May 18, 2026 4:45 pm

ਥਰਮਲ ਪਲਾਟਾਂ ਦੇ ਯੂਨਿਟ ਬੰਦ ਕਰਨ ਦੇ ਵਿਰੋਧ ’ਚ ਟੈਕਨੀਕਲ ਸਰਵਿਸਜ਼ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ

ਜਲਾਲਾਬਾਦ, 25 ਦਸੰਬਰ (ਸੰਦੀਪ ਮਹੰਤ)- ਪੰਜਾਬ ਰਾਜ ਬਿਜਲੀ ਬੋਰਡ ਇੰਮਪਲਾਈਜ਼ ਜੁਆਇੰਟ ਫੋਰਮ ਦੇ ਸੱਦੇ ‘ਤੇ ਸਬ ਅਰਬਨ ਸਬ ਡਵੀਜਨ ਜਲਾਲਾਬਾਦ ਅਤੇ ਸ਼ਹਿਰੀ ਸਬ ਡਵੀਜਨ ਦੇ ਬਿਜਲੀ ਮੁਲਾਜ਼ਮਾਂ ਦੇ ਵੱਲੋਂ 132 ਕੇ.ਵੀ ਬਿਜਲੀ ਘਰ ਜਲਾਲਾਬਾਦ ਵਿਖੇ ਪੰਜਾਬ ਸਰਕਾਰ ਵੱਲੋਂ ਬੁੱਧਵਾਰ ਨੂੰ ਕੈਬਨਿਟ ਵਲੋਂ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੇ ਸਮੁੱਚੇ 4 ਯੂਨਿਟ ਅਤੇ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੋਪੜ ਦੇ 2 ਯੂਨਿਟ 1 ਜਨਵਰੀ 2018 ਤੋਂ ਪੱਕੇ ਤੌਰ ’ਤੇ ਬੰਦ ਕਰਨ ਦੇ ਫੈਸਲੇ ਦੇ ਖਿਲਾਫ ਸ਼ਹਿਰੀ ਸਬ-ਡਵੀਜਨ ਜਲਾਲਾਬਾਦ ਅਤੇ ਸਬ-ਅਰਬਰਨ ਸਬ ਡਵੀਜਨ ਜਲਾਲਬਾਦ ਦੇ ਦਫਤਰ ਸਾਹਮਣੇ ਬੱਗਾ ਸਿੰਘ ਪ੍ਰਧਾਨ ਦੀ ਅਗੁਵਾਈ ਹੇਠ ਰੋਹ ਭਰਪੂਰ ਰੈਲੀ ਕੀਤੀ ਗਈ।
ਰੋਸ ਰੈਲੀ ’ਚ ਟੀ.ਐਸ.ਯੂ ਪੰਜਾਬ ਆਗੂ ਇਕਬਾਲ ਸਿੰਘ ਗਾਮੂਵਾਲਾ, ਅਤੇ ਸਰਕਲ ਸਕੱਤਰ ਸਾਥੀ ਪ੍ਰਕਾਸ਼ ਬੱਤਰਾ ਅਤੇ ਮੰਡਲ ਸਕੱਤਰ ਸਾਥੀ ਰਾਜਿੰਦਰ ਸਿੰਘ ਹੁਣਾਂ ਆਗੂਆਂ ਨੇ ਰੈਲੀ ਨੂੰ ਸੰਬੋਧਨ ਕਰਆਂਿ ਪੰਜਾਬ ਕੈਬਨਿਟ ਦੇ ਵੱਲੋਂ ਸੈਂਟਰਲ ਇਲੈਕਟਟ੍ਰਿਕ ਸਿਟੀ ਅਥਾਰਟੀ ਦੀ ਆੜ ਹੇਠ ਥਰਮਲਾਂ ਨੂੰ ਪੱਕੇ ਤੌਰ ਤੇ ਬੰਦ ਕੀਤਾ ਜਾ ਰਿਹਾ ਹੈ। ਸੈਂਟਰਲ ਇਲੈਕਟ੍ਰਿਕ ਸਿਟੀ ਅਥਾਰਟੀ ਦੇ ਦਿਸ਼ਾ ਨਿਰਦੇਸ਼ਾ 1 ਥਰਮਲ ਯੂਨਿਟ 100 ਮੈਗਾਵਾਟ ਤੋਂ ਘੱਟ ਹੋਵੇ, 2 ਜਿਨ੍ਹਾਂ ਥਰਮਲਾਂ ਦਾ ਨਵੀਨੀਕਰਨ ਨਾ ਹੋਇਆ ਹੋਵੇ ਅਤੇ ਜਿਨ੍ਹਾਂ ਵਿੱਚ ਹੀਟ ਸਿਸਟਮ ਨਹੀ ਲੱਗਿਆ। ਪਰ ਤੋੜੇ ਜਾਂਣ ਵਾਲੇ ਥਰਮਲ ਇਹ ਸਾਰੀਆਂ ਸ਼ਰਤਾ ਪੂਰੀਆ ਕਰਦੇ ਹਨ ਅਤੇ ਜਦੋਂ ਇਨ੍ਹਾਂ ਨੂੰ ਇਮਾਨਦਾਰੀ ਨਾਲ ਚਲਾਇਗਆ ਗਿਆ ਹੈ ਤਾ ਇਨ੍ਹਾਂ ਥਰਮਲਾਂ ਨੇ ਪੂਰੀ ਐਫੀਸੈਲੀ ਤੇ ਚੱਲਣ ਨਾਲ ਕਈ ਅਵਾਰਡ ਪ੍ਰਾਪਤ ਕੀਤੇ ਹਨ। ਬਠਿੰਡਾ ਥਰਮਲ ਦਾ ਨਵੀਨੀਕਰਨ ਪਿਛਲੇ ਸਮੇਂ ਵਿੱਚ 715 ਕਰੋੜ ਖਰਚ ਕੇ ਕੀਤਾ ਗਿਆ ਹੈ ਅਤੇ ਬਿਜਲੀ ਵੰਡਣ ਦਾ ਨੈਟਵਰਕ ਬਰਕਰਾਰ ਹੈ। ਰੇਲ ਲਾਈਨ ਪਾਣੀ ਇੱਕਠਾ ਕਰਨਾ ਵਾਸਤੇ ਝੀਲਾਂ, ਕੰਡਨੈਸਰ ਚਿਮਨੀਆਂ ਬਿਲਡਿੰਗ ਅਤੇ ਪੂਰ ਸਟਰੈਕਟਚਰ ਬੁਹਤ ਵਧਿਆ ਹੈ। ਜੇਕਰ ਫਿਰ ਵੀ ਇਸ ਦੀਆਂ ਟਰਬਾਈਨਾਂ ਵਿੱਚ ਕੋਈ ਨਵੀਨੀਕਰਨ ਦੀ ਲੋੜ ਹੈ ਤਾ ਕਰਨੀ ਚਾਹੀਦੀ ਹੈ ਨਾ ਕਿ ਇਨ੍ਹਾਂ ਥਰਮਲਾਂ ਨੂੰ ਪੱਕੇ ਤੌਰ ’ਤੇ ਬੰਦ ਕਰਕੇ ਪੰਜਾਬ ਦੇ ਲੋਕਾਂ ਅਤੇ ਮੁਲਾਜ਼ਮਾਂ ਵੱਲੋਂ ਆਪਣੇ ਖੂਨ ਪਸੀਨੇ ਨਾਲ ਉਸਾਰੇ ਇਸ ਪਬਲਿਕ ਸੈਕਟਰ ਦੇ ਥਰਮਲਾਂ ਨੂੰ ਬੰਦ ਕਰਨਾ ਪੰਜਬ ਦੇ ਲੋਕਾਂ ਅਤੇ ਮੁਲਾਜ਼ਮਾਂ ਨਾਲ ਧੋਖਾ ਹੈਉਂ ਇਹ ਧੋਖੇ ਨਾਲ ਜਿੱਥੇ ਪੰਜਾਬ ਦੀ ਪੂਰੀ ਜਨਤਾਂ ਨੇ ਪ੍ਰਾਈਵੇਟ ਲੁੱਟ ਕਰਨ ਵਾਲਿਆਂ ਕੰਪਨੀਆਂ ਦੇ ਮੂੰਹ ਵੱਲ ਝਾਕਣਾ ਪੈਣਾ ਹੈ। ਉਥੇ ਹੀ ਮੁਲਾਜ਼ਮਾ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਮੁੰਹ ਵਿੱਚੋਂ ਰੋਟੀ ਖੁਸਣ ਅਤੇ ਖੱਜਲ ਖੁਆਰ ਹੋਣਾ ਸਾਫ ਦਿਸ ਰਿਹਾ ਹੈ। ਜਿਸਨੂੰ ਪੰਜਾਬ ਦੇ ਲੋਕ ਅਤੇ ਮੁਲਾਜ਼ਮ ਕਦੇ ਵੀ ਬਰਦਾਸ਼ਤ ਨਹੀ ਕਰਨਗੇ। ਬੁਲਾਰੇ ਸਾਥੀਆਂ ਨੈ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਥਰਮਲਾਂ ਨੂੰ ਬੰਦ ਕਰਨ ਦਾ ਫੈਸਲਾ ਵਾਪਸ ਲਿਆ ਜਾਵੇ। ਇਨ੍ਹਾਂ ਥਰਮਲਾਂ ਵਿੱਚ ਰਹਿੰਦੀਆਂ ਮਾੜੀਆਂ ਮੋਟੀਆਂ ਉਣਤਾਣੀਆਂ ਨੂੰ ਦੂਰ ਕੀਤਾ ਜਾਵੇ। ਪੰਜਾਬ ਦੇ ਲੋਕ ਅਤੇ ਮੁਲਾਜ਼ਮ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਥੀ ਕ੍ਰਿਸ਼ਨ ਚੰਦ ਮੰਡਲ ਸਾਹਿੲਕ ਸਕੱਤਰ, ਕ੍ਰਿਸ਼ਨ ਸਿੰਘ ਸਕੱਤਰ, ਸਾਥੀ ਅਨਵਰ ਚੰਦ ਮੀਤ ਪ੍ਰਧਾਨ, ਕੇਵਲ ਕ੍ਰਿਸ਼ਨ ਸਕੱਤਰ, ਚਰਨਜੀਤ ਮੀਤ ਪ੍ਰਧਾਂਨ, ਦਲੀਪ ਸਿੰਘ ਸਹਾਇਕ ਸਕੱਤਰ, ਸੁਰਜੀਤ ਸਿੰਘ ਖਜਾਨਚੀ ਅਤੇ ਸਾਥੀ ਸਵਰਨ ਕੁਮਾਰ ਆਦਿ ਨੇ ਸੰਬੋਧਨ ਕੀਤਾ।

Send this to a friend