ਕਾਦੀਆਂ, 19 ਦਸੰਬਰ (ਅਬਦੁਲ ਸਲਾਮ ਤਾਰੀ, ਰਾਜੂ ਖਹਿਰਾ)-ਐਸ ਐਸ ਬਾਜਵਾ ਸੀ ਸੈਕੰਡਰੀ ਸਕੂਲ ਦੇ ਐਨ ਸੀ ਸੀ ਕੈਡਿਟਾਂ ਨੇ ਟਰੈਫਿਕ ਕੰਟਰੋਲ ਅਤੇ ਯਾਤਾ ਯਾਤ ਦੇ ਨਿਯਮਾਂ ਤੇ ਇਕ ਰੈਲੀ ਦਾ ਆਯੋਜਨ ਕੀਤਾ । ਜਿਸ ਦੀ ਅਗਵਾਈ ਸਕੂਲ ਦੀ ਅਧਿਆਪਕਾ ਰੂਹੀ ਭਗਤ ਨੇ ਅਤੇ ਹਵਲਦਾਰ ਤਜਿੰਦਰ ਸਿੰਘ ਨੇ ਕੀਤਾ। ਇਸ ਰੈਲੀ ਨੂੰ ਸਕੂਲ ਦੇ ਡਾਇਰੈਕਟਰ ਮਨੋਹਰ ਲਾਲ ਸ਼ਰਮਾ ਨੈਸ਼ਨਲ ਅਵਾਰਡੀ ਨੇ ਹਰੀ ਝੰਡੀ ਦੇ ਕਿ ਰਵਾਨਾ ਕੀਤਾ । ਇਹ ਰੈਲੀ ਸ਼ਹਿਰ ਦੇ ਵਖ ਵਖ ਬਾਜਾਰਾਂ ਤੋਂ ਲੰਘਦੀ ਹੋਈ ਆਪਣਾ ਸੰਦੇਸ਼ ਦੇ ਰਹੀ ਸੀ । ਅਤੇ ਬਚਿਆਂ ਨੇ ਆਪਣੇ ਹਥਾਂ ਵਿਚ ਟਰੈਫਿਕ ਸੰਬਧੀ ਬੈਨਰ ਚੁਕੇ ਹੋਏ ਸੀ ।
ਜੋ ਲੋਕਾਂ ਨੂੰ ਯਾਤਾ ਯਾਤ ਦੇ ਅਸੂਲ ਦਸ ਰਹੇ ਸੀ । ਇਸ ਮੋਕੇ ਤੇ ਸਕੂਲ ਪ੍ਰਿੰਸੀਪਲ ਡਾ ਰਾਜੀਵ ਨਰਿਆਲ ,ਅੰਜਨਾ ਨਰਿਆਲ ,ਸ਼ਾਲਿਨੀ ਸ਼ਰਮਾ , ਅਤੇ ਹੋਰ ਅਧਿਆਪਕ ਹਾਜਰ ਸੀ ।