ਮਾਨਸਾ, 22 ਦਸਬੰਰ (ਪੰਜਾਬ ਟਾਇਮਜ਼ ਬਿਊਰੋ)- ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨੌਜਵਾਨਾਂ ਨੂੰ ਪੰਜਾਬੀ ਸੱਭਿਆਚਾਰ ਦਾ ਅਹਿਮ ਅੰਗ ਦਸਤਾਰ ਦੀ ਸਿਖਲਾਈ ਦੇਣ ਲਈ ਗੁ ਸ਼ੀਤਲਸਰ ਸਾਹਿਬ ਵਿਖੇ ਇੱਕ ਦਸਤਾਰ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ ।ਗੁ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਦਵਿੰਦਰ ਸਿੰਘ ਨੇ ਇਸ ਦਸਤਾਰ ਸਿਖਲਾਈ ਕੈਂਪ ਬਾਰੇ ਜਿਆਦਾ ਜਾਣਕਾਰੀ ਦਿੰਦਿਆ ਕਿਹਾ ਕਿ ਪਿੰਡ ਦੇ ਨੌਜਵਾਨਾਂ ਨੂੰ ਦਸਤਾਰ ਸਿਖਲਾਈ ਦੇਣ ਲਈ ਦਸਤਾਰ ਸਜਾਓ ਲਹਿਰ ਦੇ ਤਜਿੰਦਰ ਸਿੰਘ ਖਾਲਸਾ ਪਹੁੰਚ ਰਹੇ ਹਨ ਅਤੇ ਇਸ ਕੈਂਪ ਵਿੱਚ ਲੋੜਵੰਦ ਨੌਜਵਾਨਾਂ ਨੂੰ ਨਿਸ਼ਕਾਮ ਸੇਵਾ ਚ ਦਸਤਾਰਾਂ ਵੀ ਵੰਡੀਆਂ ਜਾਣਗੀਆਂ । ਦਸਤਾਰ ਕੋਚ ਤਜਿੰਦਰ ਸਿੰਘ ਖਾਲਸਾ ਨੇ ਕਿਹਾ ਇਸ ਕੈਂਪ ਵਿੱਚ ਨੌਜਵਾਨਾਂ ਨੂੰ ਵੱਖ ਵੱਖ ਤਰ੍ਹਾਂ ਦੀਆਂ ਪੱਗਾਂ ਨੂੰ ਸੁੰਦਰ ਤੇ ਸੌਖੇ ਤਰੀਕੇ ਨਾਲ ਬੰਨ੍ਹਣ ਦੇ ਅਹਿਮ ਨੁਕਤੇ ਸਾਂਝੇ ਕੀਤੇ ਜਾਣਗੇ ਇਲਾਕੇ ਦੇ ਨੌਜਵਾਨ ਵੱਡੀ ਗਿਣਤੀ ਚ ਪਹੁੰਚ ਕੇ ਲਾਹਾ ਪ੍ਰਾਪਤ ਕਰਨ ਇਸ ਮੌਕੇ ਗੁਰਪ੍ਰੀਤ ਸਿੰਘ ਭੁੱਚਰ, ਕੁਲਦੀਪ ਸਿੰਘ ਮੋਂਟੀ, ਗੁਰਪ੍ਰੀਤ ਸਿੰਘ ਲੱਕੀ ਅਤੇ ਮਿੰਟੂ ਹਾਜ਼ਰ ਸਨ।