May 21, 2026 11:26 pm

ਗੁਜਰਾਤ ਅਤੇ ਹਿਮਾਚਲ ਚੋਣਾਂ ਜਿੱਤਣ ’ਤੇ ਬੀਜੇਪੀ ਸਰਦੂਲਗੜ੍ਹ ਨੇ ਵੰਡੇ ਲੱਡੂ

ਸਰਦੂਲਗੜ੍ਹ, 18 ਦਸੰਬਰ (ਵਿਪਨ ਗੋਇਲ, ਬਲਜੀਤ ਪਾਲ)- ਗੁਜਰਾਤ ਅਤੇ ਹਿਮਾਚਲ ਚੋਣਾਂ ਵਿੱਚ ਬਹੁਮਤ ਪ੍ਰਾਪਤ ਕਰਕੇ ਬੀਜੇਪੀ ਦੀ ਸਰਕਾਰ ਬਣਨ ਤੇ ਹਲਕਾ ਸਰਦੂਲਗੜ੍ਹ ਵਿੱਚ ਵਿਜੈ ਕੁਮਾਰ ਸ਼ਰਮਾਂ ਦੀ ਅਗੁਵਾਈ ਵਿੱਚ ਬੱਸ ਸਟੈਂਡ ਉਪਰ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਸ਼ਰਮਾਂ ਨੇ ਕਿਹਾ ਕਿ ਗੁਜਰਾਤ ਅਤੇ ਹਿਮਾਚਲ ਚੋਣਾਂ ਵਿੱਚ ਉਥੋ ਦੀ ਜਨਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮਾਂ ਨੂੰ ਵੋਟ ਪਾਕੇ ਬੀਜੇਪੀ ਨੂੰ ਜਿਤਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਨਾਰਾ ਸਬਕਾ ਸਾਥ-ਸਬਕਾ ਵਿਕਾਸ ਤਹਿਤ ਹੀ ਪੂਰੀ ਤਰਾਂ ਇਮਾਨਦਾਰੀ ਨਾਲ ਦੇਸ਼ ਨੂੰ ਅੱਗੇ ਵਧਾ ਰਹੇ ਹਨ। ਇਸ ਮੌਕੇ ਪਵਨ ਜੈਨ ਐਮ.ਸੀ., ਪੱਪੂ ਖਾਨ, ਸੋਨੂੰ ਸ਼ੋਕਰਾਂ ਵਾਲਾ, ਸੀਤਾ ਰਾਮ ਖੈਰਾਂ, ਓਮ ਪ੍ਰਕਾਸ਼ ਸ਼ਰਮਾਂ, ਬਲਵੀਰ ਸਿੰਘ, ਹਰਮੇਸ਼ ਕੁਮਾਰ, ਮਿੱਠੂ ਸਿੰਘ, ਰਮੇਸ਼ ਜੈਨ ਆਦਿ ਹਾਜ਼ਰ ਸਨ।

Send this to a friend