ਪਾਤੜਾਂ, 18 ਦਸੰਬਰ (ਹਰਭਜਨ ਸਿੰਘ ਮਹਿਰੋਕ)- ਹਲਕੇ ਸ਼ੁਤਰਾਣੇ ਅੰਦਰ ਨਗਰ ਨਿਗਮ ਦੇ ਚੋਣ ਨਤੀਜਿਆਂ ਚ ਮਿਲੀ ਜਿੱਤ ਤੋਂ ਬਆਦ ਅੱਜ ਕਸਬਾ ਘੱਗਾ ਵਿਖੇ ਪਹੂੰਚੇ ਹਲਕਾ ਵਿਧਾਇਕ ਨਿਰਮਲ ਸਿੰਘ ਨੇ ਜੇਤੂ ਰਹੇ ਐਮ. ਸੀ. ਆਂ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਅਕਾਲੀ ਭਾਜਪਾ ਦੀ ਗਠਜੋੜ ਸਰਕਾਰ ਨੇ ਪਿਛਲੇ 10 ਸਾਲ ਵਿੱਚ ਜਨਤਾ ਨਾਲ ਧੋਖਾ ਕੀਤਾ ਜਿਸ ਦੀ ਬਦੋਲਤ ਇਨ੍ਹਾਂ ਨੂੰ ਇਲਾਕਾ ਨਿਵਾਸੀਆਂ ਨੇ ਸਿਰੇ ਤੋਂ ਨਕਾਰ ਦਿੱਤਾ ਹੈ। ਹਲਕਾ ਵਿਧਾਇਕ ਨਿਰਮਲ ਸਿੰਘ ਨੇ ਵੋਟਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਸੱਚ ਦੀ ਜਿੱਤ ਹੋਈ ਹੈ ਅਤੇ ਜਿਨ੍ਹਾਂ ਲੋਕਾਂ ਨੂੰ ਜਨਤਾ ਨੇ ਮੂੰਹ ਨਹੀ ਲਾਇਆ ਉਹ ਹਾਰਨ ਤੋਂ ਬਾਅਦ ਅੱਪਣੀਆਂ ਕਮਜ਼ੋਰੀਆਂ ਨੂੰ ਛੁਪਾਊਂਦੇ ਉਲ ਜਲੂਲ ਬੋਲ ਰਹੇ ਹਨ। ਹਲਕਾ ਵਿਧਾਈਕ ਨੇ ਕਿਹਾ ਪਿਛਲੇ ਸਮੇ ਗਠਜੋੜ ਅਕਾਲੀ ਭਾਜਪਾ ਦੀ ਸਰਕਾਰ ਨੇ ਪੰਜਾਬ ਅੰਦਰ ਲੋਕਾਂ ਨੂੰ ਨਸ਼ਿਆਂ ਵਿਚ ਲਾ ਕੇ ਜਵਾਨੀ ਨੂੰ ਕੁਰਾਹੇ ਪਾਈ ਰੱਖਿਆ ਅਤੇ ਗਠਜੋੜ ਸਰਕਾਰ ਦੇ ਕੀਤੇ ਜੁਲਮਾਂ ਨਾਲ ਇਲਾਕਾ ਨਿਵਾਸੀ ਭਲੀ ਭਾਤੀ ਜਾਣੂ ਹੋ ਗਏ ਹਨ ਇਸ ਵਾਰ ਉਨ੍ਹਾਂ ਨੂੰ ਲਕਾਂ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕਾਂਗਰਸ ਦੀ ਸਰਕਾਰ ਬਣੀ ਨੂੰ ਅਜੇ ਚੰਦ ਦਿਨ ਹੀ ਹੋਏ ਹਨ ਇਲਾਕਾ ਨਿਵਾਸੀਆਂ ਵਿਚ ਸਰਕਾਰ ਦੇ ਕੀਤੇ ਕੰਮਾਂ ਤੋਂ ਲੋਕਾਂ ਵਿੱਚ ਖੁਸ਼ਹਾਲੀ ਨਜ਼ਰ ਆ ਰਹੀ ਹੈ। ਜਿਸ ਦੇ ਚਲਦਿਆਂ ਇਨ੍ਹਾਂ ਚੋਣਾਂ ਵਿਚ ਜਨਤਾ ਨੇ ਦੁੂਜੀਆਂ ਪਾਰਟੀਆਂ ਨੂੰ ਪੂਰੀ ਤਰਾਂ ਨਾਲ ਨਕਾਰ ਦਿੱਤਾ ਹੈ ਅਤੇ ਇਲਾਕਾ ਨਿਵਾਸੀਆਂ ਵਿਚ ਪੂਰੀ ਤਰ੍ਹਾਂ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਇਸ ਮੋਕੇ ਉਨ੍ਹਾਂ ਨਾਲ ਚੇਅਰਮੈਨ ਜੈ ਪਰਤਾਪ ਸਿੰਘ ਡੈਜੀ, ਪਾਤੜਾਂ ਤੋਂ ਨਗਰ ਕੋਂਸਲ ਪ੍ਰਧਾਨ ਰਣਜੀਤ ਬਿੱਲਾ ਅਰੋੜਾ, ਯੂਥ ਆਗੂ ਸਤਨਾਮ ਸਿੰਘ, ਤਾਰਾ ਸਿੰਘ ਸੋਹੀ, ਕਿਸਾਨ ਸੱੈਲ ਆਗੂ ਬਿੱਟੂ ਔਜਲਾ, ਬਗੀਚਾ ਸਿੰਘ ਦੁਤਾਲ, ਸਰਦੁਲ ਸਿੰਘ ਸੰਧੂ, ਐਮ. ਸੀ. ਨਰਿੰਦਰ ਕੁਮਾਰ ਚਿਮਨ ਲਾਲ ਕਲਵਾਣੂ, ਸਖਦੇਵ ਸਿੰਘ ਦੂਗਾਲ, ਗੁਰਜੰਟ ਸਿੰਘ, ਅਮਰਜੀਤ ਸਿੰਘ ਬੋਪਾਰਾਏ, ਗਗਨ ਸਿੰਘ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।