ਮੂਨਕ, 19 ਦਸੰਬਰ (ਕੁਲਵੰਤ ਦੇਹਲਾਂ, ਕੁਲਵੰਤ ਛਾਜਲੀ)-ਪਿਛਲੇ ਤਿੰਨ ਸਾਲਾਂ ਤੋਂ ਸ਼ਹਿਰ ਵਿਚ ਸਮਾਜ ਭਲਾਈ ਦੀ ਸੰਸਥਾ ਕੁਝ ਕਰੋ ਚੈਰੀਟੇਬਲ ਸੰਸਥਾ ਵਲੋ ਅਜ ਸ਼ਹਿਰ ਲਹਿਰਾਗਾਗਾ ਵਿਚ ਗਲੀ-ਗਲੀ ਜਾ ਕੇ ਗਰੀਬਾਂ ਲਈ ਘਰਾਂ ਵਿਚੋਂ ਕਪੜੇ, ਬੂਟ ਆਦਿ ਇਕਠੇ ਕੀਤੇ ਗਏ।ਇਸ ਮੌਕੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਸੰਸਥਾ ਦੇ ਸਰਪਰਸਤ ਸਤਿੰਦਰ ਕੁਮਾਰ ਸੋਨੀ ਨੇ ਕਿਹਾ ਕਿ ਇਹ ਕਪੜੇ ਬੂਟ, ਬਰਤਨ ਆਦਿ ਕੁਝ ਕਰੋ ਚੈਰੀਟੇਬਲ ਸੰਸਥਾਂ ਵਲੋਂ ਇਕਠੇ ਕੀਤੇ ਜਾ ਰਹੇ ਹਨ।ਇਹਨਾਂ ਕਪੜਿਆਂ ਨੂੰ ਇਕਠਾ ਕਰਕੇ ਲਹਿਰਾਗਾਗਾ ਦੀ ਧਰਮਸਾਲਾ ਸਰਭ ਸਾਂਝੀ ਧਰਮਸਾਲਾ ਬਾਈਪਾਸ ਤੇ ਇਕਠਾ ਕੀਤਾ ਜਾਂਦਾ ਹੈ ਜਿਸ ਵਿਚੋਂ ਕੋਈ ਵੀ ਗਰੀਬ ਵਿਆਕਤੀ ਕੋਈ ਵੀ ਆਇਟਮ ਜਿਵੇਂ ਬੂਟ, ਬਰਤਨ ਕਪੜੇ, ਕੋਟ ਆਦਿ ਸਮਾਨ ਬਿਲਕੁਲ ਮੁਫਤ ਲਿਜਾ ਸਕਦਾ ਹੈ।
ਇਸ ਮੌਕੇ ਉਨਾਂ ਕਿਹਾ ਕਿ ਸਾਡੀ ਸੰਸਥਾ ਦਾ ਇਕ ਹੀ ਟੀਚਾ ਹੈ ਕਿ ਕੋਈ ਵੀ ਵਿਆਕਤੀ ਸਰਦੀ ਵਿਚ ਪੈਰੋਂ ਨੰਗਾ ਅਤੇ ਕਪੜਿਆਂ ਤੋ ਵਾਂਝਾ ਨਾ ਰਹਿ ਸਕੇ।ਇਸ ਮੌਕੇ ਸ਼ਹਿਰ ਨਿਵਾਸੀਆਂ ਨੇ ਕੁਝ ਕਰੋ ਚੈਰੀਟੇਬਲ ਸੰਸਥਾ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸੰਸ਼ਾ ਕੀਤੀ ਤੇ ਆਪਣੇ ਘਰ ਪਏ ਪੁਰਾਣੇ ਬੂਟ, ਕਪੜੇ, ਬਰਤਨ, ਕੋਟ ਆਦਿ ਸਮਾਨ ਦਿਤਾ।ਇਸ ਮੌਕੇ ਰਾਜ ਕੁਮਾਰ, ਚੰਦਰ ਸੇਖਰ, ਹੈਪੀ, ਬ੍ਰਿਸ਼ ਭਾਨ (ਬਿਰਸਾ), ਮੌਟੀ, ਬਿਟੂ, ਸੋਨੂੰ ਅਰੋੜਾ, ਪ੍ਰਵੀਸ਼, ਅੰਕੁਰ, ਗਗੀ ਖਰੌੜ, ਕਰਮਵੀਰ, ਮਾਸਟਰ ਅਰੁਣ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।