ਜਲਾਲਾਬਾਦ, 15 ਦਸੰਬਰ (ਸੰਦੀਪ ਮਹੰਤ)- ਦਿੱਲੀ ਪਬਲਿਕ ਵਰਲਡ ਸਕੂਲ ਵਿੱਚ ਚਿੱਤਰਕਲਾ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ। ਜਿਸਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਕਲਾਤਮਕ ਰੂਚੀ ਨੂੰ ਵਧਾਉਣਾ ਸੀ। ਪ੍ਰਤੀਯੋਗਿਤਾ ਵਿੱਚ ਸਾਰੇ ਵਿਦਿਆਰਥੀਆਂ ਨੇ ਵੱਧਚੜ੍ਹ ਕੇ ਹਿੱਸਾ ਲਿਆ। ਜਿਸ ਵਿੱਚ ਸਮੂਹ-ਕ ਤੋਂ ਰਸ਼ਿਲ, ਬਲਵਿੰਦਰ ਸਿੰਘ ਅਤੇ ਅਭਿਜੋਤ ਨੇ ਕ੍ਰਮਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਸਮੂਹ ਤੋਂ ਅਰਪਨ ਆਕਰਸ਼ਿਤ ਛਾਬੜਾ, ਸੁਖਮਨਪ੍ਰੀਤ ਸਿੰਘ ਨੇ ਕ੍ਰਮਵਾਰਪ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਸਮੂਹ-ਗ ਤੋਂ ਹਰਜੋਤ ਸਿੰਘ, ਅਨਾਹਦ, ਗੁਰਸ਼ਾਨ ਸਿੰਘ ਨੇ ਕ੍ਰਮ ਪਹਿਲਾ, ਦੂਜਾ ਅਤੇ ਤੀਜ ਸਥਾਨ ਪ੍ਰਾਪਤ ਕੀਤਾ। ਪ੍ਰਤੀਯੋਗਿਤਾ ਦੇ ਅੰਤ ਵਿੱਚ ਸਕੂਲ ਦੀ ਮੁੱਖ ਅਧਿਆਪਿਕਾ ਸ਼੍ਰੀਮਤੀ ਇੰਦੂ ਕੋਲ ਨੇ ਸਮੂਚੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਅਤੇ ਬੱਚਿਆਂ ਦਾ ਹੌਂਸਲਾ ਵਧਾਇਆ।