ਚੰਡੀਗੜ੍ਹ, 15 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਸੂਬੇ ’ਚ ਆਰਥਿਕ ਤੰਗੀ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਨੇ ਜਲਦ ਹੀ ਆਨਲਾਈਨ ਲਾਟਰੀ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ।ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਬੰਦ ਲਾਟਰੀ ਦੀ ਮੁੜ ਸ਼ੁਰੂਆਤ ਦੇ ਨਾਲ ਸੂਬਾ ਹਰ ਸਾਲ 30 ਕਰੋੜ ਤੋਂ 300 ਕਰੋੜ ਰੁਪਏ ਦੀ ਆਮਦਨ ਪ੍ਰਾਪਤ ਕਰਨ ਦੇ ਸਮਰਥ ਹੋਵੇਗਾ।9 ਮਹੀਨੇ ਤੋਂ ਪੰਜਾਬ ਦੀ ਸਤਾ ‘ਤੇ ਆਈ ਕਾਂਗਰਸ ਸਰਕਾਰ ਨੇ ਹੁਣ ਯੋਜਨਾ ਬਣਾਈ ਹੈ ਕਿ ਸੂਬੇ ਨੂੰ ਕਰਜ਼ੇ ਤੋਂ ਮੁਕਤ ਬਣਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਆਮਦਨ ਕਿਵੇਂ ਪ੍ਰਾਪਤ ਕੀਤੀ ਜਾਵੇ।