Skip to content
Independent perspectives. Global stories.
BREAKING

ਰਾਹੁਲ ਗਾਂਧੀ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਵਿੱਚ ਨਵੀਂ ਜਾਨ ਪਵੇਗੀ : ਦਲਵੀਰ ਗੋਲਡੀ

Share this story

ਧੂਰੀ, 12 ਦਸੰਬਰ (ਸੰਨੀ)- ਹਲਕਾ ਵਿਧਾਇਕ ਅਤੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਦਲਵੀਰ ਸਿੰਘ ਗੋਲਡੀ ਨੇ ਮੈਬਰ ਪਾਰਲੀਮੈਟ ਰਾਹੁਲ ਗਾਂਧੀ ਦੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਬਿਨਾ ਵਿਰੋਧ ਤਰੀਕੇ ਨਾਲ ਪ੍ਰਧਾਨ ਚੁਣੇ ਜਾਣ ਦੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਦੇ ਪ੍ਰਧਾਨ ਬਣਨ ਨਾਲ ਜਿੱਥੇ ਕਾਂਗਰਸ ਵਿੱਚ ਨਵੀ ਜਾਨ ਪਵੇਗੀ, ਉਥੇ ਨੌਜਵਾਨ ਵਰਗ ਵਿੱਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਭਲਾਈ ਅਤੇ ਤਰੱਕੀ ਲਈ ਸਿਆਸਤ ਵਿੱਚ ਨੌਜਵਾਨ ਵਰਗ ਦੀ ਵਧੇਰੇ ਸ਼ਮੂਲੀਅਤ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇਹੱਥ ਪਾਰਟੀ ਦੀ ਕਮਾਨ ਆਉਣ ਨਾਲ ਜਿੱਥੇ ਕਾਂਗਰਸ ਮਜਬੂਤ ਹੋਵੇਗੀ, ਉਥੇ ਨੌਜਵਾਨ ਵਰਗ ਦਾ ਵੱਡਾ ਸਮੱਰਥਨ ਵੀ ਪਾਰਟੀ ਨੂੰ ਪ੍ਰਾਪਤ ਹੋਵੇਗਾ। ਊਨ੍ਹਾਂ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਨੇ ਸਮੁੱਚੇ ਦੇਸ਼ ਦੇ ਚੱਕਰ ਲਗਾ ਕੇ ਸਾਰੇ ਵਰਗਾਂ ਦੇ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨਮੰਤਰੀ ਦੇ ਆਹੁੱਦੇ ਲਈ ਹੁਣ ਰਾਹੁਲ ਗਾਂਧੀ ਵਰਗੇ ਨੌਜਵਾਨ ਨੇਤਾ ਦੀ ਦੇਸ਼ ਨੂੰ ਲੋੜ ਹੈ ਅਤੇ ਰਾਹੁਲ ਗਾਂਧੀ ਦੇ ਪ੍ਰਧਾਨ ਬਣਨ ਨਾਲ ਭਾਜਪਾ ਦੀ ਨੀਦ ਉਡ ਚੁੱਕੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਯੋਗ ਤੇ ਗਤੀਸ਼ੀਲ ਅਗਵਾਈ ਹੇਠ ਕਾਂਗਰਸ ਨਾ ਕੇਵਲ ਵੱਡੀ ਪੱਧਰ ਤੇ ਮੁੜ ਸੁਰਜੀਤ ਹੋਵੇਗੀ, ਸਗੋ ਪਾਰਟੀ ਦਾ ਵਿਸ਼ਾਲ ਉਥਾਨ ਵੀ ਹੋਵੇਗਾ।
ਉਨ੍ਹਾ ਕਿਹਾ ਕਿ ਰਾਹੁਲ ਗਾਂਧੀ ਦੀ ਖਿੱਚ ਅਤੇ ਅਪੀਲ ਉਸਦੀ ਬੁੱਧੀ ਅਤੇ ਜਗਿਆਸੂ ਸੁਭਾਅ ਨਾਲ ਮਿਲਕੇ ਦੇਸ਼ ਵਿੱਚ ਕਾਂਗਰਸ ਦੀ ਸਫ਼ਲਤਾ ਲਈ ਮੁੱਢ ਬੰਨੇਗਾ ਅਤੇ ਵਰਕਰਾਂ ਵਿੱਚ ਨਵੇ ਸਿਰੇ ਤੋ ਉਤਸ਼ਾਹ ਪੈਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਨਤੀਜੇ ਵੱਜੋ ਦੇਸ਼ ਦੀ ਪ੍ਰਮੁੱਖ ਰਾਜਨੀਤਿਕ ਪਾਰਟੀ ਵੱਜੋ ਕਾਂਗਰਸ ਦਾ ਮੁੜ ਉਥਾਨ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦਾ ਬੁਰਾ ਹਾਲ ਹੋ ਚੁੱਕਿਆ ਹੈ। ਸਕਰਾਰ ਵੱਲੋ ਸਰਮਾਏਦਾਰਾਂ ਨੂੰ ਫਾਇਦਾ ਦੇਣ ਲਈ ਲਿਆ ਗਿਆ ਨੋਟਬੰਦੀ ਅਤੇ ਜੀ.ਐਸ.ਟੀ ਵਰਗੇ ਤੁਗ਼ਲਕੀ ਫਰਮਾਨਾਂਨੇ ਦੇਸ਼ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ।

WRITTEN BY