ੍ਰਬੰਧ ਤਾਂ ਕੀਤੇ ਗਏ ਸਨ ਪਰੰਤੂ ਆਮ ਸਰਧਾਲੂਆਂ ਨੂੰ ਪਾਲਕੀ ਸਾਹਿਬ ਵਾਲੀ ਗੱਡੀ ਤੋ ਰੱਸੇ ਲਾ ਕੇ ਦੂਰ ਹੀ ਰੱਖਿਆ ਜਿਸ ਕਾਰਨ ਦੂਰੋ ਦੂਰੋ ਆਈਆਂ ਸੰਗਤਾਂ ਨੂੰ ਮੱਥਾ ਟੇਕਣ ਤੋ ਵਾਝੇ ਹੀ ਰਹਿਣਾ ਪਿਆ ਜੇ ਕਿਸੇ ਨੇ ਮੱਥਾ ਟੇਕਿਆ ਤਾ ਦੂਰੋ ਹੀ ਅਤੇ ਮੱਥਾ ਟੇਕਣ ਲਈ ਪੈਸੇ ਵੀ ਪੁਲਸ ਅਧਿਕਾਰੀਆਂ ਵੱਲੋ ਹੀ ਫੜਕੇ ਪਾਲਕੀ ਸਾਹਿਬ ਤੱਕ ਪੁੱਜਦੇ ਕੀਤੇ । ਨਗਰ ਕੀਰਤਨ ਵਿਚ ਪੁਲਸ ਵਲੋ ਪਾਲਕੀ ਸਾਹਿਬ ਦੇ ਦੁਆਲੇ ਪੁਲਿਸ ਦੀਆਂ ਦੋ ਗੱਡੀਆਂ ਚੱਲ ਰਹੀਆਂ ਸਨ।ਪ੍ਰੰਤੂ ਪਾਲਕੀ ਸਾਹਿਬ ਦੇ ਆਲੇ ਦੁਆਲੇ ਸੰਗਤਾ ਦੀ ਥਾ ਪੁਲਿਸ ਅਧਿਕਾਰੀ ਹੀ ਦੇਖੇ ਗਏ । ਜਿਕਰਯੋਗ ਹੈ ਕਿ ਇਸ ਨਗਰ ਕੀਰਤਨ ਵਿਚ ਸੰਗਤਾ ਦੁਆਰਾ ਇਹ ਗਲ ਚਰਚਾ ਵਿਚ ਰਹੀ ਕਿ ਕੁਝ ਸਿਆਸੀ ਵਿਆਕਤੀ ਹੋਣ ਕਾਰਨ ਪੁਲਿਸ ਅਧਿਕਾਰੀਆ ਵਲੋ ਪਾਲਕੀ ਸਾਹਿਬ ਨੇੜੇ ਇੰਨੇ ਸਖਤ ਪ੍ਰਬੰਧ ਕੀਤਾ ਗਏ ਸਨ।

Send this to a friend