ਚੰਡੀਗੜ੍ਹ, 22 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਰਾਜ ਗੁਦਾਮ ਨਿਗਮ (ਪੀ ਐਸ ਡਬਲਯੂ ਸੀ) ਅਤੇ ਕਨਟੇਨਰ ਕਾਰਪੋਰੇਸ਼ਨ ਆਫ਼ ਇੰਡੀਆ (ਕੌਨਕੋਰ) ਨੇ ਅੱਜ ਇੱਕ ਸਮਝੌਤੇ ’ਤੇ ਹਸਤਾਖਰ ਕੀਤੇ ਜਿਸ ਤਹਿਤ ਦੱਪੜ ਇਲਾਕੇ ਵਿਖੇ ਸਥਿਤ ਕਨਟੇਨਰ ਫਰੇਟ (ਮਾਲ ਭਾੜਾ) ਸਟੇਸ਼ਨ ਨੂੰ ਸੁਚੱਜੇ ਢੰਗ ਨਾਲ ਵਿਕਸਿਤ ਕਰਕੇ ਇੱਥੇ ਸਭ ਆਧੁਨਿਕ ਸੁਵਿਧਾਵਾਂ ਦਿੱਤੀਆਂ ਜਾਣਗੀਆਂ ਅਤੇ ਇਸਦੀ ਸਾਂਭ ਸੰਭਾਲ ਨਾਲ ਵਪਾਰ ਨੂੰ ਖਾਸ ਕਰਕੇ ਵੇਅਰ ਹਾਊਸਿੰਗ ਖੇਤਰ ਨੂੰ ਵੱਡਾ ਹੁਲਾਰਾ ਮਿਲੇਗਾ। ਸਮਝੌਤਾ ਵਧੀਕ ਮੁੱਖ ਸਕੱਤਰ ਸ੍ਰੀ ਵਿਸ਼ਵਜੀਤ ਖੰਨਾ ਦੀ ਹਾਜ਼ਰੀ ਵਿੱਚ ਸਹੀਬੱਧ ਕੀਤਾ ਇਹ ਸਮਝੌਤਾ 1 ਜਨਵਰੀ, 2018 ਤੋਂ ਸ਼ੁਰੂ ਹੋਵੇਗਾ। ਇਸ ਨਾਲ ਪੰਜਾਬ ਨੂੰ ਵਪਾਰਕ ਖੇਤਰ ਨੂੰ ਗੁਜਰਾਤ ਅਤੇ ਮੁੰਬਈ ਦੀਆਂ ਸਮੁੰਦਰੀ ਬੰਦਰਗਾਹਾਂ ਤੱਕ ਸਿੱਧਾ ਰੇਲ ਲਾਂਘਾ ਹਾਸਲ ਹੋਵੇਗਾ। ਇਸ ਮੌਕੇ ਪੀ ਐਸ ਡਬਲਯੂ ਸੀ ਚੰਡੀਗੜ੍ਹ ਦੇ ਵਧੀਕ ਮੈਨੇਜਿੰਗ ਡਾਇਰੈਕਟਰ ਸ੍ਰੀ ਹਰਸੁਹਿੰਦਰਪਾਲ ਸਿੰਘ ਬਰਾੜ ਅਤੇ ਕੌਨਕੋਰ, ਨਵੀਂ ਦਿੱਲੀ ਦੇ ਡਾਇਰੈਕਟਰ (ਇੰਟਰ ਨੈਸ਼ਨ ਮਾਰਕੀਟਿੰਗ) ਸ੍ਰੀ ਸੰਜੇ ਸਵਰੂਪ ਵੀ ਮੌਜੂਦ ਸਨ।