May 20, 2026 6:13 am

2ਜੀ ਸਪੈਕਟ੍ਰਮ ਘੱਪਲੇ ਦੇ ਸਾਰੇ ਮੁਲਜ਼ਮ ਬਰੀ

ਕਾਂਗਰਸ ਖ਼ੁਸ਼-ਈ.ਡੀ. ਜਾਵੇਗਾ ਹਾਈਕੋਰਟ

ਨਵੀਂ ਦਿਲੀ, 21 ਦਸੰਬਰ- 2ਜੀ ਸਪੈਕਟ੍ਰਮ ਘੱਪਲੇ ਦੇ ਪਹਿਲੇ ਮਾਮਲੇ ਵਿਚ ਸਾਬਕਾ ਕੇਂਦਰੀ ਦੂਰਸੰਚਾਰ ਮੰਤਰੀ ਏ. ਰਾਜਾ ਅਤੇ ਡੀਐਮਕੇ ਸੰਸਦ ਮੈਂਬਰ ਕਨੀਮੋਝੀ ਸਮੇਤ ਸਾਰੇ 19 ਮੁਲਜ਼ਮ ਤਿੰਨੇ ਮਾਮਲਿਆਂ ਵਿਚ ਬਰੀ ਹੋ ਗਏ ਹਨ। ਫ਼ੈਸਲਾ ਆਉਂਦੇ ਹੀ ਕੋਰਟ ਰੂਮ ਤਾੜੀਆਂ ਨਾਲ ਗੂੰਜ ਉਠਿਆ।ਅਦਾਲਤ ਨੇ ਸਬੂਤਾਂ ਦੀ ਘਾਟ ਵਿਚ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿਤਾ ਗਿਆ ਹੈ। ਫ਼ੈਸਲਾ ਸੁਣਾਉਂਦੇ ਸਮੇਂ ਜਜ ਨੇ ਕਿਹਾ ਕਿ ਸੀਬੀਆਈ ਦੋਸ਼ ਸਾਬਤ ਕਰਨ ਵਿਚ ਨਾਕਾਮ ਰਹੀ ਹੈ। 2ਜੀ ਘੁਟਾਲੇ ਵਿਚ ਫ਼ੈਸਲਾ ਆਉਂਦੇ ਹੀ ਲੋਕ ਸਭਾ ਅਤੇ ਰਾਜ ਸਭਾ ਵਿਚ ਕਾਂਗਰਸ ਨੇ ਹੰਗਾਮਾ ਸ਼ੁਰੂ ਕਰ ਦਿਤਾ।ਵਕੀਲ ਵਿਜੇ ਅਗਰਵਾਲ ਨੇ ਦਸਿਆ ਕਿ ਜਜ ਨੇ ਕਿਹਾ ਕਿ ਸੀਬੀਆਈ ਦੋਸ਼ ਸਾਬਤ ਕਰਨ ਵਿਚ ਨਾਕਾਮ ਰਹੀ ਹੈ, ਇਸ ਲਈ ਸਾਰੇ ਮੁਲਜ਼ਮਾਂ ਨੂੰ ਬਰੀ ਕੀਤਾ ਜਾਂਦਾ ਹੈ। ਸੀਬੀਆਈ ਨੇ ਅਜੇ ਪਟਿਆਲਾ ਹਾਊਸ ਕੋਰਟ ਦੇ ਫ਼ੈਸਲੇ ’ਤੇ ਕੋਈ ਟਿਪਣੀ ਨਹੀਂ ਕੀਤੀ ਹੈ।ਉਨ੍ਹਾਂ ਸਿਰਫ਼ ਇੰਨਾ ਕਿਹਾ ਹੈ ਕਿ ਅਸੀਂ ਫ਼ੈਸਲੇ ਦੀ ਕਾਪੀ ਦਾ ਇੰਤਜ਼ਾਰ ਕਰ ਰਹੇ ਹਾਂ। ਇਸ ਤੋਂ ਬਾਅਦ ਕੋਈ ਫ਼ੈਸਲਾ ਲਿਆ ਜਾਵੇਗਾ।ਵਿਸ਼ੇਸ਼ ਜਜ ਓਪੀ ਸੈਣੀ ਨੇ ਰਾਜਾ ਅਤੇ ਕਨਿਮੋਝੀ ਦੇ ਇਲਾਵਾ ਸ਼ਾਹਿਦ ਬਲਵਾ, ਵਿਨੋਦ ਗੋਇਨਕਾ, ਆਸਿਫ਼ ਬਲਵਾ, ਰਾਜੀਵ ਅਗਰਵਾਲ, ਕਰੀਮ ਮੋਰਾਨੀ, ਪੀ ਅਸੀਰਥਮ ਅਤੇ ਸ਼ਰਦ ਕੁਮਾਰ ਨੂੰ ਵੀ ਇਸ ਮਾਮਲੇ ਵਿਚ ਬਰੀ ਕਰ ਦਿਤਾ।ਪਰਿਵਰਤਨ ਨਿਦੇਸ਼ਾਲਿਆ (ਈਡੀ) ਨੇ ਪਟਿਆਲਾ ਹਾਊਸ ਦੀ ਵਿਸ਼ੇਸ਼ ਅਦਾਲਤ ਦੇ ਫ਼ੈਸਲੇ ਦੇ ਖ਼ਿਲਾਫ਼ ਹਾਈਕੋਰਟ ਜਾਣ ਦਾ ਫ਼ੈਸਲਾ ਲਿਆ ਹੈ।ਹਾਲਾਂਕਿ ਈਡੀ ਵਲੋਂ ਅਜੇ ਤਕ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। 2ਜੀ ਘੋਟਾਲੇ ਵਿਚ ਬਰੀ ਕੀਤੇ ਗਏ ਸਾਰੇ ਦੋਸ਼ੀਆਂ ਤੋਂ 5 ਲਖ ਦਾ ਬੇਲ ਬਾਂਡ ਭਰਵਾਇਆ ਗਿਆ ਹੈ ਤਾਂ ਕਿ ਹਾਈਕੋਰਟ ਵਿਚ ਮਾਮਲਾ ਗਿਆ ਤਾਂ ਉਸ ਹਾਜ਼ਰੀ ਯਕੀਨੀ ਕੀਤੀ ਜਾ ਸਕੇ।ਫ਼ੈਸਲਾ ਆਉਣ ਤੋਂ ਬਾਅਦ ਕਾਂਗਰਸ ਦੇ ਸਾਬਕਾ ਮਹਾਲੇਖਾ ਪ੍ਰੀਖਿਅਕ (ਕੈਗ) ਵਿਨੋਦ ਰਾਏ ਤੋਂ ਮੁਆਫ਼ੀ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਸਾਰੇ ਮੌਜੂਦਾ ਅਹੁਦਿਆਂ ਤੋਂ ਤਿਆਗ਼ ਪਤਰ ਦੇ ਦੇਣਾ ਚਾਹੀਦਾ ਹੈ।ਕਾਂਗਰਸ ਦੇ ਸੀਨੀਅਰ ਨੇਤਾ ਵਿਰਪਾ ਮੋਇਲੀ ਨੇ ਅਦਾਲਤ ਦੇ ਫ਼ੈਸਲੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਸੰਸਦ ਕੰਪਲੈਕਸ ਵਿਚ ਕਿਹਾ ਕਿ ਕੈਗ ਦਾ ਦੋਸ਼ ਅਨੁਮਾਨਾਂ ‘ਤੇ ਅਧਾਰਿਤ ਸੀ, ਅਤੇ ਅਨੁਮਾਨ ਨਿਆਂਇਕ ਪ੍ਰਕਿਰਿਆ ਵਿਚ ਟਿਕ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਵਿਨੋਦ ਰਾਏ ਨੂੰ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।ਫ਼ੈਸਲੇ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਪਣੀ ਪ੍ਰਤੀਕਿਰਿਆ ਦਿਤੀ ਹੈ। ਉਨ੍ਹਾਂ ਕਿਹਾ ਹੈ ਕਿ ਅਸੀਂ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਾਂ। ਮੇਰੇ ਖ਼ਿਲਾਫ਼ ਲਗਾਏ ਗਏ ਦੋਸ਼ ਨਿਰਾਧਾਰ ਸਾਬਤ ਹੋਏ ਹਨ।ਉਧਰ ਕੇਂਦਰੀ ਵਿਤ ਮੰਤਰੀ ਅਰੁਣ ਜੇਤਲੀ ਨੇ ਟਿਪਣੀ ਕਰਦੇ ਹੋਏ ਕਿਹਾ ਹੈ ਕਿ 2ਜੀ ‘ਤੇ ਫੈਸਲੇ ਨੂੰ ਕਾਂਗਰਸ ਸਨਮਾਨ ਦੇ ਤਮਗ਼ੇ ਅਤੇ ਸਰਟੀਫਿਕੇਟ ਵਾਂਗ ਲੈ ਰਹੀ ਹੈ ਪਰ ਉਸ ਦੀ ਜ਼ੀਰੋ ਆਮਦਨ ਘਾਟੇ ਦਾ ਸਿਧਾਂਤ ਉਦੋਂ ਗ਼ਲਤ ਸਾਬਤ ਹੋ ਗਿਅ ਸੀ, ਜਦੋਂ ਸੁਪਰੀਮ ਕੋਰਟ ਨੇ ਸਪੈਕਟ੍ਰਮ ਵੰਡ ਰਦ ਕਰ ਦਿਤੀ ਸੀ।ਜੇਤਲੀ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਜਾਂਚ ਏਜੰਸੀ ਇਸ ਫ਼ੈਸਲੇ ‘ਤੇ ਗੌਰ ਕਰੇਗੀ ਅਤੇ ਅਗੇ ਦੇ ਕਦਮ ‘ਤੇ ਫ਼ੈਸਲਾ ਕਰੇਗੀ।

Send this to a friend