Skip to content
Independent perspectives. Global stories.
BREAKING

ਹਰਪਾਲ ਸਿੰਘ ਜੱਲ੍ਹਾ ਦਾ ਖੰਨਾ ਵਿਖੇ ਸਨਮਾਨ

Share this story

ਖੰਨਾ, 12 ਦਸੰਬਰ (ਕੇ ਐਲ ਸਹਿਗਲ)-ਸਥਾਨਕ ਰਾਮਗੜੀਆ ਗੁਰੂਦੁਆਰਾ ਸਾਹਿਬ ਵਿਖੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਨ ਕਮੇਟੀ ਦੇ ਨਵੇਂ ਬਣੇ ਸਬ ਮੀਤ ਪ੍ਰਧਾਨ ਹਰਪਾਲ ਸਿੰਘ ਜੱਲ੍ਹਾ ਦਾ ਖੰਨਾ ਪਹੁੰਚਣ ਤੇ ਗੁਰਦੁਆਰਾ ਰਾਮਗੜੀਆ ਪ੍ਰਬੰਧਕ ਕਮੇਟੀ ਅਤੇ ਬੁੱਕਸ ਮਾਰਕਿਟ ਐਸੋਸੀਏਸ਼ਨ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਸਨਮਾਨ ਸਮਾਰੋਹ ਦੌਰਾਨ ਹਰਪਾਲ ਸਿੰਘ ਜੱਲ੍ਹਾ ਨੂੰ ਬੀਬੀ ਬਲਜਿੰਦਰ ਕੌਰ ਕਲਾਲ ਮਾਜਰਾ ਪ੍ਰਧਾਨ ਗੁਰਦੁਆਰਾ ਰਾਮਗੜੀਅ ਨੇ ਇੱਕ ਸਿਰੀ ਸਾਹਿਬ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਅਤੇ ਬੁੱਕਸ ਮਾਰਕਿਟ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਇੱਕ ਯਾਦਗਾਰੀ ਚਿੱਤਰ ਅਤੇ ਸਿਰਪਾਓ ਪਾ ਕੇ ਸਨਮਾਨਿਤ ਕੀਤਾ। ਉਪ ਪ੍ਰਧਾਨ ਜੱਲ੍ਹਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਰੇ ਗੁਰੂ ਘਰਾਂ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਚਲਾਉਣ ਅਤੇ ਸ਼੍ਰੋਮਣੀ ਕਮੇਟੀ ਅਧੀਨ ਚੱਲ ਰਹੀਆਂ ਵਿੱਦਿਅਕ ਸੰਸਥਾਵਾਂ ਵਿੱਚ ਸੁਧਾਰ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਸਿੱਖੀ ਦੇ ਪ੍ਰਚਾਰ ਲਈ ਵੱਡੇ ਪੱਧਰ ਤੇ ਯਤਨ ਕੀਤੇ ਜਾਣਗੇ। ਪਿੰਡ ਪਿੰਡ ਸ਼ਹਿਰ ਸ਼ਹਿਰ ਵਿੱਚ ਵੱਡੇ ਪੱਧਰ ’ਤੇ ਗੁਰਮਤਿ ਸਿਖਲਾਈ ਕੈਂਪ ਲਗਾਏ ਜਾਣਗੇ ਅਤੇ ਸਿੱਖ ਗਰੀਬ ਪਰਿਵਾਰਾਂ ਨੂੰ ਉਚਾ ਚੁੱਕਣ ਲਈ ਵੱਖਰੇ ਤੋਰ ’ਤੇ ਯਤਨ ਕੀਤੇ ਜਾਣਗੇ।
ਸਿੱਖੀ ਨੂੰ ਘਰ ਘਰ ਪਹੁੰਚਾਣ ਲਈ ਸਿੱਖੀ ਪ੍ਰਚਾਰ ਲਹਿਰ ਚਲਾਈ ਜਾਵੇਗੀ। ਉਹਨਾਂ ਨੇ ਕਿਹਾ ਕਿ ਜਿਹੜੇ ਨੌਜਵਾਨ ਪਤਿਤਪੁਣੇ ਦੇ ਸ਼ਿਕਾਰ ਹੋ ਰਹੇ ਹਨ। ਉਹਨਾਂ ਦੀ ਘਰ ਵਾਪਸੀ ਲਈ ਵੀ ਮੁਹਿੰਮ ਚਲਾਈ ਜਾਵੇਗੀ। ਇਸ ਮੌਕੇ ਤੇ ਦਲਮੇਘ ਸਿੰਘ ਖੱਟੜਾ, ਯਾਦਵਿੰਦਰ ਸਿੰਘ ਯਾਦੂ, ਇਕਬਾਲ ਸਿੰਘ ਚੰਨੀ, ਸਵਰਨ ਸਿੰਘ ਸੰਮੂ, ਬੀਬੀ ਬਲਜਿੰਦਰ ਕੌਰ ਕਲਾਲਮਾਜਰਾ, ਬੀਬੀ ਰੁਪਿੰਦਰ ਕੌਰ ਕਾਲੀਰਾਓ ਤੋਂ ਇਲਾਵਾ ਬੁੱਧ ਸਿੰਘ ਗਰੇਵਾਲ, ਜੀਤ ਸਿੰਘ ਬੇਦੀ, ਡਾ. ਅਵਤਾਰ ਸਿੰਘ ਅਨੇਤਾ, ਲਖਵੀਰ ਸਿੰਘ ਭੱਟੀ, ਗੁਰਜੀਤ ਸਿੰਘ ਔਲਖ, ਵਰਿੰਦਰਪਾਲ ਸਿੰਘ ਗਰੇਵਾਲ, ਪ੍ਰਧਾਨ ਅਵਤਾਰ ਸਿੰਘ ਸੇਠੀ, ਸਤਿਨਾਮ ਸਿੰਘ ਮਨੈਜਰ ਗੁਰਦੁਆਰਾ ਸ੍ਰੀ ਸਿੰਘ ਸਭਾ ਖੰਨਾ, ਸੁਖਦੇਵ ਸਿੰਘ ਬੇਦੀ, ਰਾਜਿੰਦਰਪਾਲ, ਕ੍ਰਿਸ਼ਨ ਕੁਮਾਰ ਪੱਪੂ, ਤਜਿੰਦਰ ਸਿੰਘ ਇਕਲੋਹਾ, ਬਲਜਿੰਦਰ ਸਿੰਘ, ਸੁਸ਼ੀਲ ਸੁਕਲਾ, ਜਤਿਨ ਮਲਹੋਤਰਾ ਆਦਿ ਮੌਜੂਦ ਸਨ।

WRITTEN BY