May 21, 2026 7:24 am

ਬਾਲ ਸਾਹਿਤਕਾਰ ਬਾਜ ਸਿੰਘ ਮਹਿਲੀਆ ਨਾਲ ਰੂਬਰੂ ਸਮਾਗਮ

ਪਾਤੜਾਂ, 19 ਦਸੰਬਰ (ਹਰਭਜਨ ਸਿੰਘ ਮਹਿਰੋਕ)- ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸਾਹਿਬਜਾਦਾ ਅਜੀਤ ਸਿੰਘ ਪਬਲਿਕ ਸਕੂਲ ਜੈਖਰ ਵਿਖੇ ਪ੍ਰਸਿੱਧ ਬਾਲ ਸਾਹਿਤਕਾਰ ਤੇ ਸਾਹਿਤ ਦੇ ਖੇਤਰ ਵਿੱਚ ਨਵੀਂ ਆਈ ਪੁਸਤਕ ਮਾਣੋਂ ਦਾ ਟੈਲੀਫੋਨ ਦੇ ਲੇਖਕ ਬਾਜ ਸਿੰਘ ਮਹਿਲੀਆ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ। ਸਮਾਗਮ ਦੌਰਾਨ ਸਭ ਤੋਂ ਪਹਿਲਾਂ ਸਾਹਿਤਕਾਰ ਭੁਪਿੰਦਰਜੀਤ ਮੌਲਵੀਵਾਲਾ ਵੱਲੋਂ ਬਾਜ ਸਿੰਘ ਮਹਿਲੀਆ ਦੇ ਜੀਵਨ ਤੇ ਉਨ੍ਹਾਂ ਵੱਲੋਂ ਸਾਹਿਤ ਦੇ ਖੇਤਰ ਵਿੱਚ ਕੀਤੇ ਗਏ ਕਾਰਜ਼ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਰੂਬਰੂ ਸਮਾਗਮ ਦੌਰਾਨ ਸਕੂਲ ਵਿਦਿਆਰਥੀਆਂ ਦੇ ਸਨਮੁੱਖ ਹੁੰਦਿਆਂ ਸਾਹਿਤਕਾਰ ਮਹਿਲੀਆ ਨੇ ਕਿਹਾ ਕਿ ਆਮ ਸਾਹਿਤ ਦੇ ਮੁਕਾਬਲੇ ਬਾਲ ਸਾਹਿਤ ਦੀ ਸਿਰਜਣਾ ਕਰਨਾ ਲੇਖਕ ਲਈ ਬਹੁਤ ਕਠਿਨ ਕੰਮ ਹੈ ਕਿਉਂਕਿ ਬੱਚਿਆਂ ਲਈ ਲਿਖਣ ਲਈ ਲੇਖਕ ਨੂੰ ਖੁਦ ਬਾਲਾਂ ਦੇ ਹਾਣ ਦਾ ਬਣਨਾ ਪੈਂਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਲੇਬਸ ਦੇ ਨਾਲ ਨਾਲ ਸਾਹਿਤਕ ਕਿਤਾਬਾਂ ਪੜ੍ਹਨ ਦੀ ਅਪੀਲ ਕਰਦਿਆਂ ਕਿਹਾ ਕਿ ਕਿਤਾਬਾਂ ਮਨੁੱਖ ਦੀਆਂ ਸਭ ਤੋਂ ਨੇੜ੍ਹਲੀਆਂ ਤੇ ਸੱਚੀਆਂ ਮਿੱਤਰ ਹਨ ਇਨ੍ਹਾਂ ਨਾਲ ਜੁੜਨ ਵਾਲੇ ਹਰ ਖੇਤਰ ਵਿੱਚ ਆਮ ਨਾਲੋ ਅੱਗੇ ਹੁੰਦੇ ਹਨ। ਅਜਿਹਾ ਕਰਨ ਨਾਲ ਜਿਥੇ ਬਾਲ ਪ੍ਰੀਭਿਆ ਵਿੱਚ ਨਿਖਾਰ ਆਉਂਦਾ ਹੈ ਉਥੇ ਪੜ੍ਹਨ ਦੇ ਨਾਲ ਨਾਲ ਲਿਖਣ ਦੀ ਰੁਚੀ ਵੀ ਪ੍ਰਬਲ ਹੁੰਦੀ ਹੈ। ਇਸ ਦੌਰਾਨ ਉਨ੍ਹਾਂ ਸਕੂਲ ਦੇ ਮੁੱਖ ਅਧਿਆਪਕ ਪ੍ਰਿੰਸੀਪਲ ਨਿਧਾਨ ਸਿੰਘ ਦਾ ਧੰਨਵਾਦ ਕਰਦਿਆਂ ਸਕੂਲ ਦੀ ਲਾਇਬ੍ਰੇਰੀ ਲਈ ਆਪਣੀਆਂ ਪੰਜ ਸਾਹਿਤਕ ਪੁਸਤਕਾਂ ਦਾ ਸੈਟ ਵੀ ਭੇਂਟ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਾਇਸ ਪ੍ਰਿੰਸੀਪਲ ਰੌਣਕ ਸਿੰਘ, ਅਧਿਆਪਕ ਬਲਵਿੰਦਰ ਸਿੰਘ, ਮਨਿੰਦਰ ਸਿੰਘ, ਸੰਜੀਵ ਕੁਮਾਰ, ਗੁਰਿੰਦਰ ਸਿੰਘ, ਕੁਲਦੀਪ ਕੁਮਾਰ, ਪਲਵਿੰਦਰ ਕੌਰ, ਪ੍ਰਵੀਨ ਕੌਰ, ਮੌਨਿਕਾ ਗੋਇਲ, ਸਬੀਨਾ ਰਾਨੀ, ਗੁਰਜੀਤ ਕੌਰ, ਨੇਹਾ ਸਿੰਗਲਾ, ਕੁਲਵਿੰਦਰ ਕੌਰ, ਸਿਮਰਜੀਤ ਕੌਰ, ਹੀਨਾ ਗੋਇਲ, ਰਜਨੀ ਸਿੰਗਲਾ, ਪ੍ਰਵੀਨ ਰਾਣੀ , ਗੁਰਮੀਤ ਕੌਰ, ਕਿਰਨਦੀਪ ਕੌਰ ਅਤੇ ਸਪਨਾ ਰਾਣੀ ਆਦਿ ਹਾਜ਼ਰ ਸਨ।

Send this to a friend