May 22, 2026 3:27 am

ਢੋਲਕ ਦੀ ਥਾਪ ਤੇ ਨਚਾਉਣ ਵਾਲਾ ਢੋਲਕ ਮਾਸਟਰ ਕੁਲਵਿੰਦਰ ਸਿੰਘ ਔਲਖ

ਜੇਕਰ ਗੱਲ ਕਰੀਏ ਸ਼ੌਕ ਦੀ ਤਾ ਹਰ ਕੋਈ ਆਪਣਾ ਸ਼ੌਕ ਪੂਰਾ ਕਰਨ ਵਿੱਚ ਲੱਗਿਆਂ ਹੋਇਆਂ ਹੈ। ਸ਼ੌਕ ਨੂੰ ਪੂਰਾ ਕਰਨ ਵਿੱਚ ਜਦ ਦਿਨ ਰਾਤ ਕੀਤੀ ਮਿਹਨਤ ਰੰਗ ਲੈਦੀ ਹੈ ਤਾ ਜਿੰਦਗੀ ਹੋਰ ਵੀ ਰੰਗੀਨ ਲੱਗਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਜੇ ਗੱਲ ਕਰੀਏ ਤਾ ਢੋਲਕ ਮਾਸਟਰ ਕੁਲਵਿੰਦਰ ਸਿੰਘ ਔਲਖ, ਜਿਸ ਨੇ ਸਟੇਜਾਂ, ਜਗਰਾਤਿਆਂ ਤੇ ਅਖਾੜਿਆਂ ਵਿੱਚ ਢੋਲਕ ਵਜਾ ਕੇ ਪ੍ਰਸਿੱਧੀ ਖੱਟੀ । ਕੁਲਵਿੰਦਰ ਸਿੰਘ ਔਲਖ ਨੇ 1 ਜੁਲਾਈ 1987 ਨੂੰ ਪਿੰਡ ਕ੍ਰਿਸ਼ਨਪੁਰਾ ਖੁਰਦ ਜਿਲ੍ਹਾਂ ਮੋਗਾ ਦੇ ਰਹਿਣ ਵਾਲੇ ਪਿਤਾ ਨਿਹਾਲ ਸਿੰਘ ਤੇ ਮਾਤਾ ਬਲਵੀਰ ਕੌਰ ਦੇ ਵਿਹੜੇ ਵਿੱਚ ਪਹਿਲੀ ਕਿਲਕਾਰੀ ਭਰੀ। ਮੁੱਢਲੀ ਸਿੱਖਿਆ 10ਵੀਂ ਹਾਸਿਲ ਕਰਦੇ ਹੋਏ ਬਚਪਨ ਤੋਂ ਹੀ ਢੋਲਕ ਬਜਾਉਣ ਦਾ ਜਨੂੰਨ ਹੋਣ ਕਾਰਨ ਆਪਣਾ ਅਭਿਆਸ ਨੂੰ ਪੂਰੀ ਲਗਨ ਨਾਲ ਜਾਰੀ ਰੱਖਿਆਂ। ਕੁਲਵਿੰਦਰ ਸਿੰਘ ਔਲਖ ਨੇ ਪ੍ਰਸਿੱਧ ਲੋਕ ਗਾਇਕ ਇੰਦੀ ਬ¦ਿਗ, ਬੱਬੂ ਮਾਨ , ਕੁਲਦੀਪ ਸ਼ੇਰਗਿੱਲ, ਅਮਰਜੀਤ ਨਗੀਨਾ, ਵਰਿੰਦਰ ਸਿੱਧੂ, ਰਫ਼ਤਾਰ ਕੌਰ ਤੇ ਹੋਰ ਅਨੇਕਾਂ ਕਲਾਕਾਰਾਂ ਨਾਲ ਕੰਮ ਕਰ ਚੁੱਕਾ ਹੈ । ਅੱਜ ਕੱਲ ਕੁਲਵਿੰਦਰ ਸਿੰਘ ਔਲਖ ਲੋਕ ਗਾਇਕ ਇੰਦੀ ਬ¦ਿਗ ਨਾਲ ਸਟੇਜਾਂ ਉੱਪਰ ਢੋਲਕ ਪਲੇਅਰ ਵਜੋਂ ਢੋਲਕ ਵਜਾ ਕੇ ਦੇਸ਼ ਵਿਦੇਸ਼ ਵਿੱਚ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ।
-ਪੱਤਰਕਾਰ ਜਜਵੀਰ

Send this to a friend