May 19, 2026 5:42 am

ਨੈਸਨਲ ਟੈਲੇਂਟ ਐਜੂਕੇਸ਼ਨ ਅਵਾਰਡ ’ਚ 6 ਵਿਦਿਆਰਥੀ ਜੇਤੂ

ਫਰੀਦਕੋਟ, 22 ਦਸੰਬਰ (ਗੁਰਜੀਤ ਰੋਮਾਣਾ)-ਇਲਾਕੇ ਦੀ ਮੋਹਰੀ ਸੰਸਥਾ ਮਾਲਵਾ ਪੌਲੀਟੈਕਨਿਕ ਕਾਲਜ ਫਰੀਦਕੋਟ ਵਿਖੇ ਆਦੇਸ ਗਰੁਪ ਵਲੋਂ ਕਰਵਾਏ ਜਾ ਰਹੇ ਨੈਸਨਲ ਟੈਲੇਂਟ ਐਜੂਕੇਸਨ ਅਵਾਰਡ 2018 (ਜੁਨੀਅਰ) ਦਾ ਤੀਜਾ ਰਾਊਂਡ (ਸਟੇਟ ਪਧਰੀ) ਵਿਚ 06 ਵਿਦਿਆਰਥੀ ਜੇਤੂ ਰਹੇ ਇਥੇ ਇਹ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਪ੍ਰਿੰਸੀਪਲ ਇੰਜ: ਬਲਕਾਰ ਸਿੰਘ ਬਰਾੜ ਨੇ ਦਸਿਆ ਕਿ ਨੇਤਾ 2018 ਦੇ ਤੀਜੇ ਰਾਊਂਡ ਵਿਚ ਪੰਜਾਬ ਦੇ ਵਖ ਵਖ ਜਿਲ੍ਹਿਆਂ ਤੋਂ ਆਏ ਮੈਟ੍ਰਿਕ ਦੇ ਕੁਲ 33 ਵਿਦਿਆਰਥੀਆਂ ਨੇ ਹਿਸਾ ਲਿਆ, ਇਸ ਵਿਚ ਪਹਿਲਾਂ ਵਿਦਿਆਰਥੀਆਂ ਦਾ ਲਿਖਤੀ ਟੈਸਟ ਲਿਆ ਗਿਆ ਜਿਸ ਵਿਚੋਂ ਕੁਲ 12 ਵਿਦਿਆਰਥੀਆਂ ਨੂੰ ਚੁਣਿਆ ਗਿਆ, ਇਨ੍ਹਾਂ 12 ਵਿਦਿਆਰਥੀਆਂ ਦੇ ਪ੍ਰਸੋਨਤੀ ਮੁਕਾਬਲੇ ਕਰਵਾਏ ਗਏ,ਜਿਸ ਵਿਚ ਵਿਦਿਆਰਥੀ ਨਵਜੋਤ ਸਿੰਘ ਸਰਕਾਰੀ ਬਲਬੀਰ ਸੀ ਸੈਕੰ ਸਕੂਲ ਫਰੀਦਕੋਟ ਨੇ 90 ਅੰਕ, ਸੁਖਪ੍ਰੀਤ ਸਿੰਘ ਸਰਕਾਰੀ ਹਾਈ ਸਕੂਲ ਜਨੇਰੀਆਂ (ਫਰੀਦਕੋਟ), ਬਬਲਜੀਤ ਕੌਰ ਸਰਕਾਰੀ ਸੀਨ. ਸੈਕੰ ਸਕੂਲ ਢੰਡੀ ਕਦੀਨ (ਫਾਜਿਲਕਾ), ਕੋਮਲਪ੍ਰੀਤ ਕੌਰ ਸਰਕਾਰੀ ਆਦਰਸ. ਸਕੂਲ ਬੁਕਣ ਖਾਨ ਵਾਲਾ (ਫਿਰੋਜਪੁਰ) ਨੇ ਕ੍ਰਮਵਾਰ 80?80 ਅੰਕ, ਅਨੀਸ. ਕੁਮਾਰ ਮਹਾਵੀਰਾ ਸੀਨ. ਸੈਕੰ ਸਕੂਲ ਫਰੀਦਕੋਟ ਨੇ 50 ਅੰਕ, ਅਤੇ ਤਰਨਮਪ੍ਰੀਤ ਕੌਰ ਸਰਕਾਰੀ ਸੀਨ. ਸੈਕੰ ਸਕੂਲ ਠਠੀ ਭਾਈ (ਮੋਗਾ) ਨੇ 45 ਅੰਕ ਪ੍ਰਾਪਤ ਕਰਕੇ ਨੈਸਨਲ ਲੈਵਲ ਲਈ ਆਪਣੀ ਜਗ੍ਹਾ ਪਕੀ ਕੀਤੀ,ਪ੍ਰਿੰਸੀਪਲ ਬਰਾੜ ਨੇ ਦਸਿਆ ਕਿ ਇਹਨਾਂ ਵਿਦਿਆਰਥੀਆਂ ਨੂੰ ਨੈਸਨਲ ਲੈਵਲ ਤੇ ਚੌਥੇ ਰਾਊਂਡ ਵਿਚ ਮਿਤੀ 18?01?2018 ਨੂੰ ਚੰਡੀਗੜ੍ਹ ਵਿਖੇ ਲਿਜਾਇਆ ਜਾਏਗਾ, ਜਿਸ ਵਿਚ ਵਖ? ਵਖ ਰਾਜਾਂ ਦੇ ਵਿਦਿਆਰਥੀ ਇਸ ਟੈਸਟ ਦੀ ਪਹਿਲੀ, ਦੂਜੀ, ਅਤੇ ਤੀਜੀ (31000, 21000, 11000) ਪੋਜੀਸਨਾਂ ਲਈ ਮੁਕਾਬਲੇ ਚ ਹਿਸਾ ਲੈਣਗੇ, ਅੰਤ ਵਿਚ ਪ੍ਰਿੰਸੀਪਲ ਸਾਹਿਬ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ,ਆਦੇਸ. ਗਰੁਪ ਦੇ ਡਾਇਰੈਕਟਰ ਟੈਕਨੀਕਲ ਇੰਜ: ਗੁਰਫਤਿਹ ਸਿੰਘ ਗਿਲ ਵਲੋਂ ਵਿਦਿਆਰਥੀ ਅਤੇ ਸਟਾਫ ਨੂੰ ਵਧਾਈ ਦਿਤੀ ਗਈ ਅਤੇ ਅਗੇ ਤੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਆ, ਇੰਜ: ਐਸ ਪੀ ਮੌਂਗਾ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਅਜਿਹੇ ਵਿਦਿਆਰਥੀ ਅਗੇ ਜਾ ਕੇ ਦੇਸ. ਦੀ ਤਰਕੀ ਵਿਚ ਆਪਣਾ ਭਰਪੂਰ ਯੋਗਦਾਨ ਪਾਉਂਦੇ ਹਨ।ਕਵਿਜ ਮੁਕਾਬਲੇ ਦੇ ਮਾਸਟਰ ਇੰਜ: ਅਗਮ ਸਚਦੇਵਾ ਅਤੇ ਮਿਸਟ੍ਰੇਸ ਮੈਡਮ ਸੰਦੀਪ ਕੌਰ ਰਹੇ? ਇਸ ਮੌਕੇ ਵਿਭਾਗਾਂ ਦੇ ਮੁਖੀ ਇੰਜ: ਨਵੀਨ ਕੁਮਾਰ, ਇੰਜ: ਨਵਦੀਪ ਅਸੀਜਾ, ਇੰਜ: ਰਾਜਨ ਸਿੰਗਲਾ, ਇੰਜ: ਗਗਨਦੀਪ ਸਿੰਘ ਮਾਨ, ਇੰਜ: ਹਰਕੀਰਤ ਸਿੰਘ, ਸਾਰੇ, ਇੰਜ: ਮਨਜੀਤ ਸਿੰਘ, ਸੁਪਰਡੈਂਟ ਜੀਤ ਸਿੰਘ, ਆਦਿ ਹਾਜਰ ਸਨ।

Send this to a friend